DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿੱਟੂ ਨੇ ਦੋ ਓਵਰਬ੍ਰਿਜਾਂ ਦਾ ਨੀਂਹ ਪੱਥਰ ਰੱਖਿਆ

ਰੇਲਵੇ ਅਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲੰਧਰ ਦੇ ਗੁਰੂ ਨਾਨਕਪੁਰਾ ਅਤੇ ਗੜ੍ਹਾ ਰੋਡ ਵਿੱਚ ਦੋ ਨਵੇਂ ਰੋਡ ਓਵਰਬ੍ਰਿਜ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰਾਜੈਕਟਾਂ ਦਾ ਮੁੱਖ ਉਦੇਸ਼ ਇਲਾਕੇ ਵਿੱਚ ਸੜਕ ਸੁਰੱਖਿਆ ਨੂੰ ਮਜ਼ਬੂਤ...

  • fb
  • twitter
  • whatsapp
  • whatsapp
featured-img featured-img
ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਦੇ ਹੋਏ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ। -ਫੋਟੋ: ਮਲਕੀਅਤ ਸਿੰਘ
Advertisement

ਰੇਲਵੇ ਅਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲੰਧਰ ਦੇ ਗੁਰੂ ਨਾਨਕਪੁਰਾ ਅਤੇ ਗੜ੍ਹਾ ਰੋਡ ਵਿੱਚ ਦੋ ਨਵੇਂ ਰੋਡ ਓਵਰਬ੍ਰਿਜ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰਾਜੈਕਟਾਂ ਦਾ ਮੁੱਖ ਉਦੇਸ਼ ਇਲਾਕੇ ਵਿੱਚ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਆਮ ਲੋਕਾਂ ਨੂੰ ਆਵਾਜਾਈ ਜਾਮ ਤੋਂ ਮੁਕਤੀ ਦਿਵਾ ਕੇ ਸੁਚਾਰੂ ਆਵਾਜਾਈ ਸਹੂਲਤ ਪ੍ਰਦਾਨ ਕਰਨਾ ਹੈ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਜਲੰਧਰ ਸਿਟੀ-ਜਲੰਧਰ ਕੈਂਟ ਸੈਕਸ਼ਨ ਉੱਤੇ ਲੈਵਲ ਕਰਾਸਿੰਗ ਨੰਬਰ ਬੀ-67 ਏ ਦੇ ਬਦਲੇ ਗੁਰੂ ਨਾਨਕਪੁਰਾ ਆਰ ਓ ਬੀ ਬਣਾਇਆ ਜਾਵੇਗਾ। ਸਾਹਨੇਵਾਲ-ਅੰਮ੍ਰਿਤਸਰ ਰੂਟ ’ਤੇ ਸਥਿਤ ਇਸ ਫਾਟਕ ’ਤੇ 4.66 ਲੱਖ ਤੋਂ ਵੱਧ ਵਾਹਨ ਆਉਂਦੇ ਜਾਂਦੇ ਹਨ, ਜਿਸ ਕਾਰਨ ਵਾਰ-ਵਾਰ ਫਾਟਕ ਬੰਦ ਹੋਣ ਨਾਲ ਦੇਰੀ ਹੁੰਦੀ ਸੀ। ਇਸੇ ਤਰ੍ਹਾਂ ਦੂਜਾ ਪ੍ਰਾਜੈਕਟ ਜਲੰਧਰ ਸਿਟੀ-ਨਕੋਦਰ ਸੈਕਸ਼ਨ ’ਤੇ ਲੈਵਲ ਕਰਾਸਿੰਗ ਨੰਬਰ ਐੱਸ-4 ਦੇ ਬਦਲੇ ਗੜ੍ਹਾ ਰੋਡ ਵਿਚ ਦੋ-ਲੇਨ ਆਰ ਓ ਬੀ ਦਾ ਹੈ। ਇਸ ਫਾਟਕ ’ਤੇ ਵੀ 2.13 ਲੱਖ ਤੋਂ ਵੱਧ ਵਾਹਨਾਂ ਆਵਾਜਾਈ ਹੈ। ਸਮੇਂ ਸਿਰ ਕੰਮ ਮੁਕੰਮਲ ਕਰਨ ਲਈ ਇਸ ਨੂੰ ਵੀ ਰੇਲਵੇ ਫੰਡਿੰਗ ਵਾਲੇ ਪ੍ਰਾਜੈਕਟ ਵਿੱਚ ਬਦਲਿਆ ਗਿਆ ਹੈ। ਲਗਪਗ 63.98 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਬ੍ਰਿਜ ਜਲੰਧਰ ਸਿਟੀ, ਜਮਸ਼ੇਰ ਖਾਸ, ਨਕੋਦਰ ਅਤੇ ਆਸ-ਪਾਸ ਦੇ ਇਲਾਕਿਆਂ ਦਰਮਿਆਨ ਸੰਪਰਕ ਯਕੀਨੀ ਬਣਾਏਗਾ।

Advertisement

Advertisement
Advertisement
×