ਸੀਬੀਐੱਸਸੀ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ

ਸੀਬੀਐੱਸਸੀ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ

ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੇ ਹੋਣਹਾਰ ਵਿਦਿਆਰਥੀ।

ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 15 ਜੁਲਾਈ

ਸੀਬੀਐੱਸਈ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਨਤੀਜਿਆਂ ਵਿਚ ਐਮਆਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਮੈਡੀਕਲ ਵਿਚ ਇੰਦਰਪ੍ਰੀਤ ਕੌਰ 94 ਫ਼ੀਸਦੀ, ਸਿਮਰਨਜੀਤ ਕੌਰ 85 ਫ਼ੀਸਦੀ ਤੇ ਗੁਰਸਿਮਰਨ ਕੌਰ ਨੇ 83 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲੇ ਸਥਾਨ ਹਾਸਲ ਕੀਤੇ। ਨਾਨ ਮੈਡੀਕਲ ’ਚ ਪ੍ਰਿਅੰਕਾ ਰੀਹਲ 87 ਫ਼ੀਸਦੀ ਪਹਿਲੇ, ਜਸਮੀਨ ਕੌਰ ਤੇ ਮਨਕੀਰਤ ਸਿੰਘ 84 ਫ਼ੀਸਦੀ ਨਾਲ ਦੂਜੇ, ਆਯੂਸ਼ ਸਿੰਘ 83 ਫ਼ੀਸਦੀ ਤੀਜੇ, ਕਾਮਰਸ ’ਚ ਮਨਵੀਰ ਕੌਰ 95 ਫ਼ੀਸਦੀ ਨਾਲ ਪਹਿਲੇ, ਸ਼ੁਭਮ 91 ਫ਼ੀਸਦੀ ਨਾਲ ਦੂਜੇ, ਅੰਜਲੀ ਮਿਨਹਾਸ ਅਤੇ ਏਰਿਕਾ ਸਹਿਗਲ 90 ਫ਼ੀਸਦੀ ਨਾਲ ਤੀਜੇ ਅਤੇ ਆਰਟਸ ਵਿਚ ਰਾਜਵੀਰ ਕੌਰ 78 ਫ਼ੀਸਦੀ ਨਾਲ ਪਹਿਲੇ, ਬਿਕਰਮਜੀਤ 73 ਫ਼ੀਸਦੀ ਦੂਜੇ, ਨਿਖਿਲ 72 ਫ਼ੀਸਦੀ ਅੰਕ ਪ੍ਰਪਾਤ ਕਰਕੇ ਤੀਜੇ ਸਥਾਨ ’ਤੇ ਰਹੇ। ਇਸ ਮੌਕੇ ਸਕੂਲ ਚੇਅਰਮੈਨ ਡਾ. ਸਰਬਮੋਹਨ ਟੰਡਨ ਨੇ ਹੋਣਹਾਰ ਬੱਚਿਆਂ ਦੀ ਸ਼ਲਾਘਾ ਕੀਤੀ।      

ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੇ ਡਾਇਰੈਕਟਰ ਜਤਿੰਦਰਪਾਲ ਸਿੰਘ ਰੰਧਾਵਾ ਤੇ ਪ੍ਰਿੰਸੀਪਲ ਮਨੀਸ਼ਾ ਸੂਦ ਨੇ ਦੱਸਿਆ ਕਿ ਮੈਡੀਕਲ ’ਚੋਂ ਪਿੰਕਸਜੋਤ ਕੌਰ 97 ਫ਼ੀਸਦੀ, ਨਾਨ ਮੈਡੀਕਲ ’ਚੋਂ ਹਰਕਮਲ ਸਿੰਘ 94 ਫ਼ੀਸਦੀ ਤੇ ਕਾਮਰਸ ’ਚੋਂ ਕੋਮਲਪ੍ਰੀਤ ਕੌਰ 96 ਫ਼ੀਸਦੀ  ਅੰਕਾਂ ਨਾਲ ਸਕੂਲ ’ਚੋਂ ਅੱਵਲ ਰਹੇ। ਇਸੇ ਤਰ੍ਹਾਂ ਅਰਸ਼ਦੀਪ ਕੌਰ ਕੰਗ (95.4 ਫ਼ੀਸਦੀ), ਨਵਰਾਜ ਸਿੰਘ (95.4 ਫ਼ੀਸਦੀ), ਅਰਸ਼ਦੀਪ ਸਿੰਘ  (94 ਫ਼ੀਸਦੀ), ਅਕਾਸ਼ਦੀਪ ਸਿੰਘ (94 ਫ਼ੀਸਦੀ), ਜੈਸਮੀਨ ਕੌਰ (94 ਫ਼ੀਸਦੀ), ਸੁਖਮਨਪ੍ਰੀਤ ਕੌਰ (94 ਫ਼ੀਸਦੀ), ਰਜਨੀਤ ਕੌਰ (92.4 ਫ਼ੀਸਦੀ), ਤੇਜਬੀਰ ਸਿੰਘ (92 ਫ਼ੀਸਦੀ), ਸ਼ਿਵਮ ਗਰਗ (91.2 ਫ਼ੀਸਦੀ), ਕਰਨਬੀਰ ਸਿੰਘ (90 ਫ਼ੀਸਦੀ), ਜਾਨਵੀ ਸ਼ਰਮਾ (90 ਫ਼ੀਸਦੀ) ਅਤੇ ਅਮਨਦੀਪ ਕੌਰ ਨੇ (90 ਫ਼ੀਸਦੀ) ਅੰਕ ਪ੍ਰਾਪਤ ਕੀਤੇ।

ਬਟਾਲਾ (ਪੱਤਰ ਪ੍ਰੇਰਕ): ਵੁੱਡਸਟਾਕ ਪਬਲਿਕ ਸਕੂਲ ਬਟਾਲਾ ਦੀ ਪ੍ਰਿੰਸੀਪਲ ਐਨਸੀ ਅਨੁਸਾਰ ਕਾਮਰਸ ਦੀ ਵਿਦਿਆਰਥਣ ਹਰਨੂਰ ਕੌਰ ਨੇ 96 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਸੁਪ੍ਰੀਤ ਕੌਰ, ਇਸ਼ਾਨਵੀ, ਨੌਰੀਨ ਰੰਧਾਵਾ, ਮਸਕੀਨ ਕੌਰ, ਮਨਕੀਰਤ ਸਿੰਘ, ਸੁਮੇਲਦੀਪ ਕੌਰ, ਅਮਿਤਪਾਲ ਸਿੰਘ ਅਤੇ ਗੌਰਵ ਕੁਮਾਰ ਵੀ ਨੱਬੇ ਫ਼ੀਸਦੀ ਤੋਂ ਜ਼ਿਆਦਾ ਅੰਕ         ਹਾਸਲ ਕੀਤੇ ਹਨ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਡਾ. ਸਤਿਨਾਮ ਸਿੰਘ ਨਿੱਝਰ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।

ਗੁਰਾਇਆ (ਨਿੱਜੀ ਪੱਤਰ ਪ੍ਰੇਰਕ): ਹਨੂੰਮਤ ਇੰਟਰਨੈਸ਼ਨਲ ਪਬਲਿਕ   ਸਕੂਲ ਗੁਰਾਇਆ ਦਾ 10+2 ਦਾ ਨਤੀਜਾ ਸੌ ਫ਼ੀਸਦੀ ਰਿਹਾ। ਸੀਬੀਐੱਸਈ ਵੱਲੋਂ ਲਈ ਪ੍ਰੀਖਿਆ ਵਿੱਚ 76 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਨਵਕਿਰਨ ਕੌਰ ਨੇ 93.6 ਫੀਸਦੀ, ਯੂਨੀਕ ਹੀਰਾ ਨੇ 91.1 ਫੀਸਦੀ, ਅਤੇ ਜਸਪ੍ਰੀਤ ਕੌਰ ਨੇ 87.2 ਫੀਸਦੀ ਅੰਕ ਹਾਸਿਲ ਕਰ ਕੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ।

ਵੀਡੀਓ ਕਾਨਫਰੰਸਿੰਗ ਰਾਹੀਂ ਸੰਸਦ ਮੈਂਬਰ ਸਨੀ ਦਿਓਲ ਨਾਲ ਗੱਲਬਾਤ ਕਰਦੀ ਹੋਈ ਅਨਾਦਿ ਸ਼ਰਮਾ। -ਫੋਟੋ: ਧਵਨ

