ਆਸ਼ਾ ਵਰਕਰਾਂ ਵੱਲੋਂ ਸਿਵਲ ਸਰਜਨ ਦਫਤਰਾਂ ਅੱਗ ਰੈਲੀਆਂ

24 ਹਜ਼ਾਰ ਮਹੀਨਾ ਤਨਖਾਹ ਦੇਣ ਦੀ ਮੰਗ ਕੀਤੀ;ਿਡਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜੇ

ਆਸ਼ਾ ਵਰਕਰਾਂ ਵੱਲੋਂ ਸਿਵਲ ਸਰਜਨ ਦਫਤਰਾਂ ਅੱਗ ਰੈਲੀਆਂ

ਜਲੰਧਰ ਵਿੱਚ ਆਸ਼ਾ ਵਰਕਰਾਂ ਡੀਸੀ ਦਫਤਰ ਸਾਹਮਣੇ ਰੋਸ ਮੁਜ਼ਾਹਰਾ ਕਰਦੀਆਂ ਹੋਈਆਂ। ਫੋਟੋ: ਮਲਕੀਅਤ ਸਿੰਘ

ਪਾਲ ਸਿੰਘ ਨੌਲੀ

ਜਲੰਧਰ, 24 ਸਤੰਬਰ

ਆਸ਼ਾ ਵਰਕਰ ਤੇ ਆਸ਼ਾ ਫਸਿਲੀਟੇਟਰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮਾਰਚ ਕੀਤਾ ਤੇ ਪ੍ਰਧਾਨ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਦਫਤਰ ਰਾਹੀਂ ਮੰਗ ਪੱਤਰ ਭੇਜਿਆ।

ਜਥੇਬੰਦੀ ਦੀ ਪ੍ਰਧਾਨ ਰਾਜਵਿੰਦਰ ਬਾਲਾ, ਜਨਰਲ ਸੈਕਟਰੀ ਮਧੂ ਬਾਲਾ ਤੇ ਸੀਨੀਅਰ ਮੀਤ ਪ੍ਰਧਾਨ ਮੀਨਾ ਰਾਣੀ, ਸੁਖਵਿੰਦਰ ਕੌਰ, ਸੁਖਜੀਤ ਕੌਰ, ਪ੍ਰਦੀਪ ਕੁਮਾਰੀ, ਪਰਮਜੀਤ ਕੌਰ, ਅਵਤਾਰ, ਵੰਦਨਾ ਅਤੇ ਹੋਰਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦੇਸ਼ ਭਗਤ ਯਾਦਗਾਰ ਹਾਲ ਤੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਰੋਸ ਮਾਰਚ ਕੀਤਾ। ਉਨ੍ਹਾਂ ਆਪਣੀਆਂ ਮੰਗਾਂ ਵਿੱਚ ਕਿਹਾ ਕਿ ਹਰ ਆਸ਼ਾ ਵਰਕਰ ਤੇ ਆਸ਼ਾ ਫਸਿਲੀਟੇਟਰ ਅਤੇ ਸਕੀਮ ਵਰਕਰਾਂ ਨੂੰ ਘੱਟੋ ਘੱਟ ਉਜ਼ਰਤ 24 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ। ਪੰਜਾਬ ਸਰਕਾਰ ਵੱਲੋਂ ਵੀ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਜਿਨ੍ਹਾਂ ਨੇ ਕਰੋਨਾ ਕਾਲ ਵਿਚ ਕੰਮ ਕੀਤਾ ਸੀ।

ਤਰਨ ਤਾਰਨ(ਪੱਤਰ ਪ੍ਰੇਰਕ): ਆਲ ਇੰਡੀਆ ਆਸ਼ਾ ਵਰਕਰ/ਫੈਸਿਲੀਟੇਟਰ ਯੂਨੀਅਨ ਵਲੋਂ ਅੱਜ ਦੇਸ਼ਵਿਆਪੀ ਹੜਤਾਲ ਦੇ ਸੱਦੇ ਤੇ ਜਥੇਬੰਦੀ ਦੀ ਆਗੂ ਕੁਲਵੰਤ ਕੌਰ ਮੀਆਂਵਿੰਡ ਤੇ ਸੀਮਾ ਸੋਹਲ ਦੀ ਅਗਵਾਈ ਵਿੱਚ ਇਥੋਂ ਦੇ ਗਾਂਧੀ ਮਿਉਂਸਪਲ ਪਾਰਕ ਵਿੱਚ ਇੱਕ ਜ਼ਿਲ੍ਹਾ ਪੱਧਰੀ ਰੈਲੀ ਕੀਤੀ ਅਤੇ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਗਿਆ। ਮੁਲਾਜ਼ਮ ਆਗੂ ਬਲਕਾਰ ਵਲਟੋਹਾ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਦਵਿੰਦਰ ਸੋਹਲ ਨੇ ਵੀ ਅੰਦੋਲਨ ਕਰਦੀਆਂ ਵਰਕਰਾਂ ਦੀਆਂ ਮੰਗਾਂ ਦੀ ਹਮਾਇਤ ਕੀਤੀ| ਅੰਮ੍ਰਿਤਸਰ(ਟ੍ਰਿਬਿਊਨ ਨਿਊਜ਼ ਸਰਵਿਸ): ਜ਼ਿਲ੍ਹੇ ਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਅੱਜ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫਤਰ ਦੇ ਬਾਹਰ ਰੋਸ ਰੈਲੀ ਕੀਤੀ। ਇਸ ਰੋਸ ਰੈਲੀ ਨੂੰ ਸੂਬਾ ਪ੍ਰਧਾਨ ਸਰੋਜ ਬਾਲਾ ਅਤੇ ਸੀਟੂ ਦੇ ਆਗੂ ਸੁੱਚਾ ਸਿੰਘ ਅਜਨਾਲਾ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਾਰੇ ਦੇਸ਼ ਵਿਚ ਹੜਤਾਲ ਕਰਕੇ ਆਸ਼ਾ ਵਰਕਰਾਂ ਨੂੰ 24 ਹਜ਼ਾਰ ਰੁਪਏ ਮਹੀਨਾ ਤਨਖਾਹ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਕਿਰਤ ਕਾਨੂੰਨ ਤੋੜ ਕੇ ਘੱਟੋ ਘੱਟ ਉਜਰਤਾਂ ਦੀ ਵਿਧੀ ਹੀ ਬਦਲ ਦਿੱਤੀ ਹੈ। ਜਿਸ ਤਹਿਤ ਹੁਣ ਇਕ ਮਜਦੂਰ ਨੂੰ ਅੱਠ ਘੰਟੇ ਡਿਊਟੀ ਦੀ ਥਾਂ 12 ਘੰਟੇ ਡਿਊਟੀ ਦੇਣੀ ਪਵੇਗੀ। ਛੁੱਟੀ, ਬੋਨਸ, ਮੈਟਰਨਿਟੀ ਛੁੱਟੀ ਆਦਿ ਖਤਮ ਕਰ ਦਿੱਤੀ ਹੈ। ਜਥੇਬੰਦੀ ਨਾਲ 2500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦਾ ਕੀਤਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ ਹੈ। ਰੋਸ ਰੈਲੀ ਨੂੰ ਰਘਬੀਰ ਕੌਰ, ਜਸਵੰਤ ਕੌਰ, ਪੂਜਾ , ਆਰਤੀ, ਬਲਬੀਰ ਕੌਰ, ਸੁਖਜੀਤ ਕੌਰ, ਮਨਦੀਪ ਕੌਰ ਤੇ ਹੋਰ ਕਈ ਔਰਤ ਆਗੂਆਂ ਨੇ ਸੰਬੋਧਨ ਕੀਤਾ।

ਆਂਗਣਵਾੜੀ ਵਰਕਰਾਂ ਨੇ ਮੰਗ ਪੱਤਰ ਦਿੱਤੇ

 ਮਜੀਠਾ ਵਿੱਚ ਰੋਸ ਰੈਲੀ ਕਰਦੀਆਂ ਹੋਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ।

ਮਜੀਠਾ (ਲਖਨਪਾਲ ਸਿੰਘ): ਆਲ ਇੰਡੀਆ ਫੈਡਰੇਸ਼ਨ ਤੇ ਹੋਰ ਜਥੇਬੰਦੀਆਂ ਦੇ ਸੱਦੇ ’ਤੇ ਦੇਸ਼ ਵਿਆਪੀ ਸਕੀਮ ਵਰਕਰ ਦੀ ਹੜਤਾਲ ਵਿੱਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵਲੋ ਭਾਗ ਲੈਂਦੇ ਹੋਏ ਮਜੀਠਾ ਦੀਆਂ ਵਰਕਰਾਂ ਹੈਲਪਰਾਂ ਨੇ ਹੜਤਾਲ ਕਰਕੇ ਸੀਡੀਪੀਓ ਮਜੀਠਾ ਦੇ ਦਫਤਰ ਸਹਮਣੇ ਧਰਨਾ ਦੇ ਕੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਨਾਂ ਸੀਡੀਪੀਓ ਮਜੀਠਾ ਨੂੰ ਮੰਗ ਪੱਤਰ ਦਿੱਤਾ। ਇਕੱਠ ਨੂੰ ਗੁਰਮਿੰਦਰ ਕੌਰ ਹਰੀਆਂ ਤੇ ਸੁਰਜੀਤ ਕੌਰ ਬੋੜੇਵਾਲ ਕੰਗ ਨੇ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਹਰੀਆਂ, ਸੁਰਜੀਤ ਕੌਰ ਬੋੜੇਵਾਲ, ਸਤਿੰਦਰਜੀਤ ਕੌਰ, ਮਮਤਾ, ਅਮਨਦੀਪ ਕੌਰ, ਬਿਕਰਮਜੀਤ ਕੌਰ ਮਜੀਠਾ, ਸੁਰਿੰਦਰ ਕੌਰ, ਲਖਵਿੰਦਰ ਕੌਰ, ਹਰਭਿੰਦਰ ਕੌਰ, ਗੁਰਜੀਤ ਕੌਰ ਕੱਥੂਨੰਗਲ, ਸਮੇਤ ਬਹੁਤ ਸਾਰੀਆਂ ਵਰਕਰਾਂ ਹੈਲਪਰਾਂ ਹਾਜ਼ਰ ਸਨ।

