ਕਰੋਨਾਵਾਇਰਸ: ਨਗਰ ਪੰਚਾਇਤ ਦੇ ਚਾਰ ਮੁਲਾਜ਼ਮਾਂ ਸਣੇ 14 ਪਾਜ਼ੇਟਿਵ

ਕਰੋਨਾਵਾਇਰਸ: ਨਗਰ ਪੰਚਾਇਤ ਦੇ ਚਾਰ ਮੁਲਾਜ਼ਮਾਂ ਸਣੇ 14 ਪਾਜ਼ੇਟਿਵ

ਪੱਤਰ ਪ੍ਰੇਰਕ
ਸ਼ਾਹਕੋਟ, 12 ਅਗਸਤ

ਨਗਰ ਪੰਚਾਇਤ ਲੋਹੀਆਂ ਖ਼ਾਸ ਦੇ 4 ਮੁਲਾਜ਼ਮਾਂ ਤੇ ਉਨ੍ਹਾਂ ਦੇ 8 ਪਰਿਵਾਰਕ ਮੈਂਬਰਾਂ ਸਮੇਤ ਬਲਾਕ ਲੋਹੀਆਂ ਵਿੱਚ ਅੱਜ 14 ਜਣਿਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। 

ਐੱਸਐੱਮਓ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ, ਐੱਸਐੱਮਓ ਲੋਹੀਆਂ ਖ਼ਾਸ ਡਾ. ਦਵਿੰਦਰ ਕੁਮਾਰ ਸਮਰਾ ਨੇ ਦੱਸਿਆ ਕਿ ਨਗਰ ਪੰਚਾਇਤ ਲੋਹੀਆਂ ਖਾਸ ਦੇ ਵਾਰਡ ਨੰਬਰ 10 ਦੇ ਮੁਲਾਜ਼ਮ ਸਮੇਤ ਉਸ ਦੇ 6 ਪਰਿਵਾਰਕ ਮੈਂਬਰਾਂ, ਵਾਰਡ ਨੰਬਰ 8 ਵਿੱਚ ਰਹਿੰਦੀ ਮਹਿਲਾ ਮੁਲਾਜ਼ਮ ਦੇ ਪਤੀ ਤੇ ਉਨ੍ਹਾਂ ਦੀ ਪੁੱਤਰੀ ਸਮੇਤ ਚਾਰ ਜਣਿਆਂ, ਵਾਰਡ ਨੰਬਰ 12 ਦੀ ਔਰਤ ਸਮੇਤ 2 ਦੀ ਅਤੇ ਚੱਕ ਬੁੰਡਾਲਾ ਵਿੱਚ ਰਹਿੰਦੇ ਮੁਲਾਜ਼ਮ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਫਗਵਾੜਾ (ਪੱਤਰ ਪ੍ਰੇਰਕ): ਕਰੋਨਾਵਾਇਰਸ ਦੇ ਕੀਤੇ ਟੈਸਟਾਂ ਦੀਆਂ ਅੱਜ ਆਈਆਂ ਰਿਪੋਰਟਾਂ ’ਚ ਚਾਰ ਵਿਅਕਤੀ ਪਾਜ਼ੇਟਿਵ ਆਏ ਹਨ। ਇਸ ਸਬੰਧੀ ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਮਰੀਜ਼ਾਂ ’ਚ 18 ਸਾਲਾ ਨੌਜਵਾਨ ਵਾਸੀ ਮੁਹੱਲਾ ਪ੍ਰੀਤ ਨਗਰ, 28 ਸਾਲਾ ਮਹਿਲਾ ਵਾਸੀ ਮਾਡਲ ਟਾਊਨ, 49 ਸਾਲਾ ਵਿਅਕਤੀ ਵਾਸੀ ਹਰਬੰਸਪੁਰ ਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All