ਟਰੈਕਟਰ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ
ਪੱਤਰ ਪ੍ਰੇਰਕਫਗਵਾੜਾ, 11 ਜੁਲਾਈ ਪਿੰਡ ਭੁੱਲਾਰਾਈ ਵਿੱਚ ਇੱਕ ਵਿਅਕਤੀ ਦਾ ਟਰੈਕਟਰ ਚੋਰੀ ਹੋਣ ਦੇ ਸਬੰਧ ’ਚ ਸਦਰ ਪੁਲੀਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਕੁਲਵੀਰ ਸਿੰਘ ਵਾਸੀ ਭੁੱਲਾਰਾਈ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ...
Advertisement
ਪੱਤਰ ਪ੍ਰੇਰਕਫਗਵਾੜਾ, 11 ਜੁਲਾਈ
ਪਿੰਡ ਭੁੱਲਾਰਾਈ ਵਿੱਚ ਇੱਕ ਵਿਅਕਤੀ ਦਾ ਟਰੈਕਟਰ ਚੋਰੀ ਹੋਣ ਦੇ ਸਬੰਧ ’ਚ ਸਦਰ ਪੁਲੀਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਕੁਲਵੀਰ ਸਿੰਘ ਵਾਸੀ ਭੁੱਲਾਰਾਈ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਨੇ ਆਪਣਾ ਟਰੈਕਟਰ ਗੁੱਜਰਾਂ ਦੇ ਡੇਰੇ ’ਤੇ ਖੜ੍ਹਾ ਕਰਕੇ ਆਪਣੇ ਘਰ ਨੂੰ ਗਿਆ ਸੀ ਤੇ ਜਦੋਂ ਵਾਪਸ ਆ ਕੇ ਦੇਖਿਆ ਤਾਂ ਟਰੈਕਟਰ ਚੋਰੀ ਹੋ ਚੁੱਕਿਆ ਸੀ। ਪੁਲੀਸ ਨੇ ਸੁਖਵਿੰਦਰ ਸਿੰਘ ਵਾਸੀ ਭੁੱਲਾਰਾਈ, ਦੀਪਾ ਤੇ ਓਮਨਦੀਪ ਵਾਸੀ ਭੁੱਲਾਰਾਈ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement