ਪੁਸਤਕ ‘ਬੀਬਾ ਬਲਵੰਤ-ਸ਼ਖ਼ਸੀਅਤ ਤੇ ਕਾਵਿ ਚਿੰਤਨ’ ਰਿਲੀਜ਼
ਪ੍ਰਸਿੱਧ ਕਵੀ, ਚਿੱਤਰਕਾਰ ਤੇ ਨਾਟਕਕਾਰ ਬੀਬਾ ਬਲਵੰਤ ਦੇ ਜੀਵਨ ਅਤੇ ਸਾਹਿਤਕ ਦੇਣ ਸਬੰਧੀ 52 ਉੱਘੇ ਸਾਹਿਤਕਾਰਾਂ ਵੱਲੋਂ ਲਿਖੇ ਲੇਖਾਂ ਦੀ ਪੁਸਤਕ ‘ਬੀਬਾ ਬਲਵੰਤ-ਸ਼ਖ਼ਸੀਅਤ ਤੇ ਕਾਵਿ ਚਿੰਤਨ’ ਅੱਜ ‘ਆਪ’ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਆਪਣੇ ਗ੍ਰਹਿ ਵਿਚ ਰਿਲੀਜ਼ ਕੀਤਾ। ਇਸ...
ਪ੍ਰਸਿੱਧ ਕਵੀ, ਚਿੱਤਰਕਾਰ ਤੇ ਨਾਟਕਕਾਰ ਬੀਬਾ ਬਲਵੰਤ ਦੇ ਜੀਵਨ ਅਤੇ ਸਾਹਿਤਕ ਦੇਣ ਸਬੰਧੀ 52 ਉੱਘੇ ਸਾਹਿਤਕਾਰਾਂ ਵੱਲੋਂ ਲਿਖੇ ਲੇਖਾਂ ਦੀ ਪੁਸਤਕ ‘ਬੀਬਾ ਬਲਵੰਤ-ਸ਼ਖ਼ਸੀਅਤ ਤੇ ਕਾਵਿ ਚਿੰਤਨ’ ਅੱਜ ‘ਆਪ’ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਆਪਣੇ ਗ੍ਰਹਿ ਵਿਚ ਰਿਲੀਜ਼ ਕੀਤਾ। ਇਸ ਪੁਸਤਕ ਦਾ ਸੰਪਾਦਨ ਸਾਹਿਤਕਾਰ ਪ੍ਰੋ. (ਡਾ) ਪਰਮਜੀਤ ਸਿੰਘ ਢੀਂਗਰਾ ਵੱਲੋਂ ਕੀਤਾ ਗਿਆ ਹੈ। ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਲਈ ਬੜੇ ਮਾਣ ਵਾਲੀ ਗੱਲ ਹੈ ਕਿ 52 ਸਾਹਿਤਕਾਰਾਂ ਨੇ ਇਸ ਕਲਾਕਾਰ ਬਾਰੇ ਆਪਣੇ ਵਿਚਾਰ ਦਿੱਤੇ ਹਨ। ਬੀਬਾ ਬਲਵੰਤ ਦੀ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਵੱਡੀ ਦੇਣ ਹੈ। ਪ੍ਰਿੰਸੀਪਲ ਅਵਤਾਰ ਸਿੰਘ ਨੇ ਬੀਬਾ ਬਲਵੰਤ ਨਾਲ ਗੁਜ਼ਾਰੇ ਪਲਾਂ ਨੂੰ ਸਾਂਝਾ ਕੀਤਾ। ਬੀਬਾ ਬਲਵੰਤ ਨੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਕੁਦਰਤ ਅਤੇ ਕਿਤਾਬਾਂ ਨਾਲ ਦੋਸਤੀ ਕਾਇਮ ਕਰ ਕੇ ਠਰ੍ਹੰਮੇ ਨਾਲ ਮਿਹਨਤ ਦੇ ਰਸਤੇ ’ਤੇ ਚੱਲ ਕੇ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ। ਇਸ ਮੌਕੇ ਵਿਕਾਸ ਸ਼ਿੰਗਾਰੀ, ਹਨੀ ਬਹਿਲ, ਬਾਵਾ ਬਹਿਲ ਅਤੇ ਹੋਰ ਸਾਹਿਤ ਪ੍ਰੇਮੀ ਮੌਜੂਦ ਸਨ।

