DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

BSP ਦਾ ਵਫ਼ਦ ਨਿਗਮ ਕਮਿਸ਼ਨਰ ਨੂੰ ਮਿਲਿਆ

ਸਮੱਸਿਆਵਾਂ ਹੱਲ ਕਰਨ ਦੀ ਅਪੀਲ

  • fb
  • twitter
  • whatsapp
  • whatsapp
featured-img featured-img
ਕਮਿਸ਼ਨਰ ਡਾ. ਸ਼ਿਖਾ ਭਗਤ ਨੂੰ ਮੰਗ ਪੱਤਰ ਸੌਂਪਦੇ ਹੋਏ ਬਸਪਾ ਆਗੂ। -ਫੋਟੋ: ਚਾਨਾ
Advertisement

ਸ਼ਹਿਰ ਦੇ ਵਾਰਡ ਨੰ. 25 ਤੇ 34 ਸਣੇ ਅਰਬਨ ਅਸਟੇਟ, ਸਤਨਾਮਪੁਰਾ, ਹਦੀਆਬਾਦ ਦੇ ਵਾਸੀਆਂ ਨੇ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਸਬੰਧ ’ਚ ਬਹੁਜਨ ਸਮਾਜ ਪਾਰਟੀ ਦੇ ਸਮੂਹ ਅਹੁਦੇਦਾਰਾਂ ਸੂਬਾ ਜਨਰਲ ਸਕੱਤਰ ਮਾਸਟਰ ਹਰਭਜਨ ਬਲਾਲੋਂ ਦੀ ਅਗਵਾਈ ਹੇਠ ਨਗਰ ਨਿਗਮ ਕਮਿਸ਼ਨਰ ਡਾ. ਸ਼ਿਖਾ ਭਗਤ ਨੂੰ ਮੰਗ ਪੱਤਰ ਦਿੱਤਾ।

ਇਸ ਮੌਕੇ ਇੰਚਾਰਜ ਲੇਖਰਾਜ ਜਮਾਲਪੁਰ, ਕੌਂਸਲਰ ਅਮਨਦੀਪ ਵਾਰਡ ਨੰਬਰ 25 ਅਤੇ ਕੌਂਸਲਰ ਚਿਰੰਜੀ ਲਾਲ ਵਾਰਡ ਨੰਬਰ 34 ਨੇ ਦੱਸਿਆ ਕਿ ਵਾਰਡ ਨੰ. 25 ਦੇ ਡਾ. ਅੰਬੇਡਕਰ ਕਮਿਊਨਿਟੀ ਹਾਲ ਲਈ 45 ਲੱਖ ਦੀ ਗ੍ਰਾਂਟ ਜਾਰੀ ਹੋਈ ਸੀ। ਇਸ ਦੇ ਸਬੰਧ ’ਚ ਟੈਂਡਰ ਵੀ ਹੋ ਚੁੱਕਾ ਸੀ, ਪਰ ਅਜੇ ਤੱਕ ਉੱਥੇ ਕੋਈ ਵੀ ਕੰਮ ਮੁਕੰਮਲ ਨਹੀਂ ਹੋ ਸਕਿਆ। ਇਸ ਮੌਕੇ ਕਮਿਸ਼ਨਰ ਤੋਂ ਮੰਗ ਕੀਤੀ ਗਈ ਕਿ ਪਾਰਕ ’ਚ ਡਾ. ਅੰਬੇਡਕਰ ਦੀ ਲੱਗੀ ਹੋਈ ਮੂਰਤੀ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਪਹਿਲ ਦੇ ਅਧਾਰ ’ਤੇ ਕੰਮ ਕੀਤਾ ਜਾਵੇ ਤੇ ਇਸ ਪਾਰਕ ਦੀ ਸਾਫ਼ ਸਫ਼ਾਈ ਦਾ ਪ੍ਰਬੰਧ ਵੀ ਕੀਤਾ ਜਾਵੇ। ਬਸਪਾ ਆਗੂਆਂ ਨੇ ਕਿਹਾ ਕਿ ਜੇ ਮੰਗ ਪੱਤਰ ਵਿੱਚ ਸ਼ਾਮਲ ਮੁਸ਼ਕਲਾਂ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਨਗਰ ਨਿਗਮ ਫਗਵਾੜਾ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਕੁਲਦੀਪ ਭੱਟੀ, ਪਰਮਿੰਦਰ ਬੋਧ, ਸੁਰਜੀਤ ਭੁੱਲਾਰਾਇ ਵਾਈਸ ਪ੍ਰਧਾਨ ਹਾਜ਼ਰ ਸਨ।

Advertisement

Advertisement
Advertisement
×