ਰਾਮਗੜ੍ਹੀਆ ਕਾਲਜ ’ਚ ਖ਼ੂਨਦਾਨ ਕੈਂਪ
ਸਥਾਨਕ ਰਾਮਗੜ੍ਹੀਆ ਕਾਲਜ ਵਿੱਚ ਭਰਪੂਰ ਸਿੰਘ ਭੋਗਲ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਆਰ ਈ ਸੀ ਪ੍ਰਧਾਨ ਮਨਪ੍ਰੀਤ ਕੌਰ ਭੋਗਲ ਨੇ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਵਿਯੋਮਾ ਭੋਗਲ...
Advertisement
ਸਥਾਨਕ ਰਾਮਗੜ੍ਹੀਆ ਕਾਲਜ ਵਿੱਚ ਭਰਪੂਰ ਸਿੰਘ ਭੋਗਲ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਆਰ ਈ ਸੀ ਪ੍ਰਧਾਨ ਮਨਪ੍ਰੀਤ ਕੌਰ ਭੋਗਲ ਨੇ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਵਿਯੋਮਾ ਭੋਗਲ ਢੱਟ, ਰਵਨੀਤ ਭੋਗਲ ਕਾਲੜਾ, ਗਗਨਦੀਪ ਸਿੰਘ ਢੱਟ, ਗਗਨਦੀਪ ਸਿੰਘ ਕਾਲੜਾ, ਪ੍ਰਿੰਸੀਪਲ ਪ੍ਰੇਮ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਬਲੱਡ ਬੈਂਕ ਫਗਵਾੜਾ ਦੇ ਪ੍ਰਧਾਨ ਮਲਕੀਤ ਸਿੰਘ ਰਘਬੋਤਰਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਮਹਿਮਾਨਾਂ ਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ 30 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਬਲਵਿੰਦਰ ਕੌਰ, ਪ੍ਰੋ. ਹਰੀਸ਼ ਕੁਮਾਰ, ਜਸ਼ਨਦੀਪ ਸਿੰਘ, ਵਿਕਾਸ ਜੈਨ, ਰਾਜੀਵ ਕੁਮਾਰ, ਐੱਨ ਐੱਸ ਐੱਸ ਕੋਆਰਡੀਨੇਟਰ ਡਾ. ਹਰਮੀਤ ਕੌਰ, ਰੈੱਡ ਰੀਬਨ ਕੋਆਰਡੀਨੇਟਰ ਡਾ. ਵੰਦਨਾ ਬਾਂਸਲ ਹਾਜ਼ਰ ਸਨ।
Advertisement
Advertisement
