ਅੰਬਾਲਾ ਜੱਟਾਂ ਪੇਂਡੂ ਖੇਡ ਮੇਲਾ ਕਰਵਾਇਆ
ਗੜਦੀਵਾਲਾ ਨੇੜਲੇ ਪਿੰਡ ਅੰਬਾਲਾ ਜੱਟਾ ਵਿਖੇ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਵਲੋਂ ਬਾਬਾ ਹਰਨਾਮ ਸਿੰਘ ਦੀ ਯਾਦ ’ਚ ਕਰਵਾਏ ਗਏ 20ਵੇਂ ਪੇਂਡੂ ਖੇਡ ਮੇਲੇ ਦੌਰਾਨ ਬਾਸਕਟਬਾਲ ਦਾ ਓਪਨ ਪੱਧਰ ਦਾ ਫਾਈਨਲ ਐੱਲ ਪੀ ਯੂ ਦੀ ਟੀਮ ਨੇ ਜਿੱਤਿਆ ਜਦਕਿ ਗਰੇਟਰਜ਼...
ਗੜਦੀਵਾਲਾ ਨੇੜਲੇ ਪਿੰਡ ਅੰਬਾਲਾ ਜੱਟਾ ਵਿਖੇ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਵਲੋਂ ਬਾਬਾ ਹਰਨਾਮ ਸਿੰਘ ਦੀ ਯਾਦ ’ਚ ਕਰਵਾਏ ਗਏ 20ਵੇਂ ਪੇਂਡੂ ਖੇਡ ਮੇਲੇ ਦੌਰਾਨ ਬਾਸਕਟਬਾਲ ਦਾ ਓਪਨ ਪੱਧਰ ਦਾ