
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।
ਜਸਬੀਰ ਸਿੰਘ ਚਾਨਾ
ਫਗਵਾੜਾ, 1 ਜੁਲਾਈ
ਇਥੋਂ ਦੇ ਬੰਗਾ ਰੋਡ ’ਤੇ ਸਥਿਤ ਜੁੱਤੀਆਂ ਦੀ ਇੱਕ ਪ੍ਰਮੁੱਖ ਦੁਕਾਨ ਦੇ ਮਾਲਕ ਨੂੰ ਘਰ ਬੁਲਾ ਕੇ ਅਸ਼ਲੀਲ ਵੀਡੀਓ ਬਣਾ ਕੇ 5 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਵਾਲੀਆਂ ਦੋ ਔਰਤਾਂ ਤੇ ਇੱਕ ਮਰਦ ਖਿਲਾਫ਼ ਸਿਟੀ ਪੁਲੀਸ ਨੇ ਧਾਰਾ 384, 506, 120-ਬੀ ਆਈ.ਪੀ.ਸੀ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋਂ ਫ਼ਿਰੌਤੀ ਦੀ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਵੀ ਬਰਾਮਦ ਕਰ ਲਈ ਹੈ। ਐਸਐਸਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਦੁਕਾਨ ਮਾਲਕ ਤਜਿੰਦਰ ਸਿੰਘ ਵਾਸੀ ਫਗਵਾੜਾ ਨੇ ਦੱਸਿਆ ਕਿ 7-8 ਸਾਲ ਤੋਂ ਇੱਕ ਮਹਿਲਾ ਬਲਬੀਰ ਕੌਰ ਪਤਨੀ ਬਲਬੀਰ ਸਿੰਘ ਵਾਸੀ ਕੁਹਾਰਪੁਰ ਮਾਹਿਲਪੁਰ ਉਸ ਦੀ ਗਾਹਕ ਸੀ ਤੇ ਕਰੀਬ 15 ਦਿਨ ਪਹਿਲਾ ਉਸ ਦੀ ਦੁਕਾਨ ’ਤੇ ਆ ਕੇ 30 ਹਜ਼ਾਰ ਰੁਪਏ ਉਧਾਰ ਮੰਗੇ ਪਰ ਉਸ ਨੇ 20 ਹਜ਼ਾਰ ਦੇ ਦਿੱਤੇ।
28 ਜੂਨ ਨੂੰ ਉਸ ਨੇ ਫ਼ੋਨ ਕੀਤਾ ਕਿ ਪੈਸੇ ਮੇਰੇ ਘਰੋਂ ਆ ਕੇ ਲੈ ਜਾਓ। ਜਦੋਂ ਉਹ ਉਸ ਦੇ ਘਰ ਪੁੱਜਾ ਤਾਂ ਉਸ ਦੇ ਘਰ ਇੱਕ ਲੜਕੀ ਵੰਦਨਾ ਪੁੱਤਰੀ ਹਰਜਿੰਦਰ ਕੁਮਾਰ ਵਾਸੀਆਨ ਬਹਿਬਲਪੁਰ ਤੇ ਅਵਤਾਰ ਸਿੰਘ ਪੁੱਤਰ ਰੇਸ਼ਮ ਸਿੰਘ ਵੀ ਮੌਜੂਦ ਸੀ। ਉਕਤ ਮਹਿਲਾ ਉਸ ਨੂੰ ਦੂਸਰੇ ਕਮਰੇ ’ਚ ਲੈ ਗਈਆਂ ਜਿਥੇ ਉਸ ਦੇ ਕੱਪੜੇ ਜਬਰੀ ਉਤਾਰ ਦਿੱਤੇ ਤੇ ਆਪਣੇ ਵੀ ਉਤਾਰ ਕੇ ਉਸ ਦੇ ਮੰਜੇ ’ਤੇ ਬੈਠ ਗਈਆਂ ਤੇ ਬਾਹਰ ਖੜ੍ਹੇ ਅਵਤਾਰ ਸਿੰਘ ਨੇ ਕਮਰੇ ’ਚ ਵੜ ਕੇ ਜਬਰੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਸ ਦਾ ਪਰਸ ਜਿਸ ’ਚ 6500 ਰੁਪਏ ਸਨ, ਵੀ ਕੱਢ ਲਿਆ ਤੇ ਫ਼ਿਰ 5 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਤੇ ਨਾ ਦੇਣ ਦੀ ਸੂਰਤ ’ਚ ਵੀਡੀਓ ਵਾਇਰਲ ਬਣਾਉਣ ਦੀ ਧਮਕੀ ਦਿੱਤੀ। ਉਕਤ ਦੁਕਾਨਦਾਰ ਕੋਲੋਂ ਮਹਿਲਾਵਾਂ ਬੱਸ ਅੱਡੇ ਤੋਂ ਆ ਕੇ ਇੱਕ ਲੱਖ ਰੁਪਏ ਲੈ ਗਈਆਂਜਿਸ ਦੀ ਦਰਖਾਸਤ ਦੁਕਾਨਦਾਰ ਨੇ ਪੁਲੀਸ ਨੂੰ ਦਿੱਤੀ ਜਿਸ ਦੀ ਹੋਈ ਜਾਂਚ ਤੋਂ ਬਾਅਦ ਪੁਲੀਸ ਨੇ ਬਲਬੀਰ ਕੌਰ, ਵੰਦਨਾ ਤੇ ਅਵਤਾਰ ਸਿੰਘ ਵਾਸੀ ਬਹਿਬਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਖਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰਨ ਉਪਰੰਤ ਪੁੱਛਗਿੱਛ ਕੀਤੀ ਜਾਵੇਗੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