DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਲੀ ਵਿੱਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼

ਨਵਾਂਸ਼ਹਿਰ ਦੇ ਪਿੰਡ ਜਲਵਾਹਾ ਤੋਂ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨਵਜੰਮਿਆ ਬੱਚਾ ਨਾਲੀ ਵਿੱਚੋਂ ਮਿਲਿਆ ਹੈ। ਇਸ ਘਟਨਾ ਨਾਲ ਪਿੰਡ ਜਲਵਾਹਾ ਵਿੱਚ ਮਾਹੌਲ ਗ਼ਮਗੀਨ ਹੋ ਗਿਆ। ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਪਿੰਡ ਦਾ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਨਵਾਂਸ਼ਹਿਰ ਦੇ ਪਿੰਡ ਜਲਵਾਹਾ ਤੋਂ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨਵਜੰਮਿਆ ਬੱਚਾ ਨਾਲੀ ਵਿੱਚੋਂ ਮਿਲਿਆ ਹੈ। ਇਸ ਘਟਨਾ ਨਾਲ ਪਿੰਡ ਜਲਵਾਹਾ ਵਿੱਚ ਮਾਹੌਲ ਗ਼ਮਗੀਨ ਹੋ ਗਿਆ।

ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਪਿੰਡ ਦਾ ਇੱਕ ਵਿਅਕਤੀ ਨਾਲੀ ਸਾਫ਼ ਕਰ ਰਿਹਾ ਸੀ ਅਤੇ ਉਸ ਨੂੰ ਨਾਲੀ ਵਿੱਚ ਕੁੱਝ ਅਜੀਬ ਲੱਗਿਆ। ਜਦੋਂ ਉਸ ਨੇ ਦੇਖਿਆ ਤਾਂ ਉਹ ਕਿਸੇ ਬੱਚੇ ਦੀ ਲਾਸ਼ ਸੀ। ਇਹ ਬੱਚਾ ਪੂਰਾ ਵਿਕਸਿਤ ਹੋਇਆ ਸੀ, ਵਾਲ ਆਏ ਹੋਏ ਸਨ ਅਤੇ ਮੁੰਡਾ ਸੀ, ਜੋ ਕਿਸੇ ਨੇ ਗ਼ਲਤ ਜਾਂ ਨਜਾਇਜ਼ ਜਨਮ ਦੇ ਕੇ ਆਪਣੀ ਇੱਜ਼ਤ ਦੇ ਡਰੋਂ ਇਸ ਹਾਲਤ ਵਿੱਚ ਸੁੱਟ ਦਿੱਤਾ ਹੈ।

Advertisement

ਸੀਨੀਅਰ ਆਪ ਲੀਡਰ ਸਤਨਾਮ ਸਿੰਘ ਜਲਵਾਹਾ ਅਤੇ ਪਿੰਡ ਜਲਵਾਹਾ ਵਾਸੀਆਂ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਤਹਿ ਤੱਕ ਤਫ਼ਤੀਸ਼ ਕੀਤੀ ਜਾਵੇ, ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਤਲ ਦਾ ਪਰਚਾ ਦਰਜ ਕੀਤਾ ਜਾਵੇ।

Advertisement

Advertisement
×