DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਕੇਰੀਆਂ ਵਿੱਚ ਭਾਜਪਾ ਨੇ 7 ਸੀਟਾਂ ਜਿੱਤੀਆਂ

ਸ਼ਹਿਰ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਨੇ 7, ਕਾਂਗਰਸ ਨੇ 6, ‘ਆਪ’ ਨੇ 1 ਅਤੇ ਇੱਕ ਸੀਟ ’ਤੇ ਅਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਪ੍ਰਿਆ ਬਰਿਆਲ...

  • fb
  • twitter
  • whatsapp
  • whatsapp
featured-img featured-img
ਕਾਂਗਰਸ ਦੇ ਪੂਨਮ ਰੱਤੂ ਜਿੱਤ ਹਾਸਲ ਕਰਨ ਮਗਰੋਂ ਆਪਣੇ ਸਮਰਥਕਾਂ ਨਾਲ।
Advertisement

ਸ਼ਹਿਰ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਨੇ 7, ਕਾਂਗਰਸ ਨੇ 6, ‘ਆਪ’ ਨੇ 1 ਅਤੇ ਇੱਕ ਸੀਟ ’ਤੇ ਅਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਪ੍ਰਿਆ ਬਰਿਆਲ ਨੇ ਚੋਣ ਜਿੱਤੀ ਹੈ। ਇਸੇ ਤਰ੍ਹਾਂ ਕਾਂਗਰਸ ਦੇ ਵਾਰਡ ਨੰਬਰ 2 ਤੋਂ ਉਮੀਦਵਾਰ ਸਤਨਾਮ ਕੋਹਲੀ, ਵਾਰਡ ਨੰਬਰ 3 ਰਾਧਿਕਾ ਚੈਰੀ, ਵਾਰਡ ਨੰਬਰ 11 ਤੋਂ ਪੂਨਮ ਰੱਤੂ, ਵਾਰਡ ਨੰਬਰ 12 ਤੋਂ ਸ਼ੇਰ ਸਿੰਘ ਸ਼ੇਰਾ, ਵਾਰਡ ਨੰਬਰ 13 ਤੋਂ ਰਮਨ ਰਾਣੀ ਅਤੇ ਵਾਰਡ ਨੰਬਰ 15 ਤੋਂ ਵਿਨੋਦ ਕੁਮਾਰ ਨੇ ਜਿੱਤ ਹਾਸਲ ਕੀਤੀ ਹੈ। ਵਾਰਡ ਨੰਬਰ 14 ਤੋਂ ਆਜ਼ਾਦ ਉਮੀਦਵਾਰ ਬੀਬੀ ਸੁਰਜੀਤ ਕੌਰ ਨੇ ਜਿੱਤ ਹਾਸਲ ਕੀਤੀ ਹੈ। ਜਦੋਂ ਕਿ ਭਾਜਪਾ ਦੇ ਵਾਰਡ ਨੰਬਰ 4 ਤੋਂ ਉਮੀਦਵਾਰ ਨੀਰਜ ਸਾਹਨੀ, ਵਾਰਡ ਨੰਬਰ 5 ਤੋਂ ਰਾਜੇਸ਼ ਜੈਨ, ਵਾਰਡ ਨੰਬਰ 6 ਤੋਂ ਅਨੂਪ ਕੁਮਾਰ ਭੱਟੀ, ਵਾਰਡ ਨੰਬਰ 7 ਤੋਂ ਜਯੋਤੀ ਸ਼ਰਮਾ, ਵਾਰਡ ਨੰਬਰ 8 ਤੋਂ ਸੁਭਾਸ਼ ਚੰਦਰ, ਵਾਰਡ ਨੰਬਰ 9 ਤੋਂ ਮਿਡੂ ਮਿੱਟਾ,ਵਾਰਡ ਨੰਬਰ 10 ਤੋਂ ਰਮਨ ਡੋਗਰਾ ਨੇ ਜਿੱਤ ਹਾਸਲ ਕੀਤੀ ਹੈ।

Advertisement
Advertisement
×