ਬੇਕਾਬੂ ਟਰਾਲੇ ਨੇ ਘਰ ਦੀ ਕੰਧ ਤੋੜੀ
ਇੱਥੇ ਹਾਜੀਪੁਰ -ਤਲਵਾੜਾ ਮੁੱਖ ਸੜਕ ਮਾਰਗ ’ਤੇ ਪੈਂਦੇ ਪਿੰਡ ਲਲੋਤਾ ਵਿੱਚ ਦੇਰ ਰਾਤ ਬੇਕਾਬੂ ਟਰੱਕ ਟਰਾਲੇ ਨੇ ਸੜਕ ਕਿਨਾਰੇ ਸਥਿਤ ਘਰ ਦੀ ਚਾਰਦੀਵਾਰੀ ਤੋੜ ਦਿੱਤੀ। ਹਾਦਸੇ ਦੌਰਾਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਰਾਤ ਲਗਪਗ ਤਿੰਨ ਵਜੇ...
Advertisement
ਇੱਥੇ ਹਾਜੀਪੁਰ -ਤਲਵਾੜਾ ਮੁੱਖ ਸੜਕ ਮਾਰਗ ’ਤੇ ਪੈਂਦੇ ਪਿੰਡ ਲਲੋਤਾ ਵਿੱਚ ਦੇਰ ਰਾਤ ਬੇਕਾਬੂ ਟਰੱਕ ਟਰਾਲੇ ਨੇ ਸੜਕ ਕਿਨਾਰੇ ਸਥਿਤ ਘਰ ਦੀ ਚਾਰਦੀਵਾਰੀ ਤੋੜ ਦਿੱਤੀ। ਹਾਦਸੇ ਦੌਰਾਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਰਾਤ ਲਗਪਗ ਤਿੰਨ ਵਜੇ ਹਾਜੀਪੁਰ ਤੋਂ ਖਾਲੀ ਟਰਾਲਾ ਅਚਾਨਕ ਗਲਤ ਦਿਸ਼ਾ ਵਿੱਚ ਚੱਲਿਆ ਗਿਆ ਅਤੇ ਘਰ ਦੀ ਚਾਰ ਦਿਵਾਰੀ ਅਤੇ ਗੇਟ ਤੋੜ ਦਿੱਤਾ। ਪ੍ਰਤੱਖ ਦਰਸ਼ੀਆਂ ਅਨੁਸਾਰ ਜੇਕਰ ਘਰ ਦੇ ਅੱਗੇ ਪਾਣੀ ਦਾ ਨਿਕਾਸੀ ਨਾਲਾ ਨਾ ਹੁੰਦਾ ਤਾਂ ਟਰਾਲਾ ਘਰ ਅੰਦਰ ਜਾ ਵੜਨਾ ਸੀ। ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਹਾਦਸੇ ਉਪਰੰਤ ਸਥਾਨਕ ਲੋਕਾਂ ਨੇ ਆਪਣਾ ਗੁੱਸਾ ਸਰਕਾਰ ਅਤੇ ਪ੍ਰਸ਼ਾਸਨ ’ਤੇ ਕੱਢਿਆ ਹੈ। ਉਨ੍ਹਾਂ ਓਵਰਲੋਡ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
Advertisement
Advertisement
×

