DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੌਂਗ ਡੈਮ ਦੀ ਬਿਜਲੀ ਉਤਪਾਦਨ ਸਮਰੱਥਾ ਵਧਾਉਣ ਦਾ ਐਲਾਨ

ਬੀ ਬੀ ਐੱਮ ਬੀ ਨੇ ਡੈਮ ਦਾ ਸਥਾਪਨਾ ਦਿਵਸ ਮਨਾਇਆ; ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਸ਼ਮ੍ਹਾਂ ਰੌਸ਼ਨ ਕਰਦੇ ਹੋਏ ਬੀ ਬੀ ਐੱਮ ਬੀ ਦੇ ਚੇਅਰਮੈਨ ਇੰਜਨੀਅਰ ਮਨੋਜ ਤ੍ਰਿਪਾਠੀ।
Advertisement

ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਨੇ ਅੱਜ ਇੱਥੇ ਪੌਂਗ ਡੈਮ ਦੇ 52ਵੇਂ ਸਥਾਪਨਾ ਦਿਵਸ ਮੌਕੇ ਬਿਆਸ ਡੈਮ ਤਕਨੀਕੀ ਕਾਰਜਸ਼ਾਲਾ ਕਰਵਾਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਬੀ ਬੀ ਐੱਮ ਬੀ ਦੇ ਚੇਅਰਮੈਨ ਇੰਜਨੀਅਰ ਮਨੋਜ ਤ੍ਰਿਪਾਠੀ ਨੇ ਦੱਸਿਆ ਕਿ ਜਲ ਭੰਡਾਰਨ ਪੱਖ ਦੇ ਆਧਾਰ ’ਤੇ ਦੇਸ਼ ਦੇ ਇਸ ਸਭ ਤੋਂ ਵੱਡੇ ਡੈਮ ਨੇ 16 ਲੱਖ ਹੈਕਟੇਅਰ ਖੇਤੀ ਰਕਬੇ ਨੂੰ ਪਾਣੀ ਪਹੁੰਚਾਇਆ ਹੈ। ਇਸ ਦੌਰਾਨ ਉਨ੍ਹਾਂ ਨੇ ਡੈਮ ਦੇ ਸ਼ਹੀਦੀ ਸਮਾਰਕ ’ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।

ਇੰਜਨੀਅਰ ਤ੍ਰਿਪਾਠੀ ਨੇ ਦੱਸਿਆ ਕਿ ਪੌਂਗ ਡੈਮ ਤੋਂ ਚੱਲਦੇ ਪਾਵਰ ਹਾਊਸਾਂ ਜ਼ਰੀਏ ਹੁਣ ਤੱਕ 73,358 ਮਿਲੀਅਨ ਯੂਨਿਟ ਤੋਂ ਵੱਧ ਬਿਜਲੀ ਉਤਪਾਦਨ ਕੀਤਾ ਜਾ ਚੁੱਕਾ ਹੈ। ਜਲਦੀ ਹੀ ਪਾਵਰ ਹਾਊਸ ਦੀ ਸਮਰੱਥਾ 396 ਮੈਗਾਵਾਟ ਤੋਂ ਵਧਾ ਕੇ 432 ਮੈਗਾਵਾਟ ਕਰਨ ਦਾ ਪ੍ਰਾਜੈਕਟ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬਹੁਮੰਤਵੀ ਡੈਮ ਦੇਸ਼ ਦੀ ਤਰੱਕੀ ਦਾ ਮੁੱਖ ਆਧਾਰ ਹੈ। ਇਸ ਦੀ ਭੰਡਾਰਨ ਸਮਰੱਥਾ 8.7 ਬੀ ਸੀ ਐੱਮ ਹੈ, ਜੋ ਦੇਸ਼ ਦੇ ਕੁੱਲ ਡੈਮਾਂ ਦੇ ਜਲ ਭੰਡਾਰਨ ਦਾ 2.6 ਫੀਸਦੀ ਬਣਦਾ ਹੈ। ਸਮਰੱਥਾ ਪੱਖੋਂ ਇਹ ਉੱਤਰੀ ਭਾਰਤ ਦਾ ਦੂਜਾ ਸਭ ਤੋਂ ਵੱਡਾ ਡੈਮ ਹੈ। ਆਉਣ ਵਾਲੇ ਦਿਨਾਂ ਵਿੱਚ ਇੱਥੇ ਦੋ ਨਵੇਂ ਫਾਇਰ ਟੈਂਡਰ ਅਤੇ ਨਵੀਂ ਕਿਸ਼ਤੀ ਉਪਲਬੱਧ ਕਰਵਾਈ ਜਾਵੇਗੀ। ਇਸ ਖੇਤਰ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਰੌਕ ਗਾਰਡਨ ਨੂੰ ਵੀ ਨਵੀਂ ਦਿੱਖ ਦਿੱਤੀ ਜਾਵੇਗੀ। ਇਸ ਦੌਰਾਨ ਮੁੱਖ ਇੰਜਨੀਅਰ ਰਾਕੇਸ਼ ਗੁਪਤਾ, ਪ੍ਰਾਜੈਕਟ ਇੰਜਨੀਅਰ ਨੀਰਜ ਚੌਹਾਨ, ਬੋਰਡ ਦੇ ਸਕੱਤਰ ਬਲਵੀਰ ਸਿੰਘ ਅਤੇ ਹੋਰ ਹਾਜ਼ਰ ਸਨ।

Advertisement

Advertisement
Advertisement
×