DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਿੰਨ ਦੁਕਾਨਾਂ ’ਚੋਂ ਨਕਦੀ ਤੇ ਸਾਮਾਨ ਚੋਰੀ

ਪੱਤਰ ਪ੍ਰੇਰਕ ਤਰਨ ਤਾਰਨ, 5 ਨਵੰਬਰ ਸ਼ਹਿਰ ’ਚ ਅੱਜ ਤੜਕਸਾਰ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਚੋਰਾਂ ਨੇ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਅਤੇ ਨਕਦੀ ਚੋਰੀ ਕਰ ਲਈ| ਚੋਰੀ ਕੀਤੇ ਸਾਮਾਨ ’ਚ ਦੇਸੀ ਅਤੇ ਵਲਾਇਤੀ ਘਿਓ ਵੀ ਸ਼ਾਮਲ ਹੈ। ਚੋਰਾਂ...

  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਤਰਨ ਤਾਰਨ, 5 ਨਵੰਬਰ

Advertisement

ਸ਼ਹਿਰ ’ਚ ਅੱਜ ਤੜਕਸਾਰ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਚੋਰਾਂ ਨੇ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਅਤੇ ਨਕਦੀ ਚੋਰੀ ਕਰ ਲਈ| ਚੋਰੀ ਕੀਤੇ ਸਾਮਾਨ ’ਚ ਦੇਸੀ ਅਤੇ ਵਲਾਇਤੀ ਘਿਓ ਵੀ ਸ਼ਾਮਲ ਹੈ। ਚੋਰਾਂ ਨੇ ਪੁਲੀਸ ਦੇ ਨਾਕਿਆਂ, ਰਾਤਰੀ ਗਸ਼ਤ, ਸਥਾਨਕ ਪ੍ਰਸ਼ਾਸਨ ਵਲੋਂ ਲਗਾਏ ਜਾਂਦੇ ਪਹਿਰੇ ਨੂੰ ਪੂਰੀ ਤਰ੍ਹਾਂ ਨਾਲ ਚੁਣੌਤੀ ਦਿੰਦੇ ਹੋਏ ਸ਼ਹਿਰ ਦੀ ਮੁੱਖ ਸੜਕ ਦੀਆਂ ਇੱਕ ਹੀ ਪਾਸੇ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ| ਸਥਾਨਕ ਥਾਣਾ ਸਿਟੀ ਪੁਲੀਸ ਦੇ ਐੱਸਐੱਚਓ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਇਸ ਤਹਤਿ ਵੱਖ ਵੱਖ ਥਾਵਾਂ ਦੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੀ ਘੋਖ ਕੀਤੀ ਜਾ ਰਹੀ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੇ ਤੌਰ ’ਤੇ ਚਾਰ ਚੋਰਾਂ ਦੀ ਇਕ ਟੋਲੀ ਵਲੋਂ ਇਕ ਚਿੱਟੇ ਰੰਗ ਦੀ ਬਰੀਜ਼ਾ ਕਾਰ ਦੀ ਵਰਤੋਂ ਕੀਤੀ ਗਈ ਹੈ| ਉਨ੍ਹਾਂ ਅੰਮ੍ਰਤਿਸਰ ਵਾਲੇ ਪਾਸਿਓਂ ਸ਼ਹਿਰ ਅੰਦਰ ਸਵੇਰ ਦੇ 3.32 ਵਜੇ ਦਾਖਲ ਹੁੰਦਿਆਂ ਜ਼ਿਲ੍ਹਾ ਪੱਧਰ ਦੇ ਸਿਵਲ ਹਸਪਤਾਲ ਦੇ ਮੁੱਖ ਗੇਟ ਦੇ ਗੇਟ ਦੇ ਵੇਰਕਾ ਬੂਥ ਤੋਂ ਨਕਦੀ ਅਤੇ ਦੇਸੀ ਘਿਓ ਚੋਰੀ ਕੀਤਾ| ਇਸ ਤੋਂ ਬਾਅਦ ਉਨ੍ਹਾਂ ਸੰਧੂ ਬੇਕਰੀ ਅਤੇ ਅੰਤ ਵਿੱਚ ਐੱਸਡੀਐੱਮ ਦਫਤਰ ਦੇ ਨੇੜੇ ਦੀ ਅਮਰ ਸਵੀਟਸ ਦੀ ਦੁਕਾਨ ’ਚੋਂ ਲੱਖਾਂ ਰੁਪਏ ਦੀ ਨਕਦੀ ਅਤੇ ਸਾਮਾਨ ਆਦਿ ਚੋਰੀ ਕਰਕੇ ਚਲਦੇ ਬਣੇ। ਚੋਰ ਦੁਕਾਨਾਂ ਦੇ ਸੀਸੀਟੀਵੀ ਕੈਮਰੇ ਵੀ ਨਾਲ ਲੈ ਗਏ|

Advertisement

Advertisement
×