ਏ ਐੱਸ ਆਈ ਗੁਰਨਾਮ ਸਿੰਘ ਦਾ ਸਰਕਾਰੀ ਸਨਮਾਨ ਨਾਲ ਸਸਕਾਰ
ਪੰਜਾਬ ਪੁਲੀਸ ਦਾ ਏ ਐੱਸ ਆਈ ਗੁਰਨਾਮ ਸਿੰਘ ਜੋ ਗੁਰਦਾਸਪੁਰ ਦੇ ਆਦੀਆਂ ਪੋਸਟ ’ਤੇ ਸ਼ਹੀਦ ਹੋ ਗਏ ਸਨ, ਦਾ ਉਨ੍ਹਾਂ ਦੇ ਜੱਦੀ ਪਿੰਡ ਗਾਦੜੀਆ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਦੇ ਪੁੱਤਰ ਵੱਲੋਂ ਚਿਖਾ ਨੂੰ ਅਗਨੀ ਦਿਖਾਈ...
Advertisement
ਪੰਜਾਬ ਪੁਲੀਸ ਦਾ ਏ ਐੱਸ ਆਈ ਗੁਰਨਾਮ ਸਿੰਘ ਜੋ ਗੁਰਦਾਸਪੁਰ ਦੇ ਆਦੀਆਂ ਪੋਸਟ ’ਤੇ ਸ਼ਹੀਦ ਹੋ ਗਏ ਸਨ, ਦਾ ਉਨ੍ਹਾਂ ਦੇ ਜੱਦੀ ਪਿੰਡ ਗਾਦੜੀਆ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਦੇ ਪੁੱਤਰ ਵੱਲੋਂ ਚਿਖਾ ਨੂੰ ਅਗਨੀ ਦਿਖਾਈ ਗਈ। ਸ਼ਹੀਦ ਗੁਰਨਾਮ ਸਿੰਘ ਦੀਆਂ ਦੋ ਬੇਟੀਆਂ ਅਤੇ ਇਕ ਬੇਟਾ ਹੈ। ਇੱਕ ਬੇਟੀ ਦਾ ਕਰੀਬ ਮਹੀਨਾ ਕੁ ਪਹਿਲਾਂ ਵਿਆਹ ਹੋਇਆ ਸੀ ਜੋ ਆਸਟਰੇਲੀਆ ਵਿੱਚ ਰਹਿ ਰਹੀ ਸੀ। ਅੰਤਿਮ ਸੰਸਕਾਰ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਪੁਲੀਸ ਦੀ ਟੁਕੜੀ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸਪੈਸ਼ਲ ਡੀ ਜੀ ਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਸਾਰੀ ਪੁਲੀਸ ਫੋਰਸ ਇਨ੍ਹਾਂ ਸ਼ਹੀਦ ਪਰਿਵਾਰਾਂ ਦੇ ਨਾਲ ਹੈ। ਜਲਦ ਹੀ ਮੁਲਜ਼ਮ ਵੀ ਕਾਬੂ ਕਰ ਲਏ ਜਾਣਗੇ। ਇਸ ਮੌਕੇ ਸ਼ਹੀਦ ਗੁਰਨਾਮ ਸਿੰਘ ਦੀ ਬੇਟੀ ਧੀ ਮਨਦੀਪ ਕੌਰ ਨੇ ਕਿਹਾ ਕਿ ਉਸ ਨੂੰ ਆਪਣੇ ਪਿਤਾ ਦੀ ਸ਼ਹਾਦਤ ’ਤੇ ਮਾਣ ਹੈ।
Advertisement
Advertisement
×