ਸੰਸਦ ਮੈਂਬਰ ਵੱਲੋਂ ਅਨਾਦਿ ਸ਼ਰਮਾ ਨੂੰ ਵਧਾਈ

ਪਠਾਨਕੋਟ (ਪੱਤਰ ਪ੍ਰੇਰਕ): ਅੱਜ ਸੰਸਦ ਮੈਂਬਰ ਸਨੀ ਦਿਓਲ ਨੇ 99.6 ਫ਼ੀਸਦੀ ਨੰਬਰ ਪ੍ਰਾਪਤ ਕਰਨ ਵਾਲੀ ਅਨਾਦਿ ਸ਼ਰਮਾ ਨਾਲ ਵੀਡੀਓ ਕਾਲ ’ਤੇ ਗੱਲਬਾਤ ਕੀਤੀ। ਸ੍ਰੀ ਦਿਓਲ ਨੇ ਵਿਦਿਆਰਥਣ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਉਸ ਦੇ ਸੁਨਹਿਰੇ ਭਵਿੱਖ ਲਈ ਅਾਸ਼ੀਰਵਾਦ ਦਿੱਤਾ। ਜਾਣਕਾਰੀ ਅਨੁਸਾਰ ਭਾਜਪਾ ਵਰਕਰਾਂ ਨੇ ਅਨਾਦਿ ਸ਼ਰਮਾ ਦੇ ਘਰ ਪੁੱਜ ਕੇ ਵਧਾਈ ਦਿੱਤੀ। ਅਨਾਦਿ ਸ਼ਰਮਾ ਨੇ ਭਾਜਪਾ ਵਰਕਰਾਂ ਅਤੇ ਸੰਸਦ ਮੈਂਬਰ ਸਨੀ ਦਿਓਲ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਮੌਂਟੈਸਰੀ ਕੈਂਬ੍ਰਿਜ ਸਕੂਲ ਦੀ 12ਵੀਂ ਕਲਾਸ ਦੀ ਅਨਾਦਿ ਸ਼ਰਮਾ ਨੇ ਆਰਟਸ ਸਟਰੀਮ ਵਿੱਚੋਂ 99.6 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਅਤੇ ਜ਼ਿਲ੍ਹੇ ਵਿੱਚੋਂ ਟਾਪ ਕੀਤਾ ਹੈ। ਅਨਾਦਿ ਨੇ ਕਿਹਾ ਕਿ ਉਹ ਆਈਏਐੱਸ ਬਣਨਾ ਚਾਹੁੰਦੀ ਹੈ।

ਜਸਮੀਤ ਕੌਰ ਨੇ ਮਾਰੀਆਂ ਮੱਲਾਂ

ਅੰਮ੍ਰਿਤਸਰ: ਡੀੲੇਵੀ ਪਬਲਿਕ ਸਕੂਲ ਲਾਰੈਂਸ ਗੇਟ ਅੰਮ੍ਰਿਤਸਰ ਦੀ ਵਿਦਿਆਰਥਣ ਜਸਮੀਤ ਕੌਰ, ਜਿਸ ਨੇ ਸੀਬੀਐੱਸਈ ਦੀ 12ਵੀਂ ਜਮਾਤ ਦੇ ਆਰਟਸ ਵਰਗ ਵਿੱਚ 97.2 ਫ਼ੀਸਦ ਅੰਕ ਹਾਸਲ ਕੀਤੇ ਹਨ। ਜਸਮੀਤ ਦੇ ਇਕਨਾਮਿਕਸ ਤੇ ਰਾਜਨੀਤੀ ਸ਼ਾਸਤਰ ਵਿੱਚ 99-99 ਜਦੋਂਕਿ ਪੰਜਾਬੀ ’ਚ 98, ਇਤਿਹਾਸ 95 ਤੇ ਅੰਗਰੇਜ਼ੀ ’ਚ 95 ਅੰਕ ਹਨ। ਜਸਮੀਤ ਨੇ ਆਪਣੀ ਸਫ਼ਲਤਾ ਦਾ ਸਿਹਰਾ ਸਕੂਲ ਦੇ ਅਧਿਆਪਕਾਂ ਤੇ ਆਪਣੇ ਮਾਤਾ-ਪਿਤਾ ਨੂੰ ਦਿੱਤਾ ਹੈ। -ਟ.ਨ.ਸ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All