ਗੜ੍ਹਸ਼ੰਕਰ(ਜੋਗਿੰਦਰ ਕੁੱਲੇਵਾਲ): ਅੱਜ ਇੱਥੇ ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵੱਲੋਂ ਸੂਬਾਈ ਆਗੂ ਗੁਰਬਖਸ਼ ਕੌਰ ਚੱਕ ਗੁਰੂ ਦੀ ਅਗਵਾਈ ਹੇਠ ਸਥਾਨਕ ਐੱਸਡੀਐੱਮ ਦਫਤਰ ਕੰਪਲੈਕਸ ਅੰਦਰ ਆਪਣੀਆਂ ਮੰਗਾਂ ਨੂੰ ਲੈਕੇ ਰੋਸ ਮੁਜ਼ਾਹਰਾ ਕੀਤਾ ਗਿਆ ਆਂਗਨਵਾੜੀ ਮੁਲਾਜ਼ਮਾਂ ਨੇ ਪ੍ਰਧਾਨ ਮੰਤਰੀ ਦੇ ਨਾਂ ਸੀਡੀਪੀਓ ਗੜ੍ਹਸ਼ੰਕਰ ਨੂੰ ਮੰਗ ਪੱਤਰ ਸੌਪਿਆ।ਇਸ ਮੌਕੇ ਗੁਬਖਸ਼ ਕੌਰ ਚੱਕ ਗੁਰੂ,ਮਹਿੰਦਰ ਕੁਮਾਰ ਵੱਡੋਆਣ,ਜਸਵਿੰਦਰ ਕੌਰ ਢਾਡਾ,ਜੋਗਿੰਦਰ ਕੌਰ ਅਤੇ ਪਾਲੋ ਸੂੰਨੀ ਆਦਿ ਬੁਲਾਰਿਆਂ ਸੰਬੋਧਨ ਕੀਤਾ।

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਇਕ ਵਫ਼ਦ ਮੰਗਾਂ ਨੂੰ ਲੈ ਕੇ ਅੱਜ ਸੀ.ਡੀ.ਪੀ.ਓ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਰਸ਼ਪਾਲ ਕੌਰ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਆਈਸੀਡੀਐੱਸ ਸਕੀਮ ਨੂੰ ਖਤਮ ਕਰਨ ਦਾ ਯਤਨ ਕਰ ਰਹੀ ਹੈ ਜਿਸ ਦੇ ਖਤਮ ਹੋਣ ਨਾਲ ਪੰਜਾਬ ਦੀਆਂ ਹਜ਼ਾਰਾਂ ਵਰਕਰਾਂ ਤੇ ਹੈਲਪਰ ਬੇਰੁਜ਼ਗਾਰ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪ੍ਰੀ ਪ੍ਰਾਇਮਰੀ ਕਲਾਸਾਂ ਆਂਗਣਵਾੜੀ ਵਿਚ ਵਾਪਸ ਲਿਆਉਣ ਅਤੇ 3 ਤੋਂ 6 ਸਾਲ ਤੱਕ ਦੇ ਬੱਚੇ ਦਾ ਦਾਖਲਾ ਆਂਗਣਵਾੜੀ ਕੇਂਦਰ ਵਿਚ ਯਕੀਨੀ ਬਣਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਸੰਗਰੂਰ ਵਿੱਚ ਸਿੱਖਿਆ ਮੰਤਰੀ ਦੇ ਘਰ ਬਾਹਰ ਪੱਕਾ ਮੋਰਚਾ ਚੱਲ ਰਿਹਾ ਹੈ।ਵਫ਼ਦ ਵਿਚ ਜ਼ਿਲ੍ਹਾ ਚੇਅਰਪਰਸਨ ਮਨਜੀਤ ਕੌਰ, ਬਲਾਕ ਪ੍ਰਧਾਨ ਜਸਪਾਲ ਕੌਰ, ਸਰਕਲ ਪ੍ਰਧਾਨ ਸੁਰਿੰਦਰ ਕੌਰ, ਮਨਜੀਤ ਕੌਰ, ਕਵਿਤਾ ਰਾਣੀ, ਰਵਿੰਦਰ ਕੌਰ ਆਦਿ ਸ਼ਾਮਲ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All