DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸ਼ਹੀਦੀ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ

ਗੁਰੂ ਤੇਗ ਬਹਾਦਰ ਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਖੂਨਦਾਨ ਕੈਂਪ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿੱਚ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਕੌਂਸਲ ਫਾਰ ਬਲੱਡ ਟਰਾਂਸਫਿਊਜ਼ਨ...

  • fb
  • twitter
  • whatsapp
  • whatsapp
Advertisement

ਗੁਰੂ ਤੇਗ ਬਹਾਦਰ ਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਖੂਨਦਾਨ ਕੈਂਪ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿੱਚ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਕੌਂਸਲ ਫਾਰ ਬਲੱਡ ਟਰਾਂਸਫਿਊਜ਼ਨ ਪੰਜਾਬ ਦੇ ਸਹਿਯੋਗ ਨਾਲ ਲਗਾਏ ਕੈਂਪ ਦੀ ਸ਼ੁਰੂਆਤ ਅਰਦਾਸ ਉਪਰੰਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਐੱਮ ਪੀ ਸਿੰਘ, ਸੁਖਦੇਵ ਸਿੰਘ ਅਕਾਲੀ ਆਗੂ ਅਤੇ ਗੁਰਮੀਤ ਪਲਾਹੀ ਨੇ ਗੁਰੂ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਚਾਨਣਾ ਪਾਇਆ। ਉਪਰੰਤ 48 ਖੂਨਦਾਨੀਆਂ ਨੇ ਖੂਨਦਾਨ ਕਰ ਕੇ ਮਨੁੱਖਤਾ ਦੀ ਸੇਵਾ ਵਿੱਚ ਹਿੱਸਾ ਪਾਇਆ। ਇਸ ਮੌਕੇ ਹਰਬੰਸ ਲਾਲ, ਅਮਰਜੀਤ ਬਸੂਟਾ, ਰਮਨ ਨਹਿਰਾ, ਮੋਹਨ ਲਾਲ ਤਨੇਜਾ, ਸੁਧਾ ਬੇਦੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ। -

ਭੰਗੂ ਨੇ ਐਕਸੀਅਨ ਵਜੋਂ ਅਹੁਦਾ ਸੰਭਾਲਿਆ

ਨਿਰਮਲ ਸਿੰਘ ਭੰਗੂ ਨੂੰ ਵਧਾਈਆਂ ਦਿੰਦੇ ਹੋਏ ਬਲਦੇਵ ਸਿੰਘ ਬਾਜਵਾ, ਕੰਵਲਜੀਤ ਸਿੰਘ ਅਤੇ ਹੋਰ। -ਫੋਟੋ: ਸੱਖੋਵਾਲੀਆ
ਨਿਰਮਲ ਸਿੰਘ ਭੰਗੂ ਨੂੰ ਵਧਾਈਆਂ ਦਿੰਦੇ ਹੋਏ ਬਲਦੇਵ ਸਿੰਘ ਬਾਜਵਾ, ਕੰਵਲਜੀਤ ਸਿੰਘ ਅਤੇ ਹੋਰ। -ਫੋਟੋ: ਸੱਖੋਵਾਲੀਆ

ਬਟਾਲਾ: ਇੰਜਨੀਅਰ ਨਿਰਮਲ ਸਿੰਘ ਭੰਗੂ ਨੇ ਪਦਉਨਤ ਹੋ ਕੇ ਅੱਜ ਲੋਕ ਨਿਰਮਾਣ ਵਿਭਾਗ ਬਟਾਲਾ ਦੇ ਐਕਸੀਅਨ ਵਜੋਂ ਚਾਰਜ ਸੰਭਾਲ ਲਿਆ ਹੈ। ਕਲਾਨੌਰ ਨੇੜਲੇ ਪਿੰਡ ਭੰਗਵਾਂ ਦੇ ਬਾਸ਼ਿੰਦੇ ਨਿਰਮਲ ਸਿੰਘ ਭੰਗੂ 34 ਸਾਲਾਂ ਤੋਂ ਲੋਕ ਨਿਰਮਾਣ ਵਿਭਾਗ ਵਿੱਚ ਸੇਵਾ ਨਿਭਾਅ ਰਹੇ ਹਨ। ਉਹ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਯੋਗਦਾਨ ਪਾ ਰਹੇ ਹਨ। ਇਸ ਮੌਕੇ ਮੰਡੀਕਰਨ ਬੋਰਡ ਦੇ ਐੱਸ ਈ ਬਲਦੇਵ ਸਿੰਘ ਬਾਜਵਾ, ਪਠਾਨਕੋਟ ਤੋਂ ਐਕਸੀਅਨ ਹਰਜੋਤ ਸਿੰਘ, ਐਕਸੀਅਨ ਜਸਪ੍ਰੀਤ ਸਿੰਘ ਵਿਰਮੀ, ਐੱਸ ਡੀ ਓ ਕਵਲਜੀਤ ਸਿੰਘ, ਐੱਸ ਡੀ ਓ ਸੋਹਲ, ਐੱਸ ਡੀ ਓ ਬਲਵਿੰਦਰ ਸਿੰਘ, ਐੱਸ ਡੀ ਓ ਪਰਮਿੰਦਰ ਸਿੰਘ, ਮਨਿਸਟੀਰੀਅਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਘੁਬੀਰ ਸਿੰਘ ਬਡਵਾਲ, ਐੱਸ ਡੀ ਓ ਨਰੇਸ਼ ਕੁਮਾਰ ਤੇ ਮੁਲਾਜ਼ਮਾਂ ਨੇ ਸ੍ਰੀ ਭੰਗੂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। -ਨਿੱਜੀ ਪੱਤਰ ਪ੍ਰੇਰਕ

