ਚੋਰੀ ਦੇ ਦੋਸ਼ ਹੇਠ ਕੰਪਨੀ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ
ਇਲਾਕੇ ਅੰਦਰ ਏਅਰਟੈਲ ਕੰਪਨੀ ਦੇ ਟਾਵਰਾਂ ਤੋਂ ਕੀਮਤੀ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਕੰਪਨੀ ਦੇ ਇੰਜਨੀਅਰ ਪ੍ਰਿਤਪਾਲ ਸਿੰਘ ਅਤੇ ਉਸ ਦੀ ਟੀਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਕੰਪਨੀ ਦੇ ਸੁਪਰਵਾਈਜ਼ਰ ਸਵਰਨ ਸਿੰਘ ਨੇ ਸਥਾਨਕ ਥਾਣਾ...
Advertisement
ਇਲਾਕੇ ਅੰਦਰ ਏਅਰਟੈਲ ਕੰਪਨੀ ਦੇ ਟਾਵਰਾਂ ਤੋਂ ਕੀਮਤੀ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਕੰਪਨੀ ਦੇ ਇੰਜਨੀਅਰ ਪ੍ਰਿਤਪਾਲ ਸਿੰਘ ਅਤੇ ਉਸ ਦੀ ਟੀਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਕੰਪਨੀ ਦੇ ਸੁਪਰਵਾਈਜ਼ਰ ਸਵਰਨ ਸਿੰਘ ਨੇ ਸਥਾਨਕ ਥਾਣਾ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਕੰਪਨੀ ਦੇ ਇਲਾਕੇ ਅੰਦਰ ਪਿੰਡ ਰਟੌਲ ਵਿੱਚ ਲੱਗੇ ਟਾਵਰ ਤੋਂ ਸਾਮਾਨ ਕੰਪਨੀ ਦੇ ਹੀ ਇੰਜਨੀਅਰ ਪ੍ਰਿਤਪਾਲ ਸਿੰਘ ਅਤੇ ਉਸ ਦੀ ਟੀਮ ਵੱਲੋਂ ਚੋਰੀ ਕੀਤਾ ਗਿਆ ਹੈ। ਸਵਰਨ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਇਲਾਕੇ ਅੰਦਰ ਜਿੰਨੇ ਹੀ ਕੰਪਨੀ ਦੇ ਟਾਵਰਾਂ ਦਾ ਸਾਮਾਨ ਚੋਰੀ ਕੀਤਾ ਗਿਆ ਹੈ ਉਨ੍ਹਾਂ ਸਾਰੇ ਟਾਵਰਾਂ ਤੋਂ ਪ੍ਰਿਤਪਾਲ ਸਿੰਘ ਇੰਜਨੀਅਰ ਅਤੇ ਉਸ ਦੀ ਟੀਮ ਨੇ ਹੀ ਸਾਮਾਨ ਚੋਰੀ ਕੀਤਾ ਹੈ। ਥਾਣਾ ਸਿਟੀ ਦੇ ਏ ਐੱਸ ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
Advertisement
Advertisement
×

