DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

amritsar/crime news: ਤਾਰਾਂ ਵਾਲਾ ਪੁਲ ਕਤਲ ਕੇਸ ’ਚ ਸੱਤ ਗ੍ਰਿਫ਼ਤਾਰ

ਦੋ ਪਿਸਤੌਲ ਤੇ ਹੋਰ ਸਾਮਾਨ ਬਰਾਮਦ

  • fb
  • twitter
  • whatsapp
  • whatsapp
featured-img featured-img
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ D C P City ਜਸਕਿਰਨਜੀਤ ਸਿੰਘ ਤੇਜਾ ਅਤੇ ਹੋਰ ਅਧਿਕਾਰੀ।
Advertisement

ਪੁਲੀਸ ਨੇ ਤਾਰਾਂ ਵਾਲਾ ਇਲਾਕੇ ’ਚ ਹੋਏ ਕਤਲ ਸਬੰਧੀ ਸੱਤ ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ ਕਤਲ ਕੇਸ ਹੱਲ ਕਰਨ ਦਾ ਦਾਅਵਾ ਕੀਤਾ ਹੈ। ਡੀ ਸੀ ਪੀ ਸਿਟੀ ਨੇ ਜਸਕਿਰਨਜੀਤ ਸਿੰਘ ਤੇਜਾ ਦੱਸਿਆ ਕਿ ਕੁਝ ਦਿਨ ਪਹਿਲਾਂ ਤਾਰਾਂ ਵਾਲਾ ਪੁਲ ਇਲਾਕੇ ਵਿੱਚ ਅਣਪਛਾਤਿਆਂ ਵੱਲੋਂ ਦੋ ਵਿਅਕਤੀਆਂ ’ਤੇ ਗੋਲੀ ਚਲਾਈ ਗਈ ਸੀ। ਘਟਨਾ ’ਚ ਅਕਾਸ਼ਦੀਪ ਸਿੰਘ ਵਾਸੀ ਪਿੰਡ ਕੋਟਲੀ ਸੱਕਾ ਅੰਮ੍ਰਿਤਸਰ ਦੀ ਮੌਤ ਹੋ ਗਈ ਸੀ ਤੇ ਉਸ ਦਾ ਸਾਥੀ ਸ਼ਰਨਜੀਤ ਸਿੰਘ ਵਾਸੀ ਪਿੰਡ ਕੋਟਲੀ ਸੱਕਾ ਜ਼ਖਮੀ ਹੋ ਗਿਆ ਸੀ। ਜ਼ਖ਼ਮੀ ਸ਼ਰਨਜੀਤ ਸਿੰਘ ਦੇ ਬਿਆਨਾਂ ’ਤੇ ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿੱਚ 30 ਅਕਤੂਬਰ ਨੂੰ ਬੀ ਐੱਨ ਐੱਸ ਅਤੇ ਅਸਲਾ ਐਕਟ ਤਹਿਤ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਕਤਲ ਮਾਮਲੇ ਵਿੱਚ ਪੁਲੀਸ ਨੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਸ਼ਨਾਖਤ ਸੁਮਨਪ੍ਰੀਤ ਸਿੰਘ ਉਰਫ਼ ਸੁਮਨ ਵਾਸੀ ਪਿੰਡ ਕੋਟਲੀ ਸੱਕਾ, ਹਰਮਨ ਸਿੰਘ ਉਰਫ਼ ਹੰਮੂ ਵਾਸੀ ਪਿੰਡ ਕੋਟਲੀ ਸੱਕਾ, ਵਰਿੰਦਰ ਵਾਸੀ ਗੁਰੂ ਅਰਜਨ ਦੇਵ ਨਗਰ, ਤਰਨਤਾਰਨ ਰੋਡ, ਧਰਮਿੰਦਰ ਸਿੰਘ ਵਾਸੀ ਪਿੰਡ ਦਬੁਰਜੀ, ਜ਼ਿਲ੍ਹਾ ਤਰਨਤਾਰਨ, ਸਤਬੀਰ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ, ਅਮਰ ਸਿੰਘ ਵਾਸੀ ਪਿੰਡ ਸ਼ਹੁਰਾ ਅਤੇ ਗਗਨਦੀਪ ਸਿੰਘ ਪਿੰਡ ਵਰਪਾਲ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਕੋਲੋਂ 2 ਪਿਸਤੌਲ .32 ਬੋਰ, ਦੋ ਕਾਰਤੂਸ, ਇੱਕ ਖੋਲ, ਇੱਕ ਖੰਜਰ, 2 ਮੋਟਰਸਾਈਕਲ ਤੇ ਬੈਟਰੀ ਵਾਲਾ ਸਕੂਟਰ ਬਰਾਮਦ ਕੀਤਾ ਹੈ। ਡੀ ਸੀ ਪੀ ਸਿਟੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁਝ ਮੁਲਜ਼ਮ ਪਹਿਲਾਂ ਕਾਬੂ ਕਰ ਲਏ ਸਨ ਤੇ ਮੁੱਖ ਸ਼ੂਟਰ ਨੂੰ ਲੰਘੇ ਦਿਨ ਕਾਬੂ ਕੀਤਾ ਗਿਆ ਹੈ। ਪੁਲੀਸ ਨੇ ਇਹ ਮਾਮਲਾ ਕੁਝ ਹੀ ਦਿਨਾਂ ਵਿੱਚ ਹੱਲ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਰਾਣੀ ਰੰਜਿਸ਼ ਨੂੰ ਹੀ ਕਤਲ ਦਾ ਕਾਰਨ ਦੱਸਿਆ ਗਿਆ ਸੀ।

Advertisement
Advertisement
×