ਬਸਪਾ ਵੱਲੋਂ ਕਿਸਾਨਾਂ ਦੇ ਹੱਕ ’ਚ ਮਾਰਚ

ਬਸਪਾ ਵੱਲੋਂ ਕਿਸਾਨਾਂ ਦੇ ਹੱਕ ’ਚ ਮਾਰਚ

ਬਸਪਾ ਵਲੋਂ ਬਲਾਚੌਰ ਵਿੱਚ ਕੱਢੇ ਗਏ ਰੋਸ ਮਾਰਚ ਦਾ ਦ੍ਰਿਸ਼।

ਸੁਭਾਸ਼ ਜੋਸ਼ੀ
ਬਲਾਚੌਰ, 15 ਜਨਵਰੀ

ਸਥਾਨਕ ਸ਼ਹਿਰ ਬਲਾਚੌਰ ਸਥਿਤ ਕਲੇਰ ਨਿਵਾਸ ਵਿਖੇ ਅੱਜ ਵੱਡੀ ਗਿਣਤੀ ਵਿੱਚ ਬਸਪਾ ਵਰਕਰਾ ਨੇ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਦਾ 65ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ, ਸੂਬਾ ਜਨਰਲ ਸਕੱਤਰ ਡਾ.ਨਛੱਤਰ ਪਾਲ ਰਾਹੋ , ਬਲਜੀਤ ਸਿੰਘ ਭਾਰਾਪੁਰੀ ਸਮੇਤ ਦਰਜਨਾਂ ਬੁਲਾਰਿਆਂ ਪਾਰਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਸ ਉਪਰੰਤ ਕਿਸਾਨਾਂ ਦੇ ਸਨਮਾਨ ’ਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਜਿਹੜਾ ਕਿ ਵਿਸਵਕਰਮਾ ਮੰਦਿਰ ਤੋਂ ਸ਼ੁਰੂ ਹੋ ਕੇ ਮੇਨ ਚੌਕ, ਦਾਣਾ ਮੰਡੀ , ਗਹੂੰਣ ਰੋਡ , ਮਹਿੰਦੀਪੁਰ ਰੋਡ ਖਾਲਸਾ ਸਕੂਲ ਦੀ ਗਰਾਂਊਂਡ ਤੋਂ ਹੁੰਦਾ ਹੋਇਆ ਕਲੇਰ ਹਾਊਸ ਸਮਾਪਤ ਹੋਇਆ। ਆਗੂਆਂ ਨੇ ਐਲਾਨ ਕੀਤਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਬਸਪਾ ਕਿਸਾਨਾਂ ਨਾਲ ਮਿਲ ਕੇ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਪਰਵੀਨ ਬੰਗਾ, ਮਨੋਹਰ ਲਾਲ ਕਮਾਮ, ਹਰਬੰਸ ਲਾਲ ਚਣਕੋਆ, ਜਸਵੀਰ ਔਲੀਆਪੁਰ, ਮੱਖਣ ਲਾਲ ਚੌਹਾਨ, ਸੋਹਣ ਸਿੰਘ ਧੈਂਗੜਪੁਰ ਸਮੇਤ ਅਨੇਕਾਂ ਵਰਕਰ ਹਾਜ਼ਰ ਸਨ ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All