ਚੇਅਰਪਰਸਨ ਅਤੇ ਵਾਈਸ ਚੇਅਰਮੈਨ ਨੇ ਅਹੁਦੇ ਸੰਭਾਲੇ
ਕਾਦੀਆਂ ਵਿਧਾਨ ਸਭਾ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਮੌਜੂਦਗੀ ਵਿੱਚ ਧਾਰੀਵਾਲ ਬਲਾਕ ਸਮਿਤੀ ਦੀ ਨਵ-ਨਿਯੁਕਤ ਚੇਅਰਪਰਸਨ ਸ਼ਰਨਜੀਤ ਕੌਰ ਅਤੇ ਵਾਈਸ ਚੇਅਰਮੈਨ ਗੁਰਦੀਪ ਸਿੰਘ ਸੰਧੂ ਨੇ ਅਹੁਦਾ ਸੰਭਾਲਿਆ। ਇਸ ਮੌਕੇ ਚੇੇਅਰਪਰਸਨ ਸ਼ਰਨਜੀਤ ਅਤੇ ਵਾਈਸ ਚੇਅਰਮੈਨ ਸੰਧੂ ਨੂੰ ਮੁਬਾਰਕਬਾਦ ਦਿੰਦਿਆਂ...
Advertisement
ਕਾਦੀਆਂ ਵਿਧਾਨ ਸਭਾ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਮੌਜੂਦਗੀ ਵਿੱਚ ਧਾਰੀਵਾਲ ਬਲਾਕ ਸਮਿਤੀ ਦੀ ਨਵ-ਨਿਯੁਕਤ ਚੇਅਰਪਰਸਨ ਸ਼ਰਨਜੀਤ ਕੌਰ ਅਤੇ ਵਾਈਸ ਚੇਅਰਮੈਨ ਗੁਰਦੀਪ ਸਿੰਘ ਸੰਧੂ ਨੇ ਅਹੁਦਾ ਸੰਭਾਲਿਆ। ਇਸ ਮੌਕੇ ਚੇੇਅਰਪਰਸਨ ਸ਼ਰਨਜੀਤ ਅਤੇ ਵਾਈਸ ਚੇਅਰਮੈਨ ਸੰਧੂ ਨੂੰ ਮੁਬਾਰਕਬਾਦ ਦਿੰਦਿਆਂ ਸ੍ਰੀ ਸੇਖਵਾਂ ਨੇ ਕਿਹਾ ‘ਆਪ’ ਲੋਕਾਂ ਦੀ ਪਾਰਟੀ ਹੈ ਅਤੇ ਮਿਹਨਤ ਨਾਲ ਕੰਮ ਕਰਨ ਵਾਲੇ ਵਾਲੰਟੀਅਰਾਂ ਨੂੰ ਮਾਣ ਸਤਿਕਾਰ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਨੇ ਕਿਹਾ ਉਹ ਇਸ ਜ਼ਿੰਮੇਵਾਰੀ ਨੂੰ ਮਿਹਨਤ ਅਤੇ ਲਗਨ ਨਿਭਾਉਣਗੇ। ਇਸ ਮੌਕੇ ਬੀ ਡੀ ਪੀ ਓ ਧਾਰੀਵਾਲ ਕੁਲਜਿੰਦਰ ਸਿੰਘ ਚਾਹਲ, ਚੇਅਰਮੈਨ ਡਾ. ਜਸਪਾਲ ਸਿੰਘ ਪੰਧੇਰ, ਚੇਅਰਮੈਨ ਭਪਿੰਦਰ ਸਿੰਘ ਰਿੰਕਾ, ਪ੍ਰਧਾਨ ਅਸ਼ਵਨੀ ਦੁੱਗਲ, ਸਰਪੰਚ ਹਰਪਾਲ ਸਿੰਘ ਕੰਗ, ਸਰਪੰਚ ਗੁਰਸਾਹਿਬ ਸਿੰਘ ਦੇਵੀਦਾਸਪੁਰ, ਹਰਦੇਵ ਸਿੰਘ ਦੇਬੀ, ਨੌਨੀ ਖੋਸਲਾ, ਗੁਰਬਚਨ ਸਿੰਘ, ਜਗਦੀਸ਼ ਧਾਰੀਵਾਲ, ਸੋਨੂੰ ਰੰਧਾਵਾ ਰਣੀਆਂ ਆਦਿ ਸਮਰਥਕ ਹਾਜ਼ਰ ਸਨ।
Advertisement
Advertisement
Advertisement
×

