ਢਾਹਾਂ ਕਲੇਰਾਂ ਵਿੱਚ ਪੁਸਤਕ ਦਿਵਸ ਮਨਾਇਆ
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿੱਚ ਪੁਸਤਕ ਦਿਵਸ ਮਨਾਇਆ ਗਿਆ। ਬੁਲਾਰਿਆਂ ਨੇ ਕਿਤਾਬਾਂ ਦੀ ਅਹਿਮੀਅਤ ਦੱਸਦਿਆਂ ਕਿਹਾ ਕਿ ਕਿਤਾਬਾਂ ਮਨੁੱਖੀ ਜੀਵਨ ਦਾ ਮਾਰਗ ਦਰਸ਼ਨ ਕਰਦੀਆਂ ਹਨ। ਇਸ ਮੌਕੇ ਕਰਵਾਈ ਮੁਕਾਬਲਿਆਂ ਵਿੱਚ ਬੀ ਐੱਸ ਸੀ ਨਰਸਿੰਗ ਦੇ ਵਿਦਿਆਰਥੀਆਂ ਨੇ...
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿੱਚ ਪੁਸਤਕ ਦਿਵਸ ਮਨਾਇਆ ਗਿਆ। ਬੁਲਾਰਿਆਂ ਨੇ ਕਿਤਾਬਾਂ ਦੀ ਅਹਿਮੀਅਤ ਦੱਸਦਿਆਂ ਕਿਹਾ ਕਿ ਕਿਤਾਬਾਂ ਮਨੁੱਖੀ ਜੀਵਨ ਦਾ ਮਾਰਗ ਦਰਸ਼ਨ ਕਰਦੀਆਂ ਹਨ।
ਇਸ ਮੌਕੇ ਕਰਵਾਈ ਮੁਕਾਬਲਿਆਂ ਵਿੱਚ ਬੀ ਐੱਸ ਸੀ ਨਰਸਿੰਗ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਜੈਸਮੀਨ ਕੌਰ, ਕੋਮਲਦੀਪ ਕੌਰ, ਗਣੇਸ਼, ਲਕਸ਼, ਤਨਿਸ਼ਕਾ, ਗੁਰਵੀਰ ਕੌਰ, ਪਲਕਪ੍ਰੀਤ ਕੌਰ ਨੇ ਇਨਾਮ ਜਿੱਤੇ। ਇਨ੍ਹਾਂ ਵਿਦਿਆਰਥੀਆਂ ਦਾ ਪੁਸਤਕਾਂ ਨਾਲ ਸਨਮਾਨ ਕੀਤਾ ਗਿਆ।
ਇਨਾਮ ਵੰਡਣ ਦੀ ਰਸਮ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਸਮਾਂ ਸਾਰਣੀ ਵਿੱਚੋਂ ਕੁਝ ਸਮਾਂ ਲਾਇਬ੍ਰੇਰੀ ਵਿੱਚ ਗੁਜ਼ਾਰਨ ਦੀ ਅਪੀਲ ਕੀਤੀ। ਕਾਲਜ ਪ੍ਰਿੰਸੀਪਲ ਰਮਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਉਨ੍ਹਾਂ ਵਿਦਿਆਰਥਣਾਂ ਨੂੰ ਕਿਤਾਬਾਂ ਨਾਲ ਨਾਤੇ ਜੋੜ ਕੇ ਜੀਵਨ ਨੂੰ ਉਸਾਰੂ ਦਿਸ਼ਾ ਪ੍ਰਦਾਨ ਕਰਨ ਲਈ ਪ੍ਰੇਰਿਆ। ਇਸ ਮੌਕੇ ਡਾਇਰੈਕਟਰ ਹਿਊਮਨ ਰਿਸੋਰਸ ਹੁਨਰਦੀਪ ਸਿੰਘ ਬਰਾੜ, ਦਫਤਰ ਸੁਪਰਡੈਂਟ ਮਹਿੰਦਰ ਪਾਲ ਸਿੰਘ ਤੇ ਲੇਖਕ ਡਾ. ਗੁਰਤੇਜ ਸਿੰਘ ਨੇ ਵਿਚਾਰਾਂ ਦੀ ਸਾਂਝ ਪਾਈ। ਮੰਚ ਸੰਚਾਲਨ ਲਾਇਬ੍ਰੇਰੀਅਨ ਰਣਜੀਤ ਕੌਰ ਨੇ ਕੀਤਾ। ਇਸ ਮੌਕੇ ਸੁਖਮਿੰਦਰ ਕੌਰ ਵੰਦਨਾ ਬਸਰਾ, ਰਾਬੀਆ ਹਾਟਾ, ਸਰਬਜੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।

