ਸੀ ਆਈ ਏ ਸਟਾਫ ਦਾ ਇੰਚਾਰਜ ਮੁਅੱਤਲ
ਸਥਾਨਕ ਸੀ ਆਈ ਏ ਸਟਾਫ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ। ਐੱਸ ਐੱਸ ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਉਸ ਖ਼ਿਲਾਫ਼ ਬੇਨਿਯਮੀਆਂ ਦੇ ਗੰਭੀਰ ਮਾਮਲੇ ਸਾਹਮਣੇ ਆਏ ਸਨ ਜਿਸ ਤਹਿਤ ਉਸ ਨੂੰ ਸੇਵਾਵਾਂ ਤੋਂ ਤਤਕਾਲ ਮੁਅੱਤਲ...
Advertisement
ਸਥਾਨਕ ਸੀ ਆਈ ਏ ਸਟਾਫ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ। ਐੱਸ ਐੱਸ ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਉਸ ਖ਼ਿਲਾਫ਼ ਬੇਨਿਯਮੀਆਂ ਦੇ ਗੰਭੀਰ ਮਾਮਲੇ ਸਾਹਮਣੇ ਆਏ ਸਨ ਜਿਸ ਤਹਿਤ ਉਸ ਨੂੰ ਸੇਵਾਵਾਂ ਤੋਂ ਤਤਕਾਲ ਮੁਅੱਤਲ ਕੀਤਾ ਗਿਆ। ਚਰਚਾ ਹੈ ਕਿ ਕੈਨੇਡਾ ਦੇ ਨਾਮਵਰ ਤਸਕਰ ਸਹਿਨਾਜ਼ ਸਿੰਘ ਉਰਫ ਸ਼ਾਹਪਿੰਦਰ ਦਾ ਨਾਮ ਜਿਵੇਂ ਹੀ ਕੈਨੇਡਾ ਪੁਲੀਸ ਵੱਲੋਂ 200 ਕਿਲੋ ਹੈਰੋਇਨ ਬਰਾਮਦ ਹੋਣ ਸਬੰਧੀ ਚਰਚਾ ਵਿੱਚ ਆਇਆ ਤਾਂ ਉਹ ਉਨ੍ਹਾਂ ਦਿਨਾਂ ਦੌਰਾਨ ਤਰਨ ਤਰਨ ਅੰਦਰ ਹੀ ਸੀ। ਉਸ ਨੂੰ ਤਰਨ ਤਰਨ ਦੀ ਸਦਰ ਪੁਲੀਸ ਨੇ ਕਾਬੂ ਕਰਕੇ ਬਾਅਦ ਵਿੱਚ ਕਿਵੇਂ ਛੱਡਿਆ, ਇਸ ਸਬੰਧੀ ਪੁਲੀਸ ਅਧਿਕਾਰੀ ਕੁਝ ਵੀ ਦੱਸਣ ਤੋਂ ਇਨਕਾਰੀ ਹਨ। ਐੱਸ ਐੱਸ ਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
×

