ਭਾਜਪਾ ਜ਼ਿਲ੍ਹਾ ਕਿਸਾਨ ਵਿੰਗ ਦੇ ਪ੍ਰਧਾਨ ਦੀ ਲਾਸ਼ ਨਹਿਰ ਵਿੱਚੋਂ ਮਿਲੀ
ਭਾਜਪਾ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਕਿਸਾਨ ਵਿੰਗ ਦੇ ਪ੍ਰਧਾਨ ਪੰਡਤ ਸ਼ਿਵ ਸ਼ਰਮਾ ਵਾਸੀ ਪਨਿਆਲੀ ਖੁਰਦ ਤਹਿਸੀਲ ਬਲਾਚੌਰ ਜੋ ਪਿਛਲੇ ਦਿਨੀਂ ਲਾਪਤਾ ਹੋ ਗਏ ਸਨ, ਦੀ ਲਾਸ਼ ਰੂਪਨਗਰ ਵਿੱਚ ਸਰਹਿੰਦ ਨਹਿਰ ਵਿੱਚੋਂ ਬਰਾਮਦ ਹੋ ਗਈ ਹੈ। ਸ਼ਿਵ ਸ਼ਰਮਾ ਦਾ ਮੋਟਰਸਾਈਕਲ,...
ਭਾਜਪਾ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਕਿਸਾਨ ਵਿੰਗ ਦੇ ਪ੍ਰਧਾਨ ਪੰਡਤ ਸ਼ਿਵ ਸ਼ਰਮਾ ਵਾਸੀ ਪਨਿਆਲੀ ਖੁਰਦ ਤਹਿਸੀਲ ਬਲਾਚੌਰ ਜੋ ਪਿਛਲੇ ਦਿਨੀਂ ਲਾਪਤਾ ਹੋ ਗਏ ਸਨ, ਦੀ ਲਾਸ਼ ਰੂਪਨਗਰ ਵਿੱਚ ਸਰਹਿੰਦ ਨਹਿਰ ਵਿੱਚੋਂ ਬਰਾਮਦ ਹੋ ਗਈ ਹੈ। ਸ਼ਿਵ ਸ਼ਰਮਾ ਦਾ ਮੋਟਰਸਾਈਕਲ, ਪਰਸ ਅਤੇ ਹੋਰ ਸਾਮਾਨ ਰੂਪਨਗਰ ਸਟੇਡੀਅਮ ਦੇ ਨਜ਼ਦੀਕ ਬਰਾਮਦ ਕੀਤੇ ਗਏ ਸਨ। ਪੁਲੀਸ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਸਰਹਿੰਦ ਨਹਿਰ ਵਿੱਚ ਉਸ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਸ਼ਾਮ ਸਮੇਂ ਗੋਤਾਖੋਰਾਂ ਨੂੰ ਪੰਡਤ ਸ਼ਿਵ ਸ਼ਰਮਾ ਦੀ ਲਾਸ਼ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਸਾਹਮਣੇ ਰੂਪਨਗਰ ਬਾਈਪਾਸ ਦੇ ਪੁਲ ਕੋਲੋਂ ਨਹਿਰ ਵਿੱਚੋਂ ਮਿਲੀ ਗਈ। ਸਿਟੀ ਥਾਣਾ ਰੂਪਨਗਰ ਦੇ ਇੰਚਾਰਜ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਅੱਜ ਸ਼ਾਮ ਪੰਡਤ ਸ਼ਿਵ ਸ਼ਰਮਾ ਦੀ ਲਾਸ਼ ਨਹਿਰ ਵਿੱਚੋਂ ਮਿਲ ਗਈ ਜਿਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲੀਸ ਵੱਲੋਂ ਪੰਡਤ ਸ਼ਿਵ ਸ਼ਰਮਾ ਦੇ ਆਤਮ ਹੱਤਿਆ ਕਰਨ ਦੇ ਕਾਰਨਾਂ ਦੀ ਜਾਂਚ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੋ ਤਿੰਨ ਪਾਰਟੀਆਂ ਨਾਲ ਕੁੱਝ ਤਕਰਾਰ ਚੱਲ ਰਿਹਾ ਸੀ। ਭਾਜਪਾ ਆਗੂ ਵੱਲੋਂ ਉਨ੍ਹਾਂ ਦੇ ਖਿਲਾਫ ਖੁਦਕੁਸ਼ੀ ਨੋਟ ਵੀ ਲਿਖਿਆ ਹੈ ਜੋ ਬਰਾਮਦ ਕਰ ਲਿਆ ਹੈ।

