ਰਾਹ ਨਾ ਬਣਾਉਣ ਕਾਰਨ ਵੋਟਾਂ ਦਾ ਬਾਈਕਾਟ
ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਇੱਕ ਪਾਸੇ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਚੱਲ ਰਿਹਾ ਹੈ, ਦੂਜੇ ਪਾਸੇ ਚੋਣਾਂ ਦੇ ਬਾਈਕਾਟ ਕਰਨ ਵਾਲੀ ਧਿਰ ਵੀ ਲਗਾਤਾਰ ਆਪਣਾ ਪ੍ਰਚਾਰ ਕਰ ਰਹੀ ਹੈ। ਕੰਧ ’ਤੇ ਪੋਸਟਰ ਲਗਾ ਕੇ ਲੋਕਾਂ ਨੂੰ ਵੋਟਾਂ ਨਾ ਪਾਉਣ...
ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਇੱਕ ਪਾਸੇ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਚੱਲ ਰਿਹਾ ਹੈ, ਦੂਜੇ ਪਾਸੇ ਚੋਣਾਂ ਦੇ ਬਾਈਕਾਟ ਕਰਨ ਵਾਲੀ ਧਿਰ ਵੀ ਲਗਾਤਾਰ ਆਪਣਾ ਪ੍ਰਚਾਰ ਕਰ ਰਹੀ ਹੈ। ਕੰਧ ’ਤੇ ਪੋਸਟਰ ਲਗਾ ਕੇ ਲੋਕਾਂ ਨੂੰ ਵੋਟਾਂ ਨਾ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਕਹਾਣੀ ਵਾਰਡ ਨੰਬਰ ਇੱਕ ਦੇ ਮੁਹੱਲਾ ਸੰਤੋਖਪੁਰਾ ਦੀ ਹੈ। ਇਸ ਮੁਹੱਲੇ ਦੇ 250 ਦੇ ਕਰੀਬ ਘਰ ਹਨ ਅਤੇ 500 ਦੇ ਕਰੀਬ ਵੋਟਰ ਹਨ। ਇਸ ਵਾਰਡ ’ਚ ਕਾਂਗਰਸ, ‘ਆਪ’, ਬਸਪਾ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਵੀ ਚੋਣ ਲੜ ਰਹੇ ਹਨ।
ਇਹ ਇਲਾਕਾ ਰੇਲਵੇ ਦੀਆਂ ਦੋ ਲਾਈਨਾਂ ਵਿਚਕਾਰ ਵੱਸਿਆ ਹੋਇਆ ਹੈ। ਰੇਲਵੇ ਵਿਭਾਗ ਵੱਲੋਂ ਲਾਈਨ ਦੇ ਨਾਲ ਨਾਲ ਚਾਰਦੀਵਾਰੀ ਕਰ ਦਿੱਤੀ ਗਈ ਸੀ, ਜਿਸ ਕਾਰਨ ਮੁਹੱਲਾ ਵਾਸੀਆਂ ਦੇ ਆਉਣ-ਜਾਣ ਲਈ ਕੋਈ ਸਹੀ ਰਸਤਾ ਨਹੀਂ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਲੰਘਣ ਲਈ ਸਿਰਫ਼ ਦੋ ਫੁੱਟ ਦਾ ਰਸਤਾ ਹੀ ਹੈ, ਜਿੱਥੋਂ ਦੋਪਹੀਆਂ ਵਾਹਨ ਵੀ ਲੰਘਾਉਣਾ ਮੁਸ਼ਕਿਲ ਹੈ। ਇਸ ਮੁਹੱਲੇ ਦੇ ਵਾਸੀਆਂ ਨੇ ਫ਼ੈਸਲਾ ਕੀਤਾ ਕਿ ਉਹ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਪਾਉਣਗੇ। ਉਹ ਵੋਟ ਤਾਂ ਹੀ ਪਾਉਣਗੇ ਜੋ ਉਨ੍ਹਾਂ ਲਈ ਪੱਕੇ ਤੌਰ ’ਤੇ ਰਸਤੇ ਦਾ ਪ੍ਰਬੰਧ ਕਰੇਗਾ। ਇਸ ਤੋਂ ਪਹਿਲਾਂ ਵੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਇੱਥੋਂ ਦੇ ਐੱਸ ਡੀ ਐੱਮ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ, ਜਿਨ੍ਹਾਂ ਇਸ ਦਾ ਯੋਗ ਹੱਲ ਕੱਢਣ ਦਾ ਯਕੀਨ ਵੀ ਦਵਾਇਆ ਸੀ।

