ਬੱਚਿਆਂ ਦੇ ਦੰਦਾਂ ਦੀ ਜਾਂਚ
ਹੈਲੋ ਡੈਂਟਲ ਕਲੀਨਿਕ ਦੇ ਮਾਹਿਰ ਡੈਂਟਲ ਡਾਕਟਰਾਂ ਜਿਹਨਾਂ ਵਿੱਚ ਡਾ. ਐੱਮ ਕੇ ਬਾਲ ਐੱਮ ਡੀ, ਡਾ. ਹਰਮਨ ਐੱਮ ਡੀ ਐੱਸ ਅਤੇ ਡਾ. ਮਹਾਬਲ ਬੀ ਡੀ ਐੱਸ ਦੀ ਅਗਵਾਈ ਹੇਠ ਡੈਂਟਲ ਡਾਕਟਰਾਂ ਦੀ ਟੀਮ ਨੇ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ...
Advertisement
ਹੈਲੋ ਡੈਂਟਲ ਕਲੀਨਿਕ ਦੇ ਮਾਹਿਰ ਡੈਂਟਲ ਡਾਕਟਰਾਂ ਜਿਹਨਾਂ ਵਿੱਚ ਡਾ. ਐੱਮ ਕੇ ਬਾਲ ਐੱਮ ਡੀ, ਡਾ. ਹਰਮਨ ਐੱਮ ਡੀ ਐੱਸ ਅਤੇ ਡਾ. ਮਹਾਬਲ ਬੀ ਡੀ ਐੱਸ ਦੀ ਅਗਵਾਈ ਹੇਠ ਡੈਂਟਲ ਡਾਕਟਰਾਂ ਦੀ ਟੀਮ ਨੇ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਸਨੌਰਾ (ਜਲੰਧਰ) ਵਿੱਚ ਮੈਡੀਕਲ ਕੈਂਪ ਲਾਇਆ। ਡੈਂਟਲ ਡਾਕਟਰਾਂ ਨੇ ਸਕੂਲ ਦੇ ਸਮੂਹ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ ਦੰਦਾਂ ਦੀਆਂ ਬਿਮਾਰੀਆਂ ਨਾਲ ਸਬੰਧਿਤ ਲੋੜੀਂਦੀਆਂ ਦਵਾਈਆਂ ਦਿੱਤੀਆਂ। ਡੈਂਟਲ ਡਾਕਟਰਾਂ ਨੇ ਬੱਚਿਆਂ ਨੂੰ ਦੰਦਾਂ ਦੀ ਸਾਫ ਸਫਾਈ ਅਤੇ ਸਾਂਭ ਸੰਭਾਲ ਲਈ ਨੁਕਤੇ ਸਾਂਝੇ ਕੀਤੇ। ਬਾਅਦ ਵਿੱਚ ਚੇਅਰਮੈਨ ਸੁਖਜਿੰਦਰ ਸਿੰਘ ਤੇ ਪ੍ਰਿੰਸੀਪਲ ਨਵਦੀਪ ਕੌਰ ਨੇ ਡੈਂਟਲ ਡਾਕਟਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
Advertisement
Advertisement
×