Advertisement

40 ਲਿਟਰ ਲਾਹਣ ਸਣੇ ਗ੍ਰਿਫ਼ਤਾਰ

ਤਰਨ ਤਾਰਨ: ਥਾਣਾ ਕੱਚਾ ਪੱਕਾ ਦੇ ਏ ਐੱਸ ਆਈ ਸੁਖਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਇਲਾਕੇ ਦੇ ਪਿੰਡ ਮੱਖੀ ਕਲਾਂ ਵਾਸੀ ਗੁਰਸੇਵਕ ਸਿੰਘ ਦੇ ਘਰੋਂ 40 ਲਿਟਰ ਲਾਹਣ ਬਰਾਮਦ ਕੀਤਾ ਹੈ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਾਜਾਇਜ਼ ਸ਼ਰਾਬ ਕੱਢਣ ਦਾ ਧੰਦਾ ਕਰਦਾ ਹੈ| ਮੁਲਜ਼ਮ ਨੂੰ ਪੁਲੀਸ ਨੇ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ| ਪੁਲੀਸ ਨੇ ਇਸ ਸਬੰਧੀ ਆਬਕਾਰੀ ਐਕਟ ਅਧੀਨ ਕੇਸ ਦਰਜ ਕੀਤਾ ਹੈ| -ਪੱਤਰ ਪ੍ਰੇਰਕ

Advertisement

ਨੌਸ਼ਿਹਰਾ ਪੱਤਣ ਦੀ ਗੁਰਸਹਿਜਪ੍ਰੀਤ ਦਾ ਸਨਮਾਨ

ਮੁਕੇਰੀਆਂ: ਇੱਥੋਂ ਨੇੜਲੇ ਪਿੰਡ ਨੌਸ਼ਿਹਰਾ ਪੱਤਣ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਵਿਦਿਆਰਥਣ ਗੁਰਸਹਿਜਪ੍ਰੀਤ ਕੌਰ ਦੀ ਰਚਨਾ ‘ਨਵੀਆਂ ਕਲਮਾਂ-ਨਵੀਂ ਉਡਾਨ’ ਵਿੱਚ ਛਪੀ ਹੈ। ਇਹ ਕਿਤਾਬ ਸੁੱਖੀ ਬਾਠ ਵੱਲੋਂ ਚਲਾਏ ਬੱਚਿਆਂ ਦੇ ਪ੍ਰਾਜੈਕਟ ਨਾਲ ਸੰਬੰਧਿਤ ਹੈ ਤੇ ਇਸ ਦੇ ਸੰਪਾਦਕ ਸੁਖਪਾਲ ਸਿੰਘ ਹਨ। ਵਿਦਿਆਰਥਣ ਗੁਰਸਹਿਜਪ੍ਰੀਤ ਕੌਰ ਨੂੰ ਇਸ ਪ੍ਰਾਪਤੀ ਲਈ ਪੰਜਾਬ ਭਵਨ, ਸਰੀ (ਕੈਨੇਡਾ) ਵੱਲੋਂ ਸਨਮਾਨ ਪੱਤਰ ਅਤੇ ਤਗ਼ਮਾ ਭੇਜਿਆ ਗਿਆ ਹੈ। ਇਹ ਸਨਮਾਨ ਉਸ ਨੂੰ ਸਕੂਲ ਪੱਧਰ ’ਤੇ ਸਮਾਰੋਹ ਦੌਰਾਨ ਦਿੱਤਾ ਗਿਆ। ਇਸ ਮੌਕੇ ਗਾਈਡ ਅਧਿਆਪਕਾ ਮਨਦੀਪ ਕੌਰ, ਮਾਤਾ ਸੁਖਵਿੰਦਰ ਕੌਰ ਨੇ ਕਿਹਾ ਕਿ ਇਹ ਸਕੂਲ ਅਤੇ ਪਿੰਡ ਲਈ ਮਾਣ ਦੀ ਗੱਲ ਹੈ। ਇਸ ਮੌਕੇ ਵਿਦਿਆਰਥਣ ਦੀ ਨਾਨੀ ਮਹਿੰਦਰ ਕੌਰ ਅਤੇ ਆਂਗਣਵਾੜੀ ਸਟਾਫ ਤੋਂ ਸਿਮਰਜੀਤ ਕੌਰ ਮੌਜੂਦ ਸਨ। -ਪੱਤਰ ਪ੍ਰੇਰਕ

