DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bus ਟਰਾਲੇ ਵਿੱਚ ਵੱਜੀ, ਡਰਾਈਵਰ ਸਣੇ ਦਸ ਸਵਾਰੀਆਂ ਜ਼ਖ਼ਮੀ

ਤਲਵਾੜੇ ਤੋਂ ਮੁਕੇਰੀਆਂ ਜਾ ਰਹੀ ਸੀ ਬੱਸ

  • fb
  • twitter
  • whatsapp
  • whatsapp
featured-img featured-img
ਹਾਦਸੇ ਮਗਰੋਂ ਨੁਕਸਾਨੀ ਬੱਸ ਦੀ ਜਾਂਚ ਕਰਦੇ ਹੋਏ ਪੁਲੀਸ ਮੁਲਾਜ਼ਮ।
Advertisement

ਇੱਥੇ ਤਲਵਾੜਾ ਮੁਕੇਰੀਆਂ ਮਾਰਗ ’ਤੇ ਪੈਂਦੇ ਅੱਡਾ ਝੀਰ ਦਾ ਖੂਹ ਨੇੜਲੇ ਚੌਧਰੀ ਦਾ ਬਾਗ ਕੋਲ ਨਿੱਜੀ ਬੱਸ ਖੜ੍ਹੇ ਟਰਾਲੇ ਨਾਲ ਟਕਰਾ ਗਈ। ਇਸ ਕਾਰਨ ਕਰੀਬ 10 ਸਵਾਰੀਆਂ ਜ਼ਖ਼ਮੀ ਹੋ ਗਈਆਂ। ਪੁਲੀਸ ਨੇ ਜ਼ਖਮੀਆਂ ਨੂੰ ਮੁਕੇਰੀਆਂ, ਤਲਵਾੜਾ ਅਤੇ ਹਾਜੀਪੁਰ ਦੇ ਸਿਵਲ ਹਸਪਤਾਲ ਲਿਆਂਦਾ, ਜਿੱਥੋਂ ਕੁਝ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਘਰ ਭੇਜ ਦਿੱਤਾ ਗਿਆ। ਜਾਣਕਾਰੀ ਅੱਜ ਸਵੇਰੇ ਕਰੀਬ 11 ਵਜੇ ਨਿੱਜੀ ਬੱਸ ਕੰਪਨੀ ਦੀ ਬੱਸ (ਪੀ ਬੀ 07 ਬੀਜੀ 0833) ਤਲਵਾੜਾ ਤੋਂ ਸਵਾਰੀਆਂ ਲੈ ਕੇ ਮੁਕੇਰੀਆਂ ਨੂੰ ਆ ਰਹੀ ਸੀ। ਜਦੋਂ ਇਹ ਬੱਸ ਝੀਰ ਦਾ ਖੂਹ ਕੋਲ ਪੈਂਦੇ ਚੌਧਰੀ ਦਾ ਬਾਗ ਕੋਲ ਪੁੱਜੀ ਤਾਂ ਕਥਿਤ ਸੜਕ ਕਿਨਾਰੇ ਖੜ੍ਹੇ ਟਰਾਲੇ (ਆਰ ਜੇ 23-ਜੀਬੀ 7851) ਨਾਲ ਪਿੱਛੋਂ ਟਕਰਾ ਗਈ। ਹਾਦਸੇ ਵਿੱਚ ਬੱਸ ਡਰਾਈਵਰ ਗਗਨਦੀਪ ਸਿੰਘ ਵਾਸੀ ਬੁੱਲੋਵਾਲ, ਕੰਡਕਟਰ ਅਤੇ ਇੱਕ ਛੋਟੀ ਬੱਚੀ ਸਣੇ ਕਰੀਬ 10 ਸਵਾਰੀਆਂ ਜ਼ਖਮੀ ਹੋ ਗਈਆਂ। ਐੱਸ ਐੱਚ ਓ ਸੱਤਪਾਲ ਸਿੰਘ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement
Advertisement
×