ਐਕਸੀਅਨ ਵੱਲੋਂ ਸਤਨਾਮਪੁਰਾ ਰੇਲਵੇ ਲਾਈਨਾਂ ਦਾ ਦੌਰਾ : The Tribune India

ਐਕਸੀਅਨ ਵੱਲੋਂ ਸਤਨਾਮਪੁਰਾ ਰੇਲਵੇ ਲਾਈਨਾਂ ਦਾ ਦੌਰਾ

ਐਕਸੀਅਨ ਵੱਲੋਂ ਸਤਨਾਮਪੁਰਾ ਰੇਲਵੇ ਲਾਈਨਾਂ ਦਾ ਦੌਰਾ

ਲੋਕਾਂ ਨਾਲ ਗੱਲਬਾਤ ਕਰਦੀ ਹੋਈ ਰੇਲਵੇ ਵਿਭਾਗ ਦੀ ਟੀਮ।

ਪੱਤਰ ਪ੍ਰੇਰਕ

ਫਗਵਾੜਾ, 6 ਅਕਤੂਬਰ

ਸਤਨਾਮਪੁਰਾ ਰੇਲਵੇ ਲਾਈਨਾਂ ਦੇ ਹੇਠੋਂ ਦੀ ਰਸਤਾ ਦੇਣ ਦੀ ਮੰਗ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀਆਂ ਕੋਸ਼ਿਸ਼ਾ ਸਦਕਾ ਅੱਜ ਐਕਸੀਅਨ ਰੇਲਵੇ ਵਿਭਾਗ ਨੇ ਆਪਣੀ ਟੀਮ ਸਮੇਤ ਸਤਨਾਮਪੁਰਾ ਰੇਲਵੇ ਲਾਈਨਾਂ ਦਾ ਦੌਰਾ ਕੀਤਾ। ਰੇਲਵੇ ਦੇ ਐਕਸੀਅਨ ਕਪਿਲ ਕੁਮਾਰ ਨੇ ਮੌਕੇ ’ਤੇ ਪੁੱਜ ਕੇ ਲੋਕਾਂ ਦਾ ਪੱਖ ਸੁਣਿਆ। ਲੋਕਾਂ ਨੇ ਮੰਗ ਕੀਤੀ ਕਿ ਘੱਟੋਂ-ਘੱਟ 8 ਫੁੱਟ ਚੌੜਾ ਰਸਤਾ ਦਿੱਤਾ ਜਾਵੇ ਤਾਂ ਜੋ ਲੋਕਾਂ ਦੀ ਲਾਂਘੇ ਦੀ ਮੁਸ਼ਕਿਲ ਦਾ ਹੱਲ ਹੋ ਸਕੇ।

ਉਕਤ ਅਧਿਕਾਰੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਵੀ ਮਿਲੇ ਤੇ ਦੱਸਿਆ ਕਿ ਇਸ ਰਸਤੇ ਲਈ ਸੜਕਾਂ ਦੇ ਖੰਭਿਆਂ ਦੀ ਸਮੱਸਿਆ ਆਵੇਗੀ। ਸੋਮ ਪ੍ਰਕਾਸ਼ ਨੇ ਕਿਹਾ ਕਿ ਉਹ ਨਿੱਜੀ ਦਿਲਚਸਪੀ ਲੈ ਕੇ ਸਾਰੀਆਂ ਸਮੱਸਿਆਵਾਂ ਦੂਰ ਕਰਵਾਉਣਗੇ। ਇਸ ਮੌਕੇ ਹਰਪ੍ਰੀਤ ਸਿੰਘ ਸੋਨੂੰ, ਸਰਬਜੀਤ ਕੌਰ, ਪਰਮਜੀਤ ਕੌਰ ਕੰਬੋਜ, ਪੁਸ਼ਪਿੰਦਰ ਕੌਰ, ਸਾਬਕਾ ਮੇਅਰ ਅਰੁਨ ਖੋਸਲਾ, ਦਵਿੰਦਰ ਸਿੰਘ, ਬੱਲੂ ਵਾਲੀਆ, ਕੁਲਵੀਰ ਸਿੰਘ ਸਮੇਤ ਕਈ ਇਲਾਕਾ ਵਾਸੀ ਸ਼ਾਮਲ ਸਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All