DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਸਪਾ ਕਾਰਪੋਰੇਸ਼ਨ ਚੋਣਾਂ ਮਜ਼ਬੂਤੀ ਨਾਲ ਲੜੇਗੀ: ਕਰੀਮਪੁਰੀ

ਚੋਣਾਂ ਲੜਨ ਅਤੇ ਉਮੀਦਵਾਰਾਂ ਦੀ ਚੋਣ ਲਈ ਸਮੀਖਿਆ ਕਮੇਟੀ ਕਾਇਮ

  • fb
  • twitter
  • whatsapp
  • whatsapp
featured-img featured-img
ਮੀਟਿੰਗ ’ਚ ਹਾਜ਼ਰ ਅਵਤਾਰ ਸਿੰਘ ਕਰੀਮਪੁਰੀ ਤੇ ਹੋਰ ਆਗੂ।
Advertisement
ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੀ ਮੀਟਿੰਗ ਇੱਥੇ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਕਾਰਪੋਰੇਸ਼ਨ ਚੋਣਾਂ ਲੜਨ ਅਤੇ ਉਮੀਦਵਾਰਾਂ ਦੀ ਚੋਣ ਕਰਨ ਲਈ ਸਮੀਖਿਆ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦਾ ਇੰਚਾਰਜ ਠੇਕੇਦਾਰ ਭਗਵਾਨ ਦਾਸ ਸਿੱਧੂ ਨੂੰ ਲਾਇਆ ਗਿਆ। ਇਸ ਤੋਂ ਇਲਾਵਾ ਪਾਰਟੀ ਆਗੂ ਦਲਜੀਤ ਰਾਏ, ਸੋਮਨਾਥ ਬੈਂਸ, ਐਡਵੋਕੇਟ ਧਰਮਿੰਦਰ ਦਾਦਰਾ, ਮਦਨ ਸਿੰਘ ਬੈਂਸ, ਡਾ. ਰਤਨ ਚੰਦ, ਡਾ. ਅਸ਼ੋਕ ਭਾਟੀਆ, ਇੰਜ.ਸਤਪਾਲ ਭਾਰਦਵਾਜ, ਉਂਕਾਰ ਨਲੋਈਆਂ, ਮਹਿੰਦਰ ਕੌਰ, ਕ੍ਰਿਸ਼ਨਾ ਦੇਵੀ, ਰੇਨੂੰ ਲੱਧਰ, ਵਰਿੰਦਰ ਬੱਧਣ ਅਤੇ ਦਿਨੇਸ਼ ਪੱਪੂ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ।ਸ੍ਰੀ ਕਰੀਮਪੁਰੀ ਨੇ ਕਿਹਾ ਕਿ ‘ਪੰਜਾਬ ਸੰਭਾਲੋ’ ਮੁਹਿੰਮ ਨੂੰ ਘਰ-ਘਰ ਤੱਕ ਲੈ ਕੇ ਜਾਣ ਲਈ ਬਸਪਾ ਕਾਰਪੋਰੇਸ਼ਨ ਚੋਣਾਂ ਮਜ਼ਬੂਤੀ ਨਾਲ ਲੜੇਗੀ। ਠੇਕੇਦਾਰ ਭਗਵਾਨ ਦਾਸ ਸਿੱਧੂ ਨੇ ਕਿਹਾ ਕਿ ਬਸਪਾ ਕਾਰਪੋਰੇਸ਼ਨ ਚੋਣਾਂ ’ਚ ਸਾਰੇ ਵਾਰਡਾਂ ਵਿੱਚ ਉਮੀਦਵਾਰ ਖੜ੍ਹੇ ਕਰੇਗੀ ਜਿਸ ਲਈ ਚੋਣ ਲੜਣ ਵਾਲੇ ਚਾਹਵਾਨ ਉਮੀਦਵਾਰਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਕਰੀਬ 25 ਵਾਰਡਾਂ ਅੰਦਰ ਇਹ ਸਮੀਖਿਆ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚੋਣ ਲੜਨ ਲਈ ਚਾਹਵਾਨ ਆਗੂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਮੀਟਿੰਗ ’ਚ ਪੰਜਾਬ ਕੋ-ਆਰਡੀਨੇਟਰ ਗੁਰਨਾਮ ਚੌਧਰੀ, ਸੂਬਾ ਸਕੱਤਰ ਮਨਿੰਦਰ ਸਿੰਘ ਸ਼ੇਰਪੁਰੀ ਅਤੇ ਸੁਖਦੇਵ ਬਿੱਟਾ ਆਦਿ ਹਾਜ਼ਿਰ ਸਨ।

Advertisement

Advertisement

Advertisement
×