ਅੰਡਰ-ਬ੍ਰਿਜ ਨੇੜਿਓਂ ਲਾਸ਼ ਮਿਲੀ
ਸੂਰੀਆ ਐਨਕਲੇਵ ਦੇ ਅੰਡਰ-ਬ੍ਰਿਜ ਨੇੜੇ ਬੀਤੀ ਰਾਤ 40 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਘਟਨਾ ਵਾਲੀ ਥਾਂ ਨੇੜਿਓਂ ਸਰਿੰਜ ਮਿਲੀ ਹੈ। ਮ੍ਰਿਤਕ ਦੀ ਪਛਾਣ ਅਨੂਪ ਵਾਸੀ ਏਕਤਾ ਨੂੰ ਨਗਰ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਕਲਮ ਸਿੰਘ ਨੇ ਦੱਸਿਆ...
Advertisement
ਸੂਰੀਆ ਐਨਕਲੇਵ ਦੇ ਅੰਡਰ-ਬ੍ਰਿਜ ਨੇੜੇ ਬੀਤੀ ਰਾਤ 40 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਘਟਨਾ ਵਾਲੀ ਥਾਂ ਨੇੜਿਓਂ ਸਰਿੰਜ ਮਿਲੀ ਹੈ। ਮ੍ਰਿਤਕ ਦੀ ਪਛਾਣ ਅਨੂਪ ਵਾਸੀ ਏਕਤਾ ਨੂੰ ਨਗਰ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਕਲਮ ਸਿੰਘ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਨੂੰ ਉਹ ਉਨ੍ਹਾਂ ਕੋਲੋਂ 500 ਰੁਪਏ ਲੈ ਕੇ ਕਿਸੇ ਕੰਮ ਲਈ ਗਿਆ ਸੀ ਪਰ ਵਾਪਸ ਨਾ ਆਇਆ। ਉਨ੍ਹਾਂ ਦੱਸਿਆ ਕਿ ਦੇਰ ਰਾਤ ਉਨ੍ਹਾਂ ਨੂੰ ਅੰਡਰ ਬ੍ਰਿਜ ਨੇੜੇ ਬੇਹੋਸ਼ੀ ਦੀ ਹਾਲਤ ਵਿੱਚ ਇੱਕ ਵਿਅਕਤੀ ਪਏ ਹੋਣ ਦਾ ਪਤਾ ਲੱਗਿਆ ਸੀ ਜੋ ਅਨੂਪ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਥਾਣਾ ਰਾਮਾ ਮੰਡੀ ਦੀ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤੀ ਹੈ।
Advertisement
Advertisement
×

