ਪੁਸਤਕ ‘ਸਾਂਝੀ ਧੜਕਣ’ ਰਿਲੀਜ਼
ਨਵਜੋਤ ਸਾਹਿਤ ਸੰਸਥਾ ਔੜ ਵੱਲੋਂ 25 ਸ਼ਾਇਰਾਂ ਦੀਆਂ ਰਚਨਾਵਾਂ ਦੀ ਸਾਂਝੀ ਪੁਸਤਕ ‘ਸਾਂਝੀ ਧੜਕਣ’ ਰਿਲੀਜ਼ ਕੀਤੀ ਗਈ। ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਪੁਸਤਕ ਲੋਕ ਅਰਪਣ ਕਰਨ ਦੀ ਰਸਮ ਮੁੱਖ ਮਹਿਮਾਨ ਦੀਦਾਰ ਸਿੰਘ ਹੁਸੈਨਪੁਰ ਨੇ ਨਿਭਾਈ। ਬੁਲਾਰਿਆਂ ਨੇ...
Advertisement
ਨਵਜੋਤ ਸਾਹਿਤ ਸੰਸਥਾ ਔੜ ਵੱਲੋਂ 25 ਸ਼ਾਇਰਾਂ ਦੀਆਂ ਰਚਨਾਵਾਂ ਦੀ ਸਾਂਝੀ ਪੁਸਤਕ ‘ਸਾਂਝੀ ਧੜਕਣ’ ਰਿਲੀਜ਼ ਕੀਤੀ ਗਈ। ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਪੁਸਤਕ ਲੋਕ ਅਰਪਣ ਕਰਨ ਦੀ ਰਸਮ ਮੁੱਖ ਮਹਿਮਾਨ ਦੀਦਾਰ ਸਿੰਘ ਹੁਸੈਨਪੁਰ ਨੇ ਨਿਭਾਈ। ਬੁਲਾਰਿਆਂ ਨੇ ਸੰਸਥਾ ਦੇ 44 ਸਾਲ ਪੂਰੇ ਹੋਣ ’ਤੇ 44ਵੀਂ ਪੁਸਤਕ ਪ੍ਰਕਾਸ਼ਿਤ ਹੋਣ ਨੂੰ ਸਾਹਿਤਕ ਖੇਤਰ ਅੰਦਰ ਵੱਡੀ ਉਦਾਹਰਨ ਦੱਸਿਆ। ਪੁਸਤਕ ਦੇ ਸੰਪਾਦਕ ਡਾ. ਕੇਵਲ ਰਾਮ ਨੇ ਪੁਸਤਕ ਬਾਰੇ ਜਾਣਕਾਰੀ ਦਿੱਤੀ। ਦਵਿੰਦਰ ਬੇਗਮਪੁਰੀ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ। ਮੰਚ ਦਾ ਸੰਚਾਲਨ ਰਜਿੰਦਰ ਜੱਸਲ ਨੇ ਕੀਤਾ। ਇਸ ਮੌਕੇ ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ, ਸੰਦੀਪ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ, ਡਾ. ਗੁਰਮੀਤ ਸਰਾਂ ਤੇ ਹਰਦੀਪ ਕੁਲਾਮ ਆਦਿ ਹਾਜ਼ਰ ਸਨ।
Advertisement
