DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Caste Equality: ਬੇਗਮਪੁਰਾ ਖਾਲਸਾ ਲਹਿਰ ਦਾ ਮਕਸਦ ਸਭ ਦੀ ਇਕਜੁੱਟਤਾ: ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਜੈ ਭੀਮ ਟੀਮ ਪੰਜਾਬ ਨੇ ਪੰਡੋਰੀ ਖਜੂਰ ਵਿਖੇ ਬੇਗਮਪੁਰਾ ਪੰਥਕ ਇਕੱਠ ਕਰਵਾਇਆ; ਮਨੂਵਾਦੀ ਪ੍ਰਬੰਧ ’ਚ ਮਾਣ-ਸਨਮਾਨ, ਬਰਾਬਰੀ ਦੇ ਹੱਕਾਂ ਤੇ ਇਨਸਾਫ਼ ਤੋਂ ਵਾਂਝਿਆਂ ਦੀ ਆਵਾਜ਼ ਬੁਲੰਦ ਕੀਤੀ

  • fb
  • twitter
  • whatsapp
  • whatsapp
featured-img featured-img
ਪਿੰਡ ਪੰਡੋਰੀ ਖਜੂਰ ਵਿੱਚ ਪੰਥਕ ਇਕੱਠ ਮੌਕੇ ਸਟੇਜ ’ਤੇ ਬੈਠੇ ਹੋਏ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਆਗੂ।
Advertisement
ਬੇਗਮਪੁਰਾ ਖਾਲਸਾ ਲਹਿਰ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਜੈ ਭੀਮ ਟੀਮ ਪੰਜਾਬ ਵਲੋਂ ਪਿੰਡ ਪੰਡੋਰੀ ਖਜੂਰ ਵਿੱਚ ਪੰਥਕ ਇਕੱਠ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਲਹਿਰ ਦਾ ਮਕਸਦ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰਨਾ ਹੈ ਜਿਨਾਂ ਨੂੰ ਮਨੂਵਾਦੀ ਵਿਵਸਥਾ ਨੇ ਵਿਸਾਰਿਆ ਅਤੇ ਮਾਣ-ਸਨਮਾਨ, ਬਰਾਬਰੀ ਦੇ ਹੱਕ ਅਤੇ ਇਨਸਾਫ਼ ਤੋਂ ਵਾਂਝਾ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਨੂਵਾਦੀ ਜਾਤ-ਪਾਤ ਵਾਲੀ ਵਿਵਸਥਾ ਖ਼ਿਲਾਫ਼ ਖਾਲਸਾ ਸਾਜ ਕੇ ਬਰਾਬਰਤਾ ਦੇ ਰਸਤੇ ’ਤੇ ਕੌਮ ਨੂੰ ਤੋਰਿਆ ਸੀ ਪਰ ਕੌਮ ਗੁਰੂ ਦੇ ਸਿਧਾਂਤਾਂ ਤੋਂ ਥਿਰਕ ਗਈ ਤੇ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਪੂਰਨ ਤੌਰ ’ਤੇ ਨਾ ਅਪਣਾ ਸਕੀ। ਉਨ੍ਹਾਂ ਕਿਹਾ ਕਿ ਬੇਗਮਪੁਰਾ ਖਾਲਸਾ ਲਹਿਰ ਤਹਿਤ ਦਲਿਤ ਤੇ ਸਿੱਖ ਸਮਾਜ ਦੀਆਂ ਸਾਂਝਾਂ ਨੂੰ ਉਸਾਰਿਆ ਜਾ ਰਿਹਾ ਹੈ ਤਾਂ ਕਿ ਮਨੂਵਾਦੀ ਵਿਵਸਥਾ ਦੇ ਖਿਲਾਫ਼ ਸੰਘਰਸ਼ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ 10 ਹੋਰ ਅਜਿਹੇ ਪੰਥਕ ਇਕੱਠ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 22 ਅਗਸਤ ਨੂੰ ਫਤਿਹਗੜ੍ਹ ਸਾਹਿਬ, 30 ਅਗਸਤ ਨੂੰ ਬਰਨਾਲਾ, 13 ਸਤੰਬਰ ਨੂੰ ਸੁਲਤਾਨਪੁਰ ਲੋਧੀ, 27 ਸਤੰਬਰ ਨੂੰ ਨਿਹਾਲ ਸਿੰਘ ਵਾਲਾ, 4 ਅਕਤੂਬਰ ਨੂੰ ਕਰਤਾਰਪੁਰ, 8 ਅਕਤੂਬਰ ਨੂੰ ਜੈਤੋਂ, 15 ਅਕਤੂਬਰ ਨੂੰ ਦਸੂਹਾ, 24 ਅਕਤੂਬਰ ਨੂੰ ਭਦੌੜ, 1 ਨਵੰਬਰ ਨੂੰ ਟਾਂਡਾ ਅਤੇ 8 ਨਵੰਬਰ ਨੂੰ ਫਿਲੌਰ ਵਿਧਾਨ ਸਭਾ ਹਲਕੇ ਵਿਚ ਇਕੱਠ ਹੋਣਗੇ।

