DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

BKU Ugrahan: ਉਗਰਾਹਾਂ ਯੂਨੀਅਨ ਦੀਆਂ ਇਕਾਈਆਂ ਕਾਇਮ

ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਪਿੰਡ ਮੂਲੇਵਾਲ ਖਹਿਰਾ, ਬ੍ਰਾਹਮਣਾਂ ਅਤੇ ਅਰਾਈਆਂ ਅਤੇ ਸੰਢਾਂਵਾਲ ਵਿੱਚ ਯੂਨੀਅਨ ਦੀਆਂ ਇਕਾਈਆਂ ਦਾ ਗਠਨ ਕੀਤਾ ਹੈ। ਯੂਨੀਅਨ ਦੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ, ਵਿੱਤ ਸਕੱਤਰ ਜਸਪਾਲ ਸਿੰਘ ਸੰਢਾਂਵਾਲ ਅਤੇ ਬਲਾਕ ਸ਼ਾਹਕੋਟ ਦੇ ਪ੍ਰਧਾਨ ਬਲਕਾਰ ਸਿੰਘ...

  • fb
  • twitter
  • whatsapp
  • whatsapp
featured-img featured-img
ਮੂਲੇਵਾਲ ਖਹਿਰਾ, ਬ੍ਰਾਹਮਣਾਂ ਅਤੇ ਅਰਾਈਆਂ ਦੀ ਚੁਣੀ ਕਮੇਟੀ।
Advertisement

ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਪਿੰਡ ਮੂਲੇਵਾਲ ਖਹਿਰਾ, ਬ੍ਰਾਹਮਣਾਂ ਅਤੇ ਅਰਾਈਆਂ ਅਤੇ ਸੰਢਾਂਵਾਲ ਵਿੱਚ ਯੂਨੀਅਨ ਦੀਆਂ ਇਕਾਈਆਂ ਦਾ ਗਠਨ ਕੀਤਾ ਹੈ। ਯੂਨੀਅਨ ਦੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ, ਵਿੱਤ ਸਕੱਤਰ ਜਸਪਾਲ ਸਿੰਘ ਸੰਢਾਂਵਾਲ ਅਤੇ ਬਲਾਕ ਸ਼ਾਹਕੋਟ ਦੇ ਪ੍ਰਧਾਨ ਬਲਕਾਰ ਸਿੰਘ ਫਾਜਿਲਵਾਲ ਨੇ ਪਿੰਡਾਂ ਵਿੱਚ ਕਿਸਾਨਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਆਏ ਦਿਨ ਸੰਘਰਸ਼ਸ਼ੀਲ ਤਬਕਿਆਂ ਉੱਪਰ ਹੋ ਰਹੇ ਪੁਲੀਸ ਤਸ਼ੱਦਦ ਦੀ ਨਿਖੇਧੀ ਕਰਦਿਆਂ ਪੁਲੀਸ ਜਬਰ ਦਾ ਟਾਕਰਾ ਕਰਨ ਤੇ ਹੱਕਾਂ ਦੀ ਪ੍ਰਾਪਤੀ ਲਈ ਸਾਂਝੇ ਸੰਘਰਸ਼ਾਂ ਦਾ ਸੱਦਾ ਦਿੱਤਾ। ਇਸ ਦੌਰਾਨ ਪਿੰਡ ਮੂਲੇਵਾਲ ਖਹਿਰਾ, ਬ੍ਰਾਹਮਣਾਂ ਤੇ ਅਰਾਈਆਂ ਦੀ ਬਣਾਈ ਸਾਂਝੀ ਇਕਾਈ ਵਿੱਚ ਹਰਦਿਆਲ ਸਿੰਘ ਨੂੰ ਪ੍ਰਧਾਨ, ਪਰਮਜੀਤ ਸਿੰਘ ਨੂੰ ਸਕੱਤਰ ਅਤੇ ਵਰਿੰਦਰ ਸਿੰਘ ਨੂੰ ਵਿੱਤ ਸਕੱਤਰ ਬਣਾਇਆ ਗਿਆ। ਇਸੇ ਤਰ੍ਹਾਂ ਸੰਢਾਂਵਾਲ ਵਿੱਚ ਸੁਰਜੀਤ ਸਿੰਘ ਟੁਰਨਾ ਪ੍ਰਧਾਨ, ਸੁਖਵਿੰਦਰ ਸਿੰਘ ਸਕੱਤਰ, ਅਸ਼ੋਕ ਪਾਲ ਸਿੰਘ ਵਿੱਤ ਸਕੱਤਰ ਅਤੇ ਗੁਰਮੇਜ ਸਿੰਘ ਸਰਪ੍ਰਸਤ ਚੁਣੇ ਗਏ।

Advertisement
Advertisement
×