DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Anti-Encroachment Drive: ਨਿਗਮ ਨੇ ਨਾਜਾਇਜ਼ ਕਬਜ਼ੇ ਹਟਾਏ

ਸ਼ਹਿਰ ਦੀਆਂ ਸੜਕਾਂ, ਫੁੱਟਪਾਥਾਂ ਅਤੇ ਜਨਤਕ ਥਾਵਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਨਗਰ ਨਿਗਮ ਵੱਲੋਂ ਅੱਜ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਤਹਿਤ ਹਾਥੀ ਗੇਟ, ਖਜ਼ਾਨਾ ਗੇਟ, ਭਦਰਕਾਲੀ ਅਤੇ ਅਰਬਨ ਹੱਟ ਸਮੇਤ ਕ੍ਰਿਸਟਲ ਚੌਕ ਦੇ ਬਾਹਰੋਂ ਨਾਜਾਇਜ਼ ਕਬਜ਼ੇ ਹਟਾਏ...

  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਵਿੱਚ ਨਾਜਾਇਜ਼ ਕਬਜ਼ੇ ਹਟਾਉਂਦੇ ਹੋਏ ਨਗਰ ਨਿਗਮ ਦੇ ਕਰਮਚਾਰੀ।
Advertisement

ਸ਼ਹਿਰ ਦੀਆਂ ਸੜਕਾਂ, ਫੁੱਟਪਾਥਾਂ ਅਤੇ ਜਨਤਕ ਥਾਵਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਨਗਰ ਨਿਗਮ ਵੱਲੋਂ ਅੱਜ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਤਹਿਤ ਹਾਥੀ ਗੇਟ, ਖਜ਼ਾਨਾ ਗੇਟ, ਭਦਰਕਾਲੀ ਅਤੇ ਅਰਬਨ ਹੱਟ ਸਮੇਤ ਕ੍ਰਿਸਟਲ ਚੌਕ ਦੇ ਬਾਹਰੋਂ ਨਾਜਾਇਜ਼ ਕਬਜ਼ੇ ਹਟਾਏ ਗਏ। ਇਹ ਕਾਰਵਾਈ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਨਿਰਦੇਸ਼ਾਂ ਹੇਠ ਕੀਤੀ ਗਈ। ਐਨਫੋਰਸਮੈਂਟ ਟੀਮ ਨੇ ਐਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਅਤੇ ਧਰਮਿੰਦਰ ਜੀਤ ਸਿੰਘ ਦੀ ਨਿਗਰਾਨੀ ਹੇਠ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਨ ਵਾਲਾ ਸਾਮਾਨ ਜ਼ਬਤ ਕਰ ਲਿਆ।

ਨਹਿਰ ਕੰਢੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ

Advertisement

ਪਠਾਨਕੋਟ (ਪੱਤਰ ਪ੍ਰੇਰਕ): ਸਿੰਚਾਈ ਵਿਭਾਗ ਵੱਲੋਂ ਅੱਪਰ ਬਾਰੀ ਦੁਆਬ ਨਹਿਰ ਦੇ ਕਿਨਾਰੇ ਨਾਜਾਇਜ਼ ਕਬਜ਼ੇ ਹਟਾਉਣ ਲਈ ਅੱਜ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਤਹਿਤ ਨਹਿਰੀ ਵਿਭਾਗ ਨੇ ਪੁਲੀਸ ਸੁਰੱਖਿਆ ਹੇਠ ਮਾਧੋਪੁਰ ਤੋਂ ਲੈ ਕੇ ਸਰਨਾ ਨਹਿਰ ਤੱਕ ਕਾਰਵਾਈ ਕੀਤੀ। ਇਸ ਦੌਰਾਨ ਨਹਿਰ ਦੇ ਕੰਢੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਜੇ ਸੀ ਬੀ ਮਸ਼ੀਨਾਂ ਦੀ ਮਦਦ ਨਾਲ ਪੁੱਟ ਦਿੱਤਾ ਗਿਆ। ਦੂਜੇ ਪਾਸੇ, ਪੀੜਤਾਂ ਨੇ ਕਿਹਾ ਕਿ ਉਹ ਪਿਛਲੇ 25-30 ਸਾਲਾਂ ਤੋਂ ਇੱਥੇ ਆਪਣਾ ਕਾਰੋਬਾਰ ਕਰ ਕੇ ਪਰਿਵਾਰ ਪਾਲ ਰਹੇ ਸਨ। ਪੀੜਤਾਂ ਨੇ ਰੋਸ ਜਤਾਇਆ ਕਿ ਵਿਭਾਗ ਨੇ ਸਿਰਫ਼ ਗਰੀਬਾਂ ਦੇ ਹੀ ਖੋਖੇ ਹਟਾਏ ਹਨ, ਜਦਕਿ ਰਸੂਖਦਾਰਾਂ ਦੇ ਕਬਜ਼ੇ ਅੱਜ ਵੀ ਬਰਕਰਾਰ ਹਨ, ਜੋ ਕਿ ਸਰਾਸਰ ਧੱਕੇਸ਼ਾਹੀ ਹੈ। ਨਹਿਰੀ ਵਿਭਾਗ ਦੇ ਐੱਸ ਡੀ ਓ ਰਾਜੀਵ ਕੁਮਾਰ ਨੇ ਦੱਸਿਆ ਕਿ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਮਾਧੋਪੁਰ ਤੋਂ ਲੈ ਕੇ ਧਾਰੀਵਾਲ ਤੱਕ ਨਹਿਰ ਦੇ ਕੰਢਿਓਂ ਨਾਜਾਇਜ਼ ਕਬਜ਼ੇ ਹਟਾਏ ਜਾਣੇ ਹਨ।ਰਸੂਖਦਾਰਾਂ ਦੇ ਕਬਜ਼ੇ ਨਾ ਢਾਹੁਣ ਦੇ ਸਵਾਲ ਉੱਤੇ ਐੱਸ ਡੀ ਓ ਨੇ ਕਿਹਾ ਕਿ ਜਦੋਂ ਪੂਰੀ ਪੁਲੀਸ ਸੁਰੱਖਿਆ ਮਿਲ ਜਾਵੇਗੀ ਤਾਂ ਬਾਕੀ ਰਹਿੰਦੇ ਕਬਜ਼ੇ ਵੀ ਹਟਾ ਦਿੱਤੇ ਜਾਣਗੇ।

Advertisement

Advertisement
×