DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫਰਜ਼ੀ ਨਾਕਾ ਲਾਉਣ ਦਾ ਮਾਮਲਾ ਭਖਿਆ

ਸ਼ਿਵ ਸੈਨਾ ਆਗੂ ਦੇ ਗੰਨਮੈਨ ਨੂੰ ਬਰਖ਼ਾਸਤ ਕਰਨ ਦੀ ਮੰਗ

  • fb
  • twitter
  • whatsapp
  • whatsapp
featured-img featured-img
ਜਲੰਧਰ ਵਿਚ ਸਹਾਇਕ ਪੁਲੀਸ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੇ ਹੋਏ ਸਿੱਖ ਆਗੂ।
Advertisement

ਸ਼ਿਵ ਸੈਨਾ ਆਗੂ ਦੇ ਸੁਰੱਖਿਆ ਕਰਮਚਾਰੀ ਵੱਲੋਂ ਪਿਮਸ ਹਸਪਤਾਲ ਦੇ ਬਾਹਰ ਨਾਕਾ ਲਾਉਣ ਦਾ ਮਾਮਲਾ ਭਖ ਗਿਆ ਹੈ। ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿੱਖ ਜਥੇਬੰਦੀਆਂ ਵੱਲੋਂ ਸਹਾਇਕ ਪੁਲੀਸ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਉਕਤ ਸੁਰੱਖਿਆ ਕਰਮੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।

ਇਸ ਸਬੰਧੀ ਆਕਾਸ਼ਦੀਪ ਸਿੰਘ ਅਤੇ ਕਵਲਪ੍ਰੀਤ ਸਿੰਘ ਨੇ ਦੱਸਿਆ ਇਕ ਕਾਂਸਟੇਬਲ, ਸ਼ਿਵ ਸੈਨਾ ਆਗੂ ਨਾਲ ਸੁਰੱਖਿਆ ਕਰਮੀ ਵਜੋਂ ਡਿਊਟੀ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਸ਼ਿਵ ਸੈਨਾ ਆਗੂ ਅਤੇ ਹੋਰ ਵਿਅਕਤੀ ਕਥਿਤ ਗ਼ਲਤ ਬਿਆਨਬਾਜ਼ੀ ਕਰ ਕੇ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਨਾਜਾਇਜ਼ ਢੰਗ ਆਪਣੇ ਸੁਰੱਖਿਆ ਕਰਮੀ ਕੋਲੋਂ ਨਾਕਾ ਲਗਵਾ ਕੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਉਕਤ ਆਗੂ ਦੀ ਸੁਰੱਖਿਆ ਦੀ ਸਮੀਖਿਆ ਕਰਕੇ ਉਸ ਕੋਲੋਂ ਸੁਰੱਖਿਆ ਕਰਮੀ ਵਾਪਸ ਲਵੇ।

Advertisement

ਇਸ ਮੌਕੇ ਜਥੇਦਾਰ ਭੁਪਿੰਦਰ ਸਿੰਘ, ਜਤਿੰਦਰ ਪਾਲ ਸਿੰਘ ਮਝੈਲ, ਪ੍ਰੋਫੈਸਰ ਐੱਮ ਪੀ ਸਿੰਘ, ਅਮਰਿੰਦਰ ਸਿੰਘ ਆਵਾਜ਼-ਏ-ਕੌਮ ਦੇ ਪ੍ਰਧਾਨ ਮਨਜੀਤ ਸਿੰਘ ਕਰਤਾਰਪੁਰ, ਜਸਵੰਤ ਸਿੰਘ, ਪਵਨਦੀਪ ਸਿੰਘ ਤੇ ਹਰਸਿਮਰਨ ਸਿੰਘ ਕਾਕੂ ਮੌਜੂਦ ਸਨ।

Advertisement

Advertisement
×