DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Communal Tension: ਮੁਸਲਿਮ ਭਾਈਚਾਰੇ ਨੇ ਮਹਿਲਾ ਭਾਜਪਾ ਆਗੂੁ ਦਾ ਪੁਤਲਾ ਸਾੜਿਆ

ਨਾਜ਼ੀਆ ਇਲਾਹੀ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਖ਼ਿਲਾਫ਼ ਰੋਸ ਪ੍ਰਗਟਾਇਆ

  • fb
  • twitter
  • whatsapp
  • whatsapp
featured-img featured-img
ਭਾਜਪਾ ਆਗੂ ਨਾਜ਼ੀਆ ਇਲਾਹੀ ਦਾ ਪੁਤਲਾ ਫੂਕਦੇ ਹੋਏ ਸੂਬਾ ਪ੍ਰਧਾਨ ਸਰਵਰ ਗੁਲਾਮ ਸਾਬਾ ਅਤੇ ਹੋਰ।
Advertisement
ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਮਹਿਲਾ ਭਾਜਪਾ ਆਗੂ ਨਾਜ਼ੀਆ ਇਲਾਹੀ ਵੱਲੋਂ ਸੋਸ਼ਲ ਮੀਡੀਆ ’ਤੇ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਪੋਸਟ ਪਾਉਣ, ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਵਿਰੋਧ ’ਚ ਪੁਤਲਾ ਸਾੜਿਆ ਤੇ ਵਿਰੋਧ ਪ੍ਰਦਰਸ਼ਨ ਕੀਤਾ।

ਕੌਮੀ ਘੱਟ ਗਿਣਤੀ ਐਕਸ਼ਨ ਫਰੰਟ ਦੇ ਸੂਬਾ ਪ੍ਰਧਾਨ ਸਰਵਰ ਗੁਲਾਮ ਸਬਾ ਦੀ ਅਗਵਾਈ ਹੇਠ ਹੋਏ ਇਸ ਵਿਰੋਧ ਪ੍ਰਦਰਸ਼ਨ ਦੌਰਾਨ, ਭਾਈਚਾਰੇ ਨੇ ਭਾਜਪਾ ਆਗੂ ਨਾਜ਼ੀਆ ਇਲਾਹੀ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਪੁਤਲਾ ਸਾੜਨ ਮਗਰੋਂ ਮੰਗ ਪੱਤਰ ਵੀ ਸੌਂਪਿਆ।

Advertisement

ਉਨ੍ਹਾਂ ਨੇ ਨਾਜ਼ੀਆ ਇਲਾਹੀ ਵਿਰੁੱਧ ਕੇਸ ਦਰਜ ਕਰਨ ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਸਰਬਰ ਗੁਲਾਮ ਸੱਬਾ ਨੇ ਦੱਸਿਆ ਕਿ ਨਾਜ਼ੀਆ ਇਲਾਹੀ ਜੋ ਖੁ਼ਦ ਨੂੰ ਭਾਜਪਾ ਆਗੂ ਦੱਸਦੀ ਹੈ, ਨੇ ਸੋਸ਼ਲ ਮੀਡੀਆ ’ਤੇ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਵਿਰੁੱਧ ਬਹੁਤ ਹੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹੋਏ ਪੋਸਟ ਕੀਤੀ ਹੈ, ਜਿਸ ਨਾਲ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਨਾਜ਼ੀਆ ਦੀ ਪੋਸਟ ਕਾਰਨ ਭਾਈਚਾਰੇ ’ਚ ਭਾਰੀ ਗੁੱਸਾ ਹੈ ਤੇ ਇਸ ਔਰਤ ਨੇ ਪੂਰੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੁਝ ਦੇਸ਼ ਵਿਰੋਧੀ ਤਾਕਤਾਂ ਅਜਿਹੀਆਂ ਔਰਤਾਂ ਨੂੰ ਉਤਸ਼ਾਹਿਤ ਕਰਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

Advertisement

ਉਨ੍ਹਾਂ ਨਾਜ਼ੀਆ ਇਲਾਹੀ ਦੀ ਗ੍ਰਿਫ਼ਤਾਰੀ ਤੇ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਦੇਸ਼ ਭਰ ’ਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।

ਇਸ ਮੌਕੇ ਕਾਰੀ ਗਯੂਰ ਅਹਿਮਦ, ਮੌਲਵੀ ਜ਼ਿਆਉਲ ਹੱਕ, ਉਮਰ ਮਸਜਿਦ, ਮੌਲਾਨਾ ਨਸੀਮ ਕਾਸਮੀ, ਅਸਲਮ ਸ਼ਹਾਦਤ, ਦਾਨਿਸ਼ ਕੁਰੈਸ਼ੀ, ਮੁਰਸ਼ੀਦ, ਮੁ. ਰਫੀਕ, ਲਵੀਸ਼ ਕੁਰੈਸ਼ੀ, ਕਾਰੀ ਅਲੀਮ, ਐਜਾਜ਼ ਸਲਮਾਨੀ, ਅਲਾਉਦੀਨ, ਸ਼ਾਹਨਵਾਜ਼, ਕਾਰੀ ਸ਼ੌਕੀਨ, ਹਕੀਮ ਮਹਿਤਾਬ, ਮੁਹੰਮਦ ਆਬਿਦ, ਇਮਾਮ, ਆਫਤਾਬ ਆਲਮ ਪ੍ਰਧਾਨ, ਇਸ਼ਰਾਫੀਲ ਕੋਤਰਾਨ, ਮੁਹੰਮਦ ਨਾਹਿਦ ਰਜ਼ਾ ਇਮਾਮ, ਮੁਹੰਮਦ ਇਮਤਿਆਜ਼ ਠੇਕੇਦਾਰ, ਭੋਲਾ, ਫਿਰੋਜ਼ ਖਾਨ, ਮੁੰਹਮਦ ਖਾਨ, ਮੁੰਹਮਦ ਖਾਨ, ਬਬਲੂ ਖਾਨ, ਮੁੰਹਮਦ ਖਾਨ, ਮੁੰਹਮਦ ਖਾਨ ਸ਼ੁਏਬ ਕੁਰੈਸ਼ੀ ਅਤੇ ਮੁਸਲਿਮ ਭਾਈਚਾਰੇ ਦੇ ਆਗੂ ਹਾਜ਼ਰ ਸਨ।

Advertisement
×