DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Community Center ਬਣਾਉਣ ਲਈ ਕਰੋੜ ਰੁਪਏ ਦੇਣ ਦਾ ਐਲਾਨ

ਵਫ਼ਦ ਨੇ ਚੇਅਰਮੈਨ ਟੀਨੂੰ ਨੂੰ ਮੰਗ ਪੱਤਰ ਦਿੱਤਾ

  • fb
  • twitter
  • whatsapp
  • whatsapp
featured-img featured-img
ਚੇਅਰਮੈਨ ਪਵਨ ਕੁਮਾਰ ਟੀਨੂੰ ਨੂੰ ਮੰਗ ਪੱਤਰ ਦਿੰਦਾ ਹੋਇਆ ਵਫ਼ਦ। -ਫੋਟੋ: ਭੰਗੂ
Advertisement

ਭੋਗਪੁਰ ਦੇ ਵਾਰਡ ਨੰਬਰ 1 ਵਿੱਚ ਕਮਿਊਨਿਟੀ ਸੈਂਟਰ ਬਣਾਉਣ ਦੀ ਮੰਗ ਲਈ ਸ਼ਹਿਰ ਵਾਸੀਆਂ ਨੇ ਸਮਾਗਮ ਰੱਖਿਆ। ਇਸ ਮੌਕੇ ਵਿਧਾਨ ਸਭਾ ਹਲਕਾ ਆਦਮਪੁਰ ਦੇ ‘ਆਪ’ ਦੇ ਇੰਚਾਰਜ ਤੇ ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਕੌਂਸਲ ਦੇ ਵਾਈਸ ਪ੍ਰਧਾਨ ਡਾ. ਕਮਲ ਸਿੰਘ, ਪਰਮਜੀਤ ਕੁਮਾਰ ਪੰਮਾ, ਹਰਨਾਮ ਸਿੰਘ ਮਿਨਹਾਸ, ਕੌਂਸਲਰ ਸੁਖਦੇਵ ਰਾਜ, ਬਲਵਿੰਦਰ ਭੰਡਾਰੀ, ਜ਼ਿਲ੍ਹਾ ਪਰੀਸ਼ਦ ਮੈਂਬਰ ਜਸਦਿਆਲ ਸਿੰਘ ਜੱਸ ਅਤੇ ਬੂਟਾ ਸਿੰਘ ਟੀਟੂ, ਕੌਂਸਲਰ ਰਣਜੀਤ ਕੌਰ ਨੇ ਕਿਹਾ ਭੋਗਪੁਰ ਦੇ ਸਰਬਪੱਖੀ ਵਿਕਾਸ ਲਈ ਵੱਧ ਤੋਂ ਵੱਧ ਸਰਕਾਰੀ ਗ੍ਰਾਂਟ ਦਿੱਤੀ ਜਾਵੇ। ਨਗਰ ਕੌਂਸਲ ਭੋਗਪੁਰ ਦੇ ਪ੍ਰਧਾਨ ਰਾਜ ਕੁਮਾਰ ਰਾਜਾ ਨੇ ਕਿਹਾ ਕਿ ਕੌਂਸਲ ਕਮਿਊਨਿਟੀ ਸੈਂਟਰ ਬਣਾਉਣ ਲਈ ਜ਼ਮੀਨ ਮੁਹੱਈਆ ਕਰਵਾਏਗੀ। ਚੇਅਰਮੈਨ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਜਦੋਂ ਕੌਂਸਲ ਕਮਿਊਨਿਟੀ ਸੈਂਟਰ ਲਈ ਜ਼ਮੀਨ ਮੁਹੱਈਆ ਕਰਾਵੇਗੀ ਤਾਂ ਇਮਾਰਤ ਬਣਾਉਣ ਲਈ ਸਰਕਾਰ ਇੱਕ ਕਰੋੜ ਰੁਪਏ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ -ਭਾਜਪਾ ਸਰਕਾਰਾਂ ਨੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਕੁਝ ਨਹੀਂ ਕੀਤਾ। ਇਸ ਮੌਕੇ ਸ਼ਹਿਰ ਵਾਸੀਆਂ ਨੇ ਟੀਨੂੰ ਨੂੰ ਮੰਗ ਪੱਤਰ ਦਿੱਤਾ।

Advertisement
Advertisement
×