ਦਿਵਿਆਂਗ ਲੜਕੀ ਨੂੰ ਵ੍ਹੀਲਚੇਅਰ ਦਿੱਤੀ

ਹੁਸ਼ਿਆਰਪੁਰ: ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਦੇ ਮੈਂਬਰਾਂ ਦਾ ਇਕੱਠ ਰੇਲਵੇ ਰੋਡ ’ਤੇ ਕਲੱਬ ਤੇ ਪ੍ਰਧਾਨ ਰਾਜਨ ਕੁਮਾਰ ਦੀ ਪ੍ਰਧਾਨਗੀ ਹੇਠ ਹੋਇਆ। ਕਲੱਬ ਦੇ ਪ੍ਰਾਜੈਕਟ ਚੇਅਰਮੈਨ ਅਤੇ ਪਾਸਟ ਪ੍ਰੈਜੀਡੈਂਟ ਜਰਨੈਲ ਸਿੰਘ ਧੀਰ ਨੇ ਦੱਸਿਆ ਕਿ ਇਸ ਮੌਕੇ 80 ਫ਼ੀਸਦੀ ਦਿਵਿਆਂਗ ਲੜਕੀ ਨੂੰ ਆਟੋਮੈਟਿਕ ਇਲੈਕਟ੍ਰਿਕ ਵ੍ਹੀਲਚੇਅਰ ਦਿੱਤੀ ਗਈ ਹੈ। ਇਸ ਮੌਕੇ ਕਲੱਬ ਵੱਲੋਂ ਸੀਨੀਅਰ ਰੋਟੇਰੀਅਨ ਭੁਪਿੰਦਰ ਕੁਮਾਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਕਲੱਬ ਦੇ ਪ੍ਰਧਾਨ ਰਾਜਨ ਕੁਮਾਰ ਸੈਣੀ ਅਤੇ ਸਕੱਤਰ ਹਰਸ਼ਿਵੰਦਰ ਸਿੰਘ ਨੇ ਦੱਸਿਆ ਕਲੱਬ ਵੱਲੋਂ ਹੁਣ ਤੱਕ 40 ਸਾਧਾਰਨ ਵੀਲ੍ਹ ਚੇਅਰਜ਼ ਦਿਵਿਆਂਗ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਨਰੇਸ਼ ਕੁਮਾਰ ਹਾਂਡਾ, ਨਰੇਸ਼ ਕੁਮਾਰ ਸਾਬਾ, ਕੁਲਦੀਪ ਕੁਮਾਰ ਪੱਤੀ, ਵਿਜੈ ਕੁਮਾਰ ਚੌਧਰੀ, ਵਿਸ਼ਵਬੰਧੂ, ਅਮਨਦੀਪ ਸਿੰਘ, ਵਿਜੈ ਕੁਮਾਰ ਪੁਰਾਣੀ ਬੱਸੀ, ਰਾਜਨ ਕੁਮਾਰ ਸੈਣੀ, ਭੁਪਿੰਦਰ ਕੁਮਾਰ, ਹਰਸ਼ਿਵੰਦਰ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਲੜਕੀ ਦੇ ਵਿਆਹ ਲਈ ਸਾਮਾਨ ਦਿੱਤਾ

ਪਠਾਨਕੋਟ: ਵਿਦਿਆ ਐਜੂਕੇਸ਼ਨ ਸੁਸਾਇਟੀ ਨੇ ਵਿਜੇ ਪਾਸੀ ਦੀ ਅਗਵਾਈ ਹੇਠ ਸਵਰਾਜ ਕੁੰਦਰਾ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਰਾਸ਼ਨ ਅਤੇ ਹੋਰ ਸਾਮਾਨ ਦਿੱਤਾ। ਇਸ ਮੌਕੇ ਰਾਸ਼ੀ ਖੋਸਲਾ, ਜਤਿਨ ਖੁੱਲਰ, ਦੀਆ ਖੁੱਲਰ, ਰਿੰਪੀ ਖੁੱਲਰ ਅਤੇ ਊਸ਼ਾ ਪਾਸੀ ਹਾਜ਼ਰ ਸਨ। ਪ੍ਰਧਾਨ ਵਿਜੇ ਪਾਸੀ ਨੇ ਦੱਸਿਆ ਕਿ ਵਿਦਿਆ ਐਜੂਕੇਸ਼ਨ ਸੁਸਾਇਟੀ ਦਾ ਗਠਨ ਲੋੜਵੰਦ ਲੜਕੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਲਈ ਤੇ ਆਰਥਿਕ ਤੌਰ ’ਤੇ ਕਮਜ਼ੋਰ ਲੜਕੀਆਂ ਨੂੰ ਉਨ੍ਹਾਂ ਦੇ ਵਿਆਹਾਂ ਵਿੱਚ ਸਹਾਇਤਾ ਕਰਨ ਲਈ ਕੀਤਾ ਗਿਆ ਸੀ। ਇਹ ਸਾਰੇ ਸਮਾਜਿਕ ਕਾਰਜ, ਸੁਸਾਇਟੀ ਸਮੇਂ-ਸਮੇਂ ’ਤੇ ਆਪਣੇ ਮੈਂਬਰਾਂ ਦੀ ਮਦਦ ਨਾਲ ਕਰਦੀ ਆ ਰਹੀ ਹੈ। ਉਨ੍ਹਾਂ ਸ਼ਹਿਰ ਦੇ ਹੋਰ ਲੋਕਾਂ ਨੂੰ ਵੀ ਸਮਾਜ ਸੇਵਾ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੱਤਾ। -ਪੱਤਰ ਪ੍ਰੇਰਕ

ਪੀ ਐੱਚ ਡੀ ਚੈਂਬਰ ਵੱਲੋਂ ਹਰਿਆਣਾ ਦੇ ਰਾਜਪਾਲ ਨੂੰ ਸੱਦਾ

ਅੰਮ੍ਰਿਤਸਰ: ਪੀ ਐੱਚ ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਵਫ਼ਦ ਨੇ ਹਰਿਆਣਾ ਦੇ ਰਾਜਪਾਲ ਅਸੀਮ ਘੋਸ਼ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (PITEX-2025) ਦੇ 19ਵੇਂ ਐਡੀਸ਼ਨ ਵਿੱਚ ਸ਼ਾਮਲ ਹੋਣ ਲਈ ਰਸਮੀ ਸੱਦਾ ਪੱਤਰ ਸੌਂਪਿਆ। ਇਹ ਮੈਗਾ ਟ੍ਰੇਡ ਐਕਸਪੋ 4 ਤੋਂ 8 ਦਸੰਬਰ ਤਕ ਰਣਜੀਤ ਐਵੇਨਿਊ ਅੰਮ੍ਰਿਤਸਰ ਵਿੱਚ ਕਰਵਾਇਆ ਜਾਵੇਗਾ। ਵਫ਼ਦ ਵਿੱਚ ਪੰਜਾਬ ਚੈਪਟਰ ਦੇ ਚੇਅਰਪਰਸਨ ਕਰਨ ਗਿਲਹੋਤਰਾ, ਪੀ ਐੱਚ ਡੀ ਸੀ ਸੀ ਆਈ ਦੇ ਸੀਨੀਅਰ ਰੀਜ਼ਨਲ ਡਾਇਰੈਕਟਰ ਭਾਰਤੀ ਸੂਦ, ਰੈਜ਼ੀਡੈਂਟ ਡਾਇਰੈਕਟਰ ਗੁਰਦਰਸ਼ਨ ਅਗਰਵਾਲ ਸ਼ਾਮਲ ਸਨ। ਰਾਜਪਾਲ ਅਸੀਮ ਘੋਸ਼ ਨੇ ਪਾਈਟੈਕਸ 2025 ਵਿੱਚ ਸ਼ਾਮਲ ਹੋਣ ਅਤੇ ਉਦਯੋਗ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨ ਦੀ ਆਪਣੀ ਸਕਾਰਾਤਮਕ ਇੱਛਾ ਪ੍ਰਗਟ ਕੀਤੀ। -ਪੱਤਰ ਪ੍ਰੇਰਕ

Advertisement
×