ਕਿਸਾਨਾਂ ਦੇ ਵਿਰੋਧ ਤੋਂ ਭਾਜਪਾ ਆਗੂ ਸਹਿਮੇ

ਕਿਸਾਨਾਂ ਦੇ ਵਿਰੋਧ ਤੋਂ ਭਾਜਪਾ ਆਗੂ ਸਹਿਮੇ

ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।

ਪਾਲ ਸਿੰਘ ਨੌਲੀ

ਜਲੰਧਰ, 25 ਜੁਲਾਈ

ਕਿਸਾਨਾਂ ਦੇ ਡਰ ਕਾਰਨ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਸ਼ਹਿਰ ਵਿੱਚ ਚੁੱਪ-ਚੁਪੀਤੇ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਵਿੱਚ ਹਿੱਸਾ ਲੈ ਕੇ ਨਿਕਲ ਗਏ। ਅਸ਼ਵਨੀ ਸ਼ਰਮਾ ਸ਼ਾਮੀ ਸੋਢਲ ਰੋਡ ’ਤੇ ਮਥਰਾ ਨਗਰ ਵਿੱਚ ਮ੍ਰਿਤਕ ਸਚਿਨ ਜੈਨ ਦੇ ਘਰ ਵੀ ਗਏ ਜਿੱਥੇ ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦਾ ਵੀ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਮੀਟਿੰਗ ਵਾਲੇ ਹੋਟਲ ਤੇ ਸਚਿਨ ਜੈਨ ਦੇ ਘਰ ਦੁਆਲੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਰਹੇ। ਜ਼ਿਕਰਯੋਗ ਹੈ ਕਿ ਇੱਥੇ ਸੜਕ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਵੀ ਇਸ ਗੱਲ ਦਾ ਭੇਦ ਨਹੀਂ ਸੀ ਕਿ ਆਖ਼ਰ ਉਹ ਕਿਸ ਆਗੂ ਦੀ ਸੁਰੱਖਿਆ ਲਈ ਖੜ੍ਹੇ ਹਨ। ਭਜਾਪਾ ਆਗੂਆਂ ਅਤੇ ਪੁਲੀਸ ਨੇ ਮੀਟਿੰਗ ਬਾਰੇ ਕਿਸੇ ਨੂੰ ਵੀ ਭਿਣਕ ਨਹੀਂ ਲੱਗਣ ਦਿੱਤੀ। ਪਾਰਟੀ ਦੀ ਜ਼ਿਲ੍ਹਾ ਇਕਾਈ ਨੇ ਪਹਿਲਾਂ ਵਾਂਗ ਮੀਡੀਆ ਨੂੰ ਵੀ ਅਸ਼ਵਨੀ ਸ਼ਰਮਾ ਦੇ ਆਉਣ ਦੀ ਕੋਈ ਅਗਾਊਂ ਜਾਣਕਾਰੀ ਨਹੀਂ ਦਿੱਤੀ ਸੀ। ਪੰਜਾਬ ਸਰਕਾਰ ਦੇ ਸੂਹੀਆ ਤੰਤਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮੁਲਾਜ਼ਮਾਂ ਤੋਂ ਵੀ ਭਾਜਪਾ ਪ੍ਰਧਾਨ ਦੀ ਫੇਰੀ ਦਾ ਓਹਲਾ ਰੱਖਿਆ ਗਿਆ ਸੀ। ਮੀਟਿੰਗ ਵਾਲੀ ਥਾਂ ਦੇ ਆਲੇ-ਦੁਆਲੇ ਛੋਟੀਆਂ ਸੜਕਾਂ ਤੇ ਗਲੀਆਂ ’ਤੇ ਵੀ ਪੁਲੀਸ ਜਵਾਨਾਂ ਨੇ ਨਜ਼ਰਾਂ ਗੱਡੀ ਰੱਖੀਆਂ ਸਨ।

ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸੁਰੱਖਿਆ ਦੇ ਪ੍ਰਬੰਧਾਂ ਦੀ ਨਿਗਰਾਨੀ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਆਪ ਕਰ ਰਹੇ ਸਨ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਡੀਸੀਪੀ ਗੁਰਮੀਤ ਸਿੰਘ ਉਦੋਂ ਤੱਕ ਮੁਸ਼ਤੈਦ ਰਹੇ ਜਦੋਂ ਤੱਕ ਮੀਟਿੰਗ ਕਰ ਕੇ ਅਸ਼ਵਨੀ ਸ਼ਰਮਾ ਕਮਿਸ਼ਨਰੇਟ ਪੁਲੀਸ ਦੀ ਹਾਦੂਦ ਪਾਰ ਨਹੀਂ ਕਰ ਗਏ।

ਜਿਸ ਹੋਟਲ ਵਿੱਚ ਮੀਟਿੰਗ ਕੀਤੀ ਗਈ, ਉੱਥੇ 150 ਤੋਂ ਵੱਧ ਭਾਜਪਾ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ। ਇਨ੍ਹਾਂ ਵਿੱਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਜ਼ਿਲ੍ਹਾ ਪ੍ਰਧਾਨ ਸ਼ੁਸ਼ੀਲ ਸ਼ਰਮਾ, ਸਾਬਕਾ ਵਿਧਾਇਕ ਕੇਡੀ ਭੰਡਾਰੀ ਆਦਿ ਸ਼ਾਮਿਲ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All