ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨ ਸੀ ਸੀ ਕੈਡਿਟਾਂ ਨੇ ਵੱਖ-ਵੱਖ ਕੈਂਪਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਕੈਂਪਾਂ ਵਿੱਚ ਹਿੱਸਾ ਲੈ ਕੇ ਪਰਤੇ ਸਮੂਹ ਕੈਡਿਟਾਂ ਦਾ ਕਾਲਜ ਕੈਂਪਸ ਅੰਦਰ ਪਹੁੰਚਣ ’ਤੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਐੱਨ ਸੀ ਸੀ ਵਿੰਗ ਇੰਚਾਰਜ ਲੈਫਟੀਨੈਂਟ ਏ ਐੱਨ ਓ ਸਤਵਿੰਦਰ ਸਿੰਘ ਅਤੇ ਸੀ ਐੱਚ ਐੱਮ ਪਰਮਿੰਦਰ ਸਿੰਘ ਵੱਲੋਂ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਹੁੰਦਲ ਨੇ ਦੱਸਿਆ ਐੱਨ ਸੀ ਸੀ ਕੈਡਿਟਾਂ ਨੇ ਏ ਐੱਨ ਓ ਲੈਫਟੀਨੈਂਟ ਸਤਵਿੰਦਰ ਸਿੰਘ ਦੀ ਨਿਗਰਾਨੀ ਹੇਠ ਸੀ ਐੱਚ ਐੱਮ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਸਿਖਲਾਈ ਪ੍ਰਾਪਤ ਕਰਕੇ ਅੰਮ੍ਰਿਤਸਰ ਵਿੱਚ ਦਸ ਰੋਜ਼ਾ ‘ਯੁਵਾ ਆਪਦਾ ਮਿੱਤਰਾ’ ਕੈਂਪ ਵਿੱਚ ਸ਼ਾਨਦਾਰ ਪ੍ਰਦਰਸਨ ਕਰਕੇ ਸਨਮਾਨ ਹਾਸਲ ਕੀਤੇ। ਇਸੇ ਤਰ੍ਹਾਂ ਬਟਾਲਾ ਵਿੱਚ ਅੱਠ ਰੋਜ਼ਾ ਸੀ ਏ ਟੀ ਸੀ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਐੱਨ ਸੀ ਸੀ ਕੈਡਿਟਾਂ ਨੇ ਇਨ੍ਹਾਂ ਕੈਂਪਾਂ ਦੌਰਾਨ ਫਸਟ ਏਡ, ਸੀ ਪੀ ਆਰ, ਲਿਫਟਿੰਗ ਸਿਫਟਿੰਗ, ਰਿਵਰ ਕਰੋਸਿੰਗ, ਫਾਇਰ ਫਾਈਟਿੰਗ, ਡਿਰਲ, ਮੈਪ ਰੀਡਿੰਗ, ਹਿਲ ਕਲਾਈਮਿੰਗ ਆਦਿ ਸਿਖਲਾਈ ਪ੍ਰਾਪਤ ਕੀਤੀ ਅਤੇ ਅਥਲੈਟਿਕ ਸਣੇ ਕਰਵਾਏ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਕਾਲਜ ਦੀ ਐੱਨ ਸੀ ਸੀ ਕੈਡਿਟ ਸੀਨੀਅਰ ਅੰਡਰ ਅਫਸਰ ਰੀਆ ਸਿੰਘ ਨੇ ਯੁਵਾ ਆਪਦਾ ਮਿੱਤਰਾ ਕੈਂਪ ਅੰਮ੍ਰਿਤਸਰ ਵਿੱਚ ਸੀਨੀਅਰ ਦੀ ਡਿਊਟੀ ਬਾਖੂਬੀ ਨਿਭਾਈ। ਕੈਡਿਟ ਨਵਨੀਤ ਕੌਰ ਨੇ ਸੀਨੀਅਰ ਦੀ ਡਿਊਟੀ ਸੀ ਏ ਸੀ ਟੀ ਸੀ ਕੈਂਪ ਬਟਾਲਾ ਵਿੱਚ ਨਿਭਾਈ ਜਦਕਿ ਕੈਡਿਟ ਅੰਜਲੀ ਨੇ ਕੰਪਨੀ ਕਵਾਟਰ ਮਾਸਟਰ ਦੀ ਡਿਊਟੀ ਨਿਭਾਈ। ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਕਸਮੀਰ ਸਿੰਘ ਬੋਪਾਰਾਏ ਅਤੇ ਕਮੇਟੀ ਮੈਂਬਰਾਂ ਨੇ ਸ਼ਾਨਦਾਰ ਪ੍ਰਾਪਤੀ ਲਈ ਐੱਨ ਸੀ ਸੀ ਵਿੰਗ ਨੂੰ ਮੁਬਾਰਕਬਾਦ ਦਿੱਤੀ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
Advertisement
×