ਮਾਨ ਨੇ ਕਿਹਾ ਕਿ ਮਾਣ-ਸਨਮਾਨ ਦੀ ਘਾਟ ਘੱਟ ਗਿਣਤੀਆਂ ਤੱਕ ਦੀ ਸੀਮਤ ਨਹੀਂ ਸਗੋਂ ਭਾਰਤੀ ਰਾਜਸੀ ਕਾਰਜ ਪ੍ਰਣਾਲੀ ਵਿਚ ਵਿਚ ਸਪੱਸ਼ਟ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ, ‘‘ਅਯੁੱਧਿਆ ਵਿਖੇ ਰਾਮ ਮੰਦਿਰ ਦੇ ਉਦਘਾਟਨ ਸਮੇਂ ਦੇਸ਼ ਦੇ ਰਾਸ਼ਟਰਪਤੀ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਹਾਲੇ ਤੱਕ 1984 ਦੇ ਦੰਗਿਆਂ ਦੇ ਦੋਸ਼ੀਆਂ ਦੇ ਜਵਾਬਦੇਹੀ ਨਹੀਂ ਹੋਈ ਤੇ ਨਾ ਹੀ ਉਨ੍ਹਾਂ ਨੂੰ ਸਜ਼ਾਵਾਂ ਮਿਲੀਆਂ।’’ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਹਾਦਤ ਨਿਆਂ ਅਤੇ ਜਵਾਬਦੇਹੀ ਦੀ ਲੜਾਈ ਦਾ ਸਦੀਵੀ ਪ੍ਰਤੀਕ ਹੈ। ਸ੍ਰੀ ਮਾਨ ਕਿਹਾ ਕਿ ਇਨਸਾਫ਼ ਨਾ ਮਿਲਣ ਕਰ ਕੇ ਕੌਮ ਹੁਣ ਆਪਣੇ ਭਵਿੱਖ ਦਾ ਫ਼ੈਸਲਾ ਆਪ ਕਰਨ ਦੇ ਅਧਿਕਾਰ ਦੀ ਮੰਗ ਕਰ ਰਿਹਾ ਹੈ। ਇਕੱਠ ਨੂੰ ਗੁਰਦੀਪ ਸਿੰਘ ਖੁਣਖੁਣ, ਗੁਰਨਾਮ ਸਿੰਘ ਸਿੰਗੜੀਵਾਲਾ, ਹਰਵਿੰਦਰ ਸਿੰਘ ਹੀਰਾ ਆਦਿ ਨੇ ਵੀ ਸੰਬੋਧਨ ਕੀਤਾ।

Advertisement

Advertisement

Advertisement
×