DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੱਭਿਆਚਾਰਕ ਮੇਲੇ ’ਚ ਨਸ਼ਿਆਂ ਦੇ ਖਾਤਮੇ ਦਾ ਸੱਦਾ

ਪੰਜਾਬ ਦੀ ਵਿਸ਼ਵ ਪ੍ਰਸਿੱਧ ਗਾਇਕ ਜੋੜੀ ਤੇ ਕਾਮੇਡੀ ਦੇ ਜਨਮ ਦਾਤਾ ਕੇ. ਦੀਪ-ਜਗਮੋਹਣ ਕੌਰ ਦੀ ਯਾਦ ਵਿੱਚ ਦੋਆਬਾ ਸੱਭਿਆਚਾਰਕ ਕਲੱਬ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਦੌਰਾਲ ਭਾਈਚਾਰਕ ਸਾਂਝ ਮਜ਼ਬੂਤ ਕਰਨ ਅਤੇ ਨਸ਼ਿਆਂ ਦੇ ਖਾਤਮੇ ਦਾ ਸੱਦਾ ਦਿੱਤਾ ਗਿਆ। ਮੇਲੇ ਦੇ...

  • fb
  • twitter
  • whatsapp
  • whatsapp
featured-img featured-img
ਸੱਭਿਆਚਾਰਕ ਮੇਲੇ ਵਿਚ ਗਾਇਕ ਪ੍ਰਗਟ ਖਾਨ ਗੀਤ ਗਾਉਂਦਾ ਹੋਇਆ।
Advertisement

ਪੰਜਾਬ ਦੀ ਵਿਸ਼ਵ ਪ੍ਰਸਿੱਧ ਗਾਇਕ ਜੋੜੀ ਤੇ ਕਾਮੇਡੀ ਦੇ ਜਨਮ ਦਾਤਾ ਕੇ. ਦੀਪ-ਜਗਮੋਹਣ ਕੌਰ ਦੀ ਯਾਦ ਵਿੱਚ ਦੋਆਬਾ ਸੱਭਿਆਚਾਰਕ ਕਲੱਬ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਦੌਰਾਲ ਭਾਈਚਾਰਕ ਸਾਂਝ ਮਜ਼ਬੂਤ ਕਰਨ ਅਤੇ ਨਸ਼ਿਆਂ ਦੇ ਖਾਤਮੇ ਦਾ ਸੱਦਾ ਦਿੱਤਾ ਗਿਆ। ਮੇਲੇ ਦੇ ਮੁੱਖ ਪ੍ਰਬੰਧਕ ਗੁਰਨਾਮ ਸਿੰਘ ਨਿਧੜਕ ਨੇ ਸਭ ਨੂੰ ਜੀ ਆਇਆਂ ਕਿਹਾ। ਡਾਇਰੈਕਟਰ ਇਨਫੋਟੈਕ ਪੰਜਾਬ ਅਤੇ ਆਪ ਮਹਿਲਾ ਵਿੰਗ ਪੰਜਾਬ ਦੀ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਕਾਕੜ, ਹਲਕਾ ਇੰਚਾਰਜ ਪਿੰਦਰ ਪੰਡੋਰੀ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸੋਨੂੰ ਕੰਗ ਤੇ ਕੌਂਸਲਰ ਪਰਵੀਨ ਗਰੋਵਰ ਮੇਲੇ ’ਚ ਸ਼ਿਰਕਤ ਕੀਤੀ। ਮੇਲੇ ਦੇ ਸ਼ੁਰੂ ’ਚ ਚਰਚਿਤ ਗਾਇਕ ਅਸ਼ੋਕ ਗਿੱਲ ਵੱਲੋਂ ਧਾਰਮਿਕ ਗੀਤ ਪੇਸ਼ ਕੀਤਾ ਗਿਆ। ਉਪਰੰਤ ਗਾਮਾ ਫ਼ਕੀਰ ਤੇ ਨੀਲੂ ਬੇਗਮ ਦੀ ਗਾਇਕ ਜੋੜੀ, ਨਿਸ਼ਾਨ ਉੱਚੇਵਾਲਾ, ਪ੍ਰਗਟ ਖਾਨ, ਮੁਸਕਾਨ ਕੁਰੈਸ਼ੀ ਅਤੇ ਨਮਰਤਾ ਸਾਦਿਕਪੁਰੀ ਨੇ ਸੱਭਿਅਕ ਗੀਤਾਂ ਨਾਲ ਮਰਹੂਮ ਗਾਇਕ ਜੋੜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਨਸ਼ਿਆਂ ’ਚ ਡੁਬਦੀ ਜਵਾਨੀ ਨੂੰ ਬਚਾਉਣ ਅਤੇ ਸਮਾਜਿਕ ਬੁਰਿਆਈਆਂ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ। ਸਟੇਜ ਸਕੱਤਰ ਦੇ ਫਰਜ਼ ਮੰਗਾ ਕੋਟਲੀ ਨੇ ਬਾਖੂਬੀ ਨਿਭਾਏ।

Advertisement

Advertisement
Advertisement
×