DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Civic Issues: ਭੋਗਪੁਰ ’ਚ ਗੰਭੀਰ ਸਮੱਸਿਆਵਾਂ ਦਰਪੇਸ਼

ਪਾਣੀ ਨਿਕਾਸੀ, ਸੀਵਰੇਜ ਅਤੇ ਆਵਾਜਾੲੀ ਸਣੇ ਹੋਰ ਮੁਸ਼ਕਲਾਂ ਕਾਰਨ ਸਥਾਨਕ ਵਾਸੀ ਖ਼ਫ਼ਾ; ਲੋਕਾਂ ਨੇ ਮੁਸ਼ਕਲਾਂ ਦਾ ਹੱਲ ਮੰਗਿਆ

  • fb
  • twitter
  • whatsapp
  • whatsapp
featured-img featured-img
ਨਗਰ ਕੌਂਸਲ ਅਤੇ ਜ਼ਿਲ੍ਹਾ ਪਰਿਸ਼ਦ-ਬਲਾਕ ਸਮਿਤੀ ਦੀ ਵਿਵਾਵਤ ਜਗ੍ਹਾ।
Advertisement

ਸਰਕਾਰੀ ਵਿਭਾਗਾਂ ਦੇ ਦਫ਼ਤਰਾਂ ਵਾਲਾ ਭੋਗਪੁਰ 13 ਵਾਰਡਾਂ ਵਾਲਾ ਵੱਡਾ ਸ਼ਹਿਰ ਬਣ ਗਿਆ ਹੈ। ਹੁਣ 100 ਪਿੰਡਾਂ ਦਾ ਕੇਂਦਰ ਬਿੰਦੂ ਬਣਿਆ ਭੋਗਪੁਰ ਸਬ-ਡਵੀਜ਼ਨ ਬਣਨ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ। ਪਰ ਇਸ ਦੇ ਨਾਲ ਹੀ ਭੋਗਪੁਰ ਕਈ ਗੰਭੀਰ ਸਮੱਸਿਆਵਾਂ ਵਿੱਚ ਘਿਰ ਗਿਆ ਹੈ।

ਸ਼ਹਿਰ ਵਿੱਚ ਪਾਣੀ ਨਿਕਾਸੀ ਪਾਣੀ ਦੀ ਸਮੱਸਿਆ ਬਰਕਾਰਰ ਹੈ। ਕਈ ਸਾਲਾਂ ਤੋਂ ਵਿਵਾਦਾਂ ਤੇ ਮੁਕੱਦਮੇਬਾਜ਼ੀ ਮਗਰੋਂ ਸੀਵਰੇਜ ਪਲਾਂਟ ਤਾਂ ਲੱਗ ਗਿਆ ਪਰ ਸ਼ਹਿਰ ਦੇ ਇੱਕ ਚੌਥਾਈ ਹਿੱਸੇ ’ਚ ਹੀ ਸੀਵਰੇਜ ਪਾਈਪਾਂ ਪਈਆਂ ਹਨ। ਸ਼ਹਿਰ ਵਿੱਚ ਆਵਾਜਾਈ ਦੀ ਗੰਭੀਰ ਸਮੱਸਿਆ ਬਣ ਗਈ ਹੈ ਕਿਉਂਕਿ ਸਰਕਾਰ ਕੌਮੀ ਮਾਰਗ ’ਤੇ ਫਲਾਈਓਵਰ ਪੁਲ ਬਣਾਉਣ ਲੱਗੀ ਸੀ ਪਰ ਤਾਂ ਸ਼ਹਿਰ ਵਾਸੀਆਂ ਨੇ ਰੋਕ ਦਿੱਤਾ ਸੀ। ਹੁਣ ਉਹ ਗਲਤੀ ’ਤੇ ਪਛਤਾ ਰਹੇ ਹਨ। ਸ਼ਹਿਰ ਵਿੱਚ ਲੱਗ ਰਹੇ ਐੱਨ ਜੀ ਬਾਇਓ ਗੈਸ ਪਲਾਂਟ ਨਾਲ ਕਈ ਖ਼ਤਰੇ ਦਰਪੇਸ਼ ਹਨ। ਸ਼ਹਿਰ ਵਿੱਚੋਂ ਨਿਕਲਦੇ ਦੋ ਨਿਕਾਸੀ ਨਾਲੇ ਲੋਕਾਂ ਨੇ ਮਿੱਟੀ ਨਾਲ ਪੂਰ ਕੇ ਕਬਜ਼ੇ ਕਰ ਲਏ। ਸਰਕਾਰੀ ਸਿਵਲ ਡਿਸਪੈਂਸਰੀ ਦੀ ਅੱਧੀ ਤੋਂ ਵੱਧ ਵਪਾਰਕ ਜ਼ਮੀਨ ’ਤੇ ਦੁਕਾਨਦਾਰਾਂ ਦੇ ਕਬਜ਼ੇ ਹਨ। ਨਵਾਂ ਬਣਿਆ ਬੱਸ ਅੱਡਾ ਚਿੱਟਾ ਹਾਥੀ ਬਣਿਆ ਹੋਇਆ ਹੈ ਕਿਉਂਕਿ ਉਸ ਵਿੱਚ ਬੱਸਾਂ ਜਾਂਦੀਆਂ ਹੀ ਨਹੀਂ। ਪਸ਼ੂਆਂ ਦੇ ਹਸਪਤਾਲ ਵਾਲੀ ਜ਼ਮੀਨ ਖਾਲੀ ਪਈ ਹੋਈ ਹੈ। ਨਗਰ ਕੌਂਸਲ ਭੋਗਪੁਰ ਅਤੇ ਜ਼ਿਲ੍ਹਾ ਪਰਿਸ਼ਦ ਬਲਾਕ ਸਮਿਤੀ ਭੋਗਪੁਰ ਦਾ ਡੀ ਪੀ ਓ ਬਲਾਕ ਦਾ ਜ਼ਮੀਨ ਦੀ ਮਾਲਕੀ ਸਬੰਧੀ ਕਈ ਸਾਲਾਂ ਤੋਂ ਮੁਕੱਦਮਾ ਚੱਲ ਰਿਹਾ ਹੈ। ਸਰਕਾਰੀ ਅਰਾਮ ਘਰ ਵੀ ਚਿੱਟਾ ਹਾਥੀ ਬਣਿਆ ਹੋਇਆ ਹੈ। ਲਗਪਗ ਸਾਰੇ ਸਰਕਾਰੀ ਦਫਤਰ ਅਤੇ ਸਕੂਲ ਸੜਕਾਂ ਤੋਂ ਪੰਜ ਤੋਂ ਦਸ ਫੁੱਟ ਤੱਕ ਨੀਵੇਂ ਹੋ ਚੁੱਕੇ ਹਨ।

Advertisement

ਇਸ ਸਬੰਧੀ ਭਾਜਪਾ ਆਗੂ ਹਰਵਿੰਦਰ ਸਿੰਘ ਡੱਲੀ, ਕਾਂਗਰਸੀ ਆਗੂ ਭੁਪਿੰਦਰ ਸਿੰਘ ਸੈਣੀ, ਅਸ਼ਵਨ ਭੱਲਾ, ਸਰਬਜੀਤ ਸਿੰਘ ਭਟਨੂਰਾ, ਅਕਾਲੀ ਆਗੂ ਅੰਮ੍ਰਿਤਪਾਲ ਸਿੰਘ ਖਰਲ ਨੇ ਕਿਹਾ ਕਿ ਸਿਰਫ਼ ਦੋ ਵਿਧਾਇਕਾਂ ਨੂੰ ਛੱਡ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਜਲੰਧਰ ਤੋਂ ਆ ਕੇ ਵਿਧਾਇਕ ਤੇ ਸੰਸਦ ਮੈਂਬਰ ਬਣਦੇ ਰਹੇ, ਜਿਨ੍ਹਾਂ ਨੇ ਸ਼ਹਿਰ ਦੇ ਵਿਕਾਸ ਬਾਰੇ ਅਤੇ ਸਮੱਸਿਆਵਾਂ ਹਲ ਕਰਨ ਵੱਲ ਧਿਆਨ ਹੀ ਨਹੀਂ ਦਿੱਤਾ।

Advertisement

ਸਰਕਾਰ ਬਣਨ ’ਤੇ ਮੁਸ਼ਕਲਾਂ ਹੱਲ ਕਰਾਂਗੇ: ਕੋਟਲੀ

ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ’ਤੇ ਬੀ ਡੀ ਪੀ ਓ ਵਾਲੀ ਜ਼ਮੀਨ ਵਿੱਚ ਮਿਨੀ ਸੈਕਟਰੀਏਟ ਬਣਾ ਕੇ ਇੱਕ ਥਾਂ ਸਾਰੇ ਦਫਤਰ ਇਕੱਠੇ ਕਰ ਦਿੱਤੇ ਜਾਣਗੇ। ਬਾਇਓ ਗੈਸ ਪਲਾਂਟ ਨਹੀਂ ਲੱਗਣ ਦਿੱਤਾ ਜਾਵੇਗਾ ਤੇ ਫਲਾਈਓਵਰ ਜਾਂ ਬਾਈਪਾਸ ਕੱਢ ਕੇ ਆਵਾਜਾਈ ਦੀ ਸਮਸਿਆ ਹੱਲ ਕੀਤੀ ਜਾਵੇਗੀ। ਸ਼ਹਿਰ ਦਾ ਨਵੀਨੀਕਰਨ ਕੀਤਾ ਜਾਵੇਗਾ।

Advertisement
×