DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Causeway Damaged: ਗੋਲੂ ਮਾਜਰਾ ’ਚ ਕਾਜ਼ਵੇਅ ਖੱਡ ਦੇ ਪਾਣੀ ਦੀ ਭੇਟ ਚੜ੍ਹਿਆ

ਵਸਨੀਕਾਂ ਦਾ ਮੁੱਖ ਲਾਂਘਾ ਬੰਦ ਹੋਇਆ; ਲੋਕਾਂ ਨੇ ਪੁਲੀ ਬਣਾੳੁਣ ਦੀ ਮੰਗ ਕੀਤੀ

  • fb
  • twitter
  • whatsapp
  • whatsapp
featured-img featured-img
ਪਿੰਡ ਗੋਲੂ ਮਾਜਰਾ ’ਚ ਨੁਕਸਾਨਿਆ ਕਾਜ਼ਵੇਅ ਦਿਖਾਉਂਦੇ ਹੋਏ ਮੁਹੱਲਾ ਵਾਸੀ।
Advertisement
ਹਲਕੇ ਵਿੱਚ ਅੱਜ 3-4 ਘੰਟੇ ਪਏ ਲਗਾਤਾਰ ਭਾਰੀ ਮੀਂਹ ਕਾਰਨ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਆਉਂਦੀ ਪਿੰਡ ਗੋਲੂ ਮਾਜਰਾ ਦੀ ਖੱਡ ਵਿੱਚ ਭਾਰੀ ਮਾਤਰਾ ਵਿੱਚ ਆਏ ਪਾਣੀ ਕਾਰਨ ਐੱਸ ਸੀ ਮੁਹੱਲੇ ਨੂੰ ਜਾਂਦੀ ਲਿੰਕ ਸੜਕ ਨੇੜੇ ਖੱਡ ਵਿੱਚ ਬਣਾਇਆ ਗਿਆ ਕਾਜ਼ਵੇਅ (ਰੈਂਪ) ਟੁੱਟ ਗਿਆ ਜਿਸ ਕਾਰਨ ਮੁਹੱਲਾ ਵਾਸੀਆਂ ਦਾ ਮੁੱਖ ਲਾਂਘਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।

ਮੁਹੱਲਾ ਵਾਸੀਆਂ ਰਾਮਦਾਸ, ਹਰਦਿਆਲ ਚੰਦ, ਰਾਮਜੀ ਦਾਸ, ਰਾਜ ਕੁਮਾਰ, ਰਾਕੇਸ਼ ਲੱਕੀ, ਵਿਨੋਦ ਕੁਮਾਰ, ਓਮ ਪ੍ਰਕਾਸ਼, ਰਜਿੰਦਰ ਸੋਨੂੰ, ਵਿਸ਼ਾਲ, ਮਨਦੀਪ ਆਦਿ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਤੋਂ ਸਵੇਰੇ 5 ਵਜੇ ਤੱਕ ਪਏ ਮੀਂਹ ਮਗਰੋਂ ਜਦੋਂ ਉਨ੍ਹਾਂ ਨੇ ਸਵੇਰੇ ਖੱਡ ਵੱਲ ਜਾ ਕੇ ਦੇਖਿਆ ਤਾਂ ਖੱਡ ਵਿੱਚ ਕਾਫੀ ਪਾਣੀ ਸੀ ਅਤੇ ਜੋ ਕਾਜ਼ਵੇਅ ਸੀ ਉਹ ਟੁੱਟ ਚੁੱਕਿਆ ਸੀ। ਖੱਡ ਦੇ ਤੇਜ਼ ਵਹਾਅ ਵਿੱਚ ਕਾਜ਼ਵੇ ਦੀ ਸਲੈਬ ਅਤੇ ਇੱਟਾਂ ਰੁੜ੍ਹ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਕਾਜ਼ਵੇਅ ਦੇ ਅਗਲੇ ਪਾਸੇ ਪੱਥਰਾਂ ਦਾ ਡੰਗਾ ਨਾ ਹੋਣ ਕਾਰਨ ਇਹ ਪਾਣੀ ਦੀ ਮਾਰ ਨਾਲ ਟੁੱਟ ਗਿਆ।

Advertisement

ਮੁਹੱਲਾ ਵਾਸੀਆਂ ਨੇ ਦੱਸਿਆ ਕਿ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਦੇ ਆਉਣ-ਜਾਣ ਦਾ ਇਹ ਇੱਕੋ ਇੱਕ ਮੁੱਖ ਰਸਤਾ ਹੈ, ਜਿਸ ਦੇ ਟੁੱਟਣ ਨਾਲ ਉਨ੍ਹਾਂ ਲਈ ਵੱਡੀ ਸਮੱਸਿਆ ਪੈਦਾ ਹੋ ਗਈ ਹੈ।

Advertisement

ਮੁਹੱਲਾ ਵਾਸੀਆਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਖੱਡ ਵਿੱਚ ਕਾਜ਼ਵੇਅ ਦੀ ਥਾਂ ਪੁਲੀ ਦਾ ਨਿਰਮਾਣ ਕਰਵਾਇਆ ਜਾਵੇ।

Advertisement
×