DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਬੱਡੀ ਕੱਪ ’ਚ ਚੱਕ ਸ਼ੇਰ ਅਲੀ ਕਲੱਬ ਮਾਲਵਾ ਦੀ ਟੀਮ ਜੇਤੂ

ਸਰਵੋਤਮ ਰੇਡਰਾਂ ਅਤੇ ਜਾਫੀਆਂ ਦਾ ਮੋਟਰਸਾਈਕਲਾਂ ਨਾਲ ਸਨਮਾਨ

  • fb
  • twitter
  • whatsapp
  • whatsapp
featured-img featured-img
ਫਾਈਨਲ ਮੁਕਾਬਲਿਆਂ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। -ਫੋਟੋ: ਜਗਜੀਤ
Advertisement
ਪਿੰਡ ਡੱਫਰ ਵਿੱਚ ਪ੍ਰਿੰਸੀਪਲ ਹੇਮ ਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਪਰਵਾਸੀ ਭਾਰਤੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਦੋ ਦਿਨਾਂ ਗੋਲਡ ਕਬੱਡੀ ਕੱਪ ਦਾ ਫਾਈਨਲ ਮੈਚ ਚੱਕ ਸ਼ੇਰ ਅਲੀ ਕਲੱਬ ਮਾਲਵਾ ਦੀ ਟੀਮ ਨੇ ਜਿੱਤ ਲਿਆ। ਟੂਰਨਾਮੈਂਟ ਵਿੱਚ ਕਬੱਡੀ ਕਲੱਬ ਮਾਝਾ ਦੇ ਖਿਡਾਰੀ ਦੂਜੇ ਸਥਾਨ ’ਤੇ ਰਹੇ। ਪ੍ਰਬੰਧਕਾਂ ਵੱਲੋਂ ਜੇਤੂ ਟੀਮ ਨੂੰ ਤਿੰਨ ਲੱਖ ਅਤੇ ਟਰਾਫੀ ਜਦੋਂਕਿ ਉਪ ਜੇਤੂ ਨੂੰ ਢਾਈ ਲੱਖ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਸੈਮੀਫਾਈਨਲ ਦੀਆਂ ਦੂਜੇ ਨੰਬਰ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਵੀ ਦੋ ਦੋ ਲੱਖ ਦੇ ਇਨਾਮ ਦਿੱਤੇ ਗਏ।ਟੂਰਨਾਮੈਂਟ ਦੌਰਾਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ, ਵਿਧਾਇਕ ਕਰਮਵੀਰ ਸਿੰਘ ਘੁੰਮਣ, ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਧਾਰਮਿਕ ਸ਼ਖ਼ਸੀਅਤ ਮਹੰਤ ਰਮਿੰਦਰ ਦਾਸ ਬਹਾਦਰਪੁਰ, ਸਾਬਕਾ ਚੇਅਰਮੈਨ ਹਰਮੀਤ ਸਿੰਘ ਔਲਖ, ਕਲੱਬ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਸਾਂਝੇ ਤੌਰ ’ਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ।ਟੂਰਨਾਮੈਂਟ ’ਚ 35 ਕਿਲੋ ਵਰਗ ਮੁਕਾਬਲਿਆਂ ’ਚੋਂ ਪੰਡੋਰੀ ਅਟਵਾਲ ਦੀ ਟੀਮ ਨੇ ਪਹਿਲਾ ਅਤੇ ਜੌਹਲਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 45 ਕਿਲੋ ਭਾਰ ਵਰਗ ਦੇ ਮੁਕਾਬਲਿਆਂ ’ਚੋਂ ਪੁਰਹੀਰਾਂ ਦੇ ਖਿਡਾਰੀਆਂ ਨੇ ਪਹਿਲਾ ਅਤੇ ਰੈਲੀ ਪਿੰਡ ਨੇ ਦੂਸਰਾ ਸਥਾਨ ਹਾਸਲ ਕੀਤਾ ਜਦਕਿ 52 ਕਿਲੋ ਭਾਰ ਵਰਗ ’ਚ ਰੰਧਾਵਾ ਦੀ ਟੀਮ ਨੇ ਪਹਿਲਾ ਅਤੇ ਮੇਜ਼ਬਾਨ ਡੱਫਰ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 62 ਕਿਲੋ ਵਰਗ ’ਚ ਖੁਰਦਾਂ ਦੀ ਟੀਮ ਨੇ ਪਹਿਲਾ ਅਤੇ ਡੱਫਰ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਪ੍ਰਬੰਧਕਾਂ ਵੱਲੋਂ ਅਕੈਡਮੀਆਂ ਦੇ ਮੈਚ ਵਿੱਚ ਜੇਤੂ ਰਹੇ ਸਰਵੋਤਮ ਰੇਡਰ ਅਤੇ ਜਾਫੀ ਨੂੰ ਇਨਾਮ ਵਜੋਂ ਮੋਟਰਸਾਈਕਲ ਦਿੱਤੇ ਗਏ।

ਕਬੱਡੀ ਕੱਪ ਵਿੱਚ ਪ੍ਰੋਫੈਸਰ ਮੱਖਣ ਸਿੰਘ, ਅਮਰੀਕ ਸਿੰਘ ਖੋਸਾ ਕੋਟਲਾ, ਪ੍ਰਗਟ ਮਾਨਗੜ੍ਹ, ਅਲੀ ਯੂ.ਕੇ. ਅਤੇ ਅਰਮਾਨ ਡੱਫਰ ਨੇ ਕੁਮੈਂਟਰੀ ਕੀਤੀ। ਇਸ ਸਮੇਂ ਡਾਕਟਰ ਸਵਿੰਦਰ ਸਿੰਘ ਲਾਖਾ, ਮੀਤ ਪ੍ਰਧਾਨ, ਸਰਬਜੀਤ ਸਿੰਘ ਸਾਬੀ, ਸਾਬਕਾ ਸੰਮਤੀ ਮੈਂਬਰ ਨਰਿੰਦਰ ਕੌਰ ਸਹੋਤਾ, ਰਵਿੰਦਰ ਕੌਰ, ਸੁਖਪਾਲ ਸਿੰਘ ਸਹੋਤਾ, ਗੁਰਦੀਪ ਸਿੰਘ, ਹਾਕੀ ਕੋਚ ਤਰਲੋਕ ਸਿੰਘ, ਪ੍ਰਿੰਸੀਪਲ ਰੁਪਿੰਦਰਜੀਤ ਸਿੰਘ, ਕੋਚ ਕੁਲਦੀਪ ਸਿੰਘ ਗੋਗਾ, ਕੋਚ ਮਨਜੀਤ ਸਿੰਘ ਮੰਡ ਤੇ ਜਸਵਿੰਦਰ ਸਿੰਘ ਮਾਣਕੂ ਆਦਿ ਵੀ ਹਾਜ਼ਰ ਸਨ।

Advertisement

Advertisement

Advertisement
×