ਟਰੱਕ ਹੇਠਾਂ ਆਉਣ ਕਾਰਨ ਬੱਚੇ ਦੀ ਮੌਤ
ਕਸਬਾ ਲੋਹੀਆਂ ਖਾਸ ਦੇ ਟੀ ਪੁਆਇੰਟ ਨੇੜੇ ਵਾਪਰੇ ਸੜਕ ਹਾਦਸੇ ’ਚ ਪੰਜ ਸਾਲ ਦੇ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਸ਼ੀਤਲ ਸਿੰਘ ਮੋਮੀ ਵਾਸੀ ਨਵਾਂ ਪਿੰਡ ਖਾਲੇਵਾਲ ਤੇ ਉਸ ਦਾ ਪੁੱਤਰ ਗੁਰਜੋਤ ਸਿੰਘ (5) ਸਕੂਟਰ ’ਤੇ ਜਾ ਰਹੇ ਸਨ।...
Advertisement
ਕਸਬਾ ਲੋਹੀਆਂ ਖਾਸ ਦੇ ਟੀ ਪੁਆਇੰਟ ਨੇੜੇ ਵਾਪਰੇ ਸੜਕ ਹਾਦਸੇ ’ਚ ਪੰਜ ਸਾਲ ਦੇ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਸ਼ੀਤਲ ਸਿੰਘ ਮੋਮੀ ਵਾਸੀ ਨਵਾਂ ਪਿੰਡ ਖਾਲੇਵਾਲ ਤੇ ਉਸ ਦਾ ਪੁੱਤਰ ਗੁਰਜੋਤ ਸਿੰਘ (5) ਸਕੂਟਰ ’ਤੇ ਜਾ ਰਹੇ ਸਨ। ਜਦੋਂ ਉਹ ਟੀ ਪੁਆਇੰਟ ਨੇੜੇ ਪੁੱਜੇ ਤਾਂ ਸੜਕ ਦੇ ਟੋਏ ਵਿੱਚ ਸਕੂਟਰ ਦਾ ਟਾਇਰ ਪੈਣ ’ਤੇ ਸਕੂਟਰ ਡੋਲ ਗਿਆ ਜਿਸ ਕਾਰਨ ਬੱਚਾ ਨਾਲ ਲੰਘ ਰਹੇ ਟਰੱਕ ਦੇ ਟਾਇਰ ਹੇਠਾਂ ਜਾ ਡਿੱਗਾ ਅਤੇ ਉਸ ਦਾ ਪਿਓ ਦੂਜੀ ਸਾਈਡ ਵੱਲ ਜਾ ਡਿੱਗਾ। ਨਜ਼ਦੀਕੀ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਮਾਪਿਆਂ ਨੇ ਟਰੱਕ ਡਰਾਈਵਰ ਖਿਲਾਫ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਇਨਕਾਰ ਕੀਤਾ ਹੈ।
Advertisement
Advertisement
×

