DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੰਦਰ ’ਚ ਸਿਆਸੀ ਫਲੈਕਸ ਲਾਉਣ ’ਤੇ ਪਾਬੰਦੀ

ਸ਼ਰਧਾਲੂਆਂ ਦੀ ਸ਼ਰਧਾ ਦੇ ਮੱਦੇਨਜ਼ਰ ਸਹਿਯੋਗ ਦੇਣ ਦੀ ਅਪੀਲ ਕੀਤੀ

  • fb
  • twitter
  • whatsapp
  • whatsapp
featured-img featured-img
ਸੰਜੈ ਰੰਜਨ।
Advertisement

ਇਥੇ ਪ੍ਰਾਚੀਨ ਸ਼ਿਵ ਮੰਦਰ ‘ਗਗਨ ਜੀ ਕਾ ਟਿੱਲਾ’ ਸਹੋੜਾ ਕੰਢੀ ਦੀ ਪ੍ਰਬੰਧਕ ਕਮੇਟੀ ਨੇ ਮੰਦਰ ਦੀ ਹਦੂਦ ਅੰਦਰ ਸਿਆਸੀ ਫਲੈਕਸ ਲਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਪ੍ਰਬੰਧਕ ਕਮੇਟੀ ਦੇ ਪ੍ਰੈੱਸ ਸਕੱਤਰ ਸੰਜੈ ਰੰਜਨ ਨੇ ਦੱਸਿਆ ਕਿ ਕਮੇਟੀ ਦੀ ਅਹਿਮ ਬੈਠਕ 15 ਫਰਵਰੀ ਨੂੰ ਮਹਾ ਸ਼ਿਵਰਾਤਰੀ ਦੇ ਸਬੰਧ ਵਿੱਚ ਲੱਗਣ ਵਾਲੇ ਮੇਲੇ ਬਾਰੇ ਹੋਈ ਸੀ ਜਿਸ ਵਿੱਚ ਸਰਬਸੰਮਤੀ ਨਾਲ ਮੇਲੇ ਦੌਰਾਨ ਮੰਦਰ ਦੀ ਹਦੂਦ ਅੰਦਰ ਜਾਂ ਮੰਦਰ ਨੂੰ ਜਾਣ ਵਾਲੀਆਂ 786 ਪੌੜੀਆਂ ਦੇ ਆਲੇ-ਦੁਆਲੇ ਸਿਆਸੀ ਪਾਰਟੀਆਂ ਜਾਂ ਨੁਮਾਇੰਦਿਆਂ ਵੱਲੋਂ ਫਲੈਕਸ ਬੋਰਡ ਲਾਉਣ ’ਤੇ ਮੁਕੰਮਲ ਪਾਬੰਧੀ ਲਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਪੌੜੀਆਂ ਵਿੱਚ ਕਿਸੇ ਨੂੰ ਵੀ ਕੋਈ ਸਾਮਾਨ ਵੇਚਣ ’ਤੇ ਪਾਬੰਦੀ ਲਾਈ ਗਈ। ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸ਼ਰਧਾ ਦੇ ਮੱਦੇਨਜ਼ਰ ਇਸ ਸਬੰਧੀ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਬੈਠਕ ਵਿੱਚ ਗੁਰਦੀਪ ਸਿੰਘ ਪਠਾਨੀਆ, ਸਾਬਕਾ ਸਰਪੰਚ ਸੁਸ਼ੀਲ, ਮਾਸਟਰ ਪੰਕਜ ਰੱਤੀ, ਅਸ਼ਵਨੀ ਝਿੰਗਣ, ਸੁਰਜੀਤ ਕੋਸ਼ਲ, ਬੰਸੀ ਲਾਲ, ਨੀਰਜ ਕੁਮਾਰ, ਪ੍ਰਿੰਸ ਹਾਜ਼ੀਪੁਰ, ਸ਼ਾਮ ਲਾਲ, ਸੁਨੀਲ ਠਾਕੁਰ ਤੇ ਕਪਿਲ ਆਦਿ ਮੌਜੂਦ ਸਨ।

Advertisement
Advertisement
×