ਹਥਿਆਰਬੰਦ ਲੁਟੇਰਿਆਂ ਨੇ ਮਜ਼ਦੂਰ ਨੂੰ ਲੁੱਟਿਆ
ਪੱਤਰ ਪ੍ਰੇਰਕ ਸ਼ਾਹਕੋਟ,3 ਜੁਲਾਈ ਮਲਸੀਆਂ ਤੋਂ ਕਾਂਗਣਾ ਨੂੰ ਜਾਂਦੀ ਸੰਪਰਕ ਸੜਕ ’ਤੇ ਤਿੰਨ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮਜ਼ਦੂਰ ਨੂੰ ਲੁੱਟ ਲਿਆ। ਪੀੜਤ ਭਜਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਕਾਂਗਣਾ ਨੇ ਦੱਸਿਆ ਕਿ ਉਹ ਰੋਜ਼ ਵਾਂਗ ਸਬਜ਼ੀ ਵੇਚ ਕੇ ਦੇਰ...
Advertisement
ਪੱਤਰ ਪ੍ਰੇਰਕ
ਸ਼ਾਹਕੋਟ,3 ਜੁਲਾਈ
Advertisement
ਮਲਸੀਆਂ ਤੋਂ ਕਾਂਗਣਾ ਨੂੰ ਜਾਂਦੀ ਸੰਪਰਕ ਸੜਕ ’ਤੇ ਤਿੰਨ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮਜ਼ਦੂਰ ਨੂੰ ਲੁੱਟ ਲਿਆ। ਪੀੜਤ ਭਜਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਕਾਂਗਣਾ ਨੇ ਦੱਸਿਆ ਕਿ ਉਹ ਰੋਜ਼ ਵਾਂਗ ਸਬਜ਼ੀ ਵੇਚ ਕੇ ਦੇਰ ਸ਼ਾਮ ਆਪਣੇ ਪਿੰਡ ਜਾ ਰਿਹਾ ਸੀ। ਜਦੋਂ ਉਹ ਮਲਸੀਆਂ ਤੋਂ ਅੱਗੇ ਇਕ ਕਾਰਖਾਨੇ ਦੇ ਨਜ਼ਦੀਕ ਪੁੱਜਾ ਤਾਂ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਅਤੇ ਹੱਥਾਂ ਵਿੱਚ ਕਿਰਪਾਨਾਂ ਫੜੀਆਂ ਹੋਈਆਂ ਸਨ, ਨੇ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਕੋਲੋ 2 ਮੋਬਾਈਲ, ਮੁੰਦਰੀ ਅਤੇ 1200 ਰੁਪਏ ਦੀ ਨਕਦੀ ਖੋਹ ਲਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਲਸੀਆਂ ਚੌਕੀ ਨੂੰ ਸੂਚਨਾ ਦੇ ਦਿਤੀ ਗਈ ਹੈ।
Advertisement
×