DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਗਰ ਸੁਧਾਰ ਟਰੱਸਟ ਦੀ ਥਾਂ ਨਿਲਾਮ

ਐਕੁਆਇਰ ਜ਼ਮੀਨ ਦਾ ਮੁਆਵਜ਼ਾ ਨਾ ਦੇਣ ’ਤੇ ਨਿਲਾਮੀ ਹੋਈ

  • fb
  • twitter
  • whatsapp
  • whatsapp
featured-img featured-img
ਹੁਸ਼ਿਆਰਪੁਰ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਦੀ ਥਾਂ ਜੋ ਨਿਲਾਮੀ ਕੀਤੀ ਗਈ।
Advertisement

ਨਗਰ ਦਾ ਸੁਧਾਰ ਕਰਨ ਵਾਲਾ ਹੁਸ਼ਿਆਰਪੁਰ ਦਾ ਨਗਰ ਸੁਧਾਰ ਟਰੱਸਟ ਅੱਜ ਖੁਦ ਨਿਲਾਮ ਹੋ ਗਿਆ। ਐਕੁਆਇਰ ਕੀਤੀ ਜ਼ਮੀਨ ਦਾ ਯੋਗ ਮੁਆਵਜ਼ਾ ਨਾ ਦੇਣ ਕਾਰਨ ਅਦਾਲਤ ਦੇ ਹੁਕਮਾਂ ’ਤੇ ਅੱਜ ਟਰੱਸਟ ਦੀ ਕੇਂਦਰੀ ਜੇਲ੍ਹ ਨੇੜਲੀ ਲਗਪਗ 90 ਮਰਲੇ ਥਾਂ 4.23 ਕਰੋੜ ਰੁਪਏ ਵਿੱਚ ਨਿਲਾਮ ਕਰ ਦਿੱਤੀ ਗਈ। ਟਰੱਸਟ ਨੇ ਸਾਲ 2010 ਵਿੱਚ ਜ਼ਮੀਨ ਮਾਲਕਾਂ ਤੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਨੇੜਿਓਂ ਲਗਪਗ 63 ਮਰਲੇ ਜ਼ਮੀਨ ਐਕੁਆਇਰ ਕੀਤੀ ਸੀ। ਜ਼ਮੀਨ ਮਾਲਕ ਮੁਆਵਜ਼ੇ ਤੋਂ ਸੰਤੁਸ਼ਟ ਨਹੀਂ ਸਨ। ਮੁਆਵਜ਼ਾ ਰਾਸ਼ੀ ਵਧਾਉਣ ਲਈ ਉਨ੍ਹਾਂ ਨੇ ਟਰੱਸਟ ਨੂੰ ਅਪੀਲ ਕੀਤੀ ਪਰ ਸੁਣਵਾਈ ਨਾ ਹੋਣ ’ਤੇ ਉਨ੍ਹਾਂ ਨੇ ਅਦਾਲਤ ਦਾ ਰੁਖ ਕਰ ਲਿਆ। ਜ਼ਮੀਨ ਮਾਲਕਾਂ ਵੱਲੋਂ ਲਗਪਗ 7 ਕਰੋੜ ਰੁਪਏ ਦਾ ਹੋਰ ਮੁਆਵਜ਼ਾ ਮੰਗਿਆ ਗਿਆ ਸੀ ਜੋ ਟਰੱਸਟ ਦੀ ਵਿੱਤੀ ਸਮਰੱਥਾ ਤੋਂ ਬਾਹਰ ਸੀ। ਸੈਸ਼ਨ ਕੋਰਟ ਨੇ ਪਿਛਲੇ ਸਾਲ ਦਸੰਬਰ ਮਹੀਨੇ ਟਰੱਸਟ ਦੀ ਜ਼ਮੀਨ ਨਿਲਾਮ ਕਰਨ ਦੇ ਹੁਕਮ ਦਿੱਤੇ ਸਨ। ਅਦਾਲਤ ਵੱਲੋਂ ਨਿਲਾਮੀਕਾਰ ਨਿਯੁਕਤ ਕੀਤਾ ਗਿਆ ਜਿਸ ਦੀ ਹਾਜ਼ਰੀ ਵਿਚ ਅੱਜ ਟਰੱਸਟ ਦੀ ਜ਼ਮੀਨ ਨਿਲਾਮ ਹੋ ਗਈ। ਬੋਲੀ ਦਾ ਘੱਟੋ-ਘੱਟ ਰੇਟ 4.20 ਕਰੋੜ ਰੱਖਿਆ ਗਿਆ ਸੀ। ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਬੋਲੀਕਾਰ ਨੂੰ ਇਹ ਜ਼ਮੀਨ 4 ਕਰੋੜ 23 ਲੱਖ 80 ਹਜ਼ਾਰ ਰੁਪਏ ਵਿੱਚ ਦੇ ਦਿੱਤੀ ਗਈ। ਖਰੀਦਦਾਰ ਵੱਲੋਂ 25 ਫ਼ੀਸਦੀ ਰਕਮ ਮੌਕੇ ’ਤੇ ਜਮ੍ਹਾਂ ਕਰਵਾ ਦਿੱਤੀ ਗਈ ਅਤੇ ਬਾਕੀ ਦੀ ਰਕਮ 15 ਦਿਨ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਦਿੱਤੀ ਜਾਵੇਗੀ। ਇਸ ਪਿੱਛੋਂ ਅਦਾਲਤ ਸੇਲ ਸਰਟੀਫ਼ਿਕੇਟ ਜਾਰੀ ਕਰ ਦੇਵੇਗੀ। ਸਬੰਧਤ ਜ਼ਮੀਨ ’ਤੇ ਨਗਰ ਸੁਧਾਰ ਟਰੱਸਟ ਦਾ ਦਫ਼ਤਰ, ਪੰਜਾਬ ਨੈਸ਼ਨਲ ਬੈਂਕ ਦਾ ਦਫ਼ਤਰ ਅਤੇ ਏ ਟੀ ਐੱਮ ਸਥਿਤ ਹੈ। ਟਰੱਸਟ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਵਲਾ ਨੇ ਕਿਹਾ ਕਿ ਟਰੱਸਟ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕੀਤੀ ਹੋਈ ਹੈ ਜਦਕਿ ਐਕੁਆਇਰ ਕੀਤੀ ਜ਼ਮੀਨ ਦੇ ਮਾਲਕਾਂ ਦੇ ਵਕੀਲ ਐਡਵੋਕੇਟ ਅਜੈ ਚੋਪੜਾ ਨੇ ਦੱਸਿਆ ਕਿ ਅਪੀਲ ਰੱਦ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਧਿਰ ਵੱਲੋਂ ਬੋਲੀ ਦੀ ਪ੍ਰਕਿਰਿਆ ’ਤੇ ਅਮਲ ਸਬੰਧੀ ਅਰਜ਼ੀ ਫ਼ਾਈਲ ਕੀਤੀ ਗਈ ਸੀ।

Advertisement
Advertisement
×