DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਬਾਲਗ ਨਾਲ ਬਦਫੈਲੀ ਦੇ ਦੋਸ਼ ਹੇਠ ਕੇਸ ਦਰਜ

ਕਸਬੇ ਵਿੱਚ ਇੱਕ ਨਾਬਾਲਗ ਲੜਕੇ ਨਾਲ ਬਦਫੈਲੀ ਕਰਨ ਦੇ ਦੋਸ਼ ਹੇਠ ਇੱਕ ਨੌਜਵਾਨ ਖ਼ਿਲਾਫ਼ ਪੁਲੀਸ ਨੇ ਪੋਕਸੋ ਐਕਟ ਦੀ ਧਾਰਾ 4 ਤਹਿਤ ਕੇਸ ਦਰਜ ਕੀਤਾ ਹੈ। ਮੁਹੱਲਾ ਬਾਗ ਵਾਲਾ ਸ਼ਾਹਕੋਟ ਦੀ ਰਹਿਣ ਵਾਲੀ ਪੀੜਤ ਦੀ ਮਾਂ ਨੇ ਸ਼ਾਹਕੋਟ ਪੁਲੀਸ ਕੋਲ...

  • fb
  • twitter
  • whatsapp
  • whatsapp
Advertisement
ਕਸਬੇ ਵਿੱਚ ਇੱਕ ਨਾਬਾਲਗ ਲੜਕੇ ਨਾਲ ਬਦਫੈਲੀ ਕਰਨ ਦੇ ਦੋਸ਼ ਹੇਠ ਇੱਕ ਨੌਜਵਾਨ ਖ਼ਿਲਾਫ਼ ਪੁਲੀਸ ਨੇ ਪੋਕਸੋ ਐਕਟ ਦੀ ਧਾਰਾ 4 ਤਹਿਤ ਕੇਸ ਦਰਜ ਕੀਤਾ ਹੈ। ਮੁਹੱਲਾ ਬਾਗ ਵਾਲਾ ਸ਼ਾਹਕੋਟ ਦੀ ਰਹਿਣ ਵਾਲੀ ਪੀੜਤ ਦੀ ਮਾਂ ਨੇ ਸ਼ਾਹਕੋਟ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ 9 ਸਾਲ ਦਾ ਲੜਕਾ ਇੱਥੋਂ ਦੇ ਇੱਕ ਨਿੱਜੀ ਸਕੂਲ ’ਚ ਪੜ੍ਹਦਾ ਹੈ। ਉਸ ਨੇ ਦੱਸਿਆ ਕਿ 23 ਫਰਵਰੀ ਨੂੰ ਉਨ੍ਹਾਂ ਦੇ ਲੜਕੇ ਨੇ ਰੋਂਦੇ ਹੋਏ ਦੱਸਿਆ ਕਿ ਮੁਹੱਲੇ ਦੇ ਇੱਕ ਲੜਕੇ ਨੇ ਉਸ ਨੂੰ ਖੇਡਣ ਦੇ ਬਹਾਨੇ ਮੰਦਰ ਦੇ ਉੱਪਰਲੇ ਕਮਰੇ ਵਿੱਚ ਲਿਜਾ ਕੇ ਉਸ ਨਾਲ ਬਦਫ਼ੈਲੀ ਕੀਤੀ। ਬੱਚੇ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਅਜਿਹੀ ਹਰਕਤ ਕਰ ਚੁੱਕਾ ਹੈ ਅਤੇ ਕਿਸੇ ਨੂੰ ਦੱਸਣ ’ਤੇ ਧਮਕੀਆਂ ਦਿੰਦਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਏ ਐੱਸ ਆਈ ਪਰਵਿੰਦਰ ਕੌਰ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੀਤਾ ਹੈ। ਪੁਲੀਸ ਮੁਤਾਬਕ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਪੀੜਤ ਬੱਚੇ ਦੀ ਮਾਂ ਨੇ ਮੰਗ ਕੀਤੀ ਕਿ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

Advertisement

Advertisement
Advertisement
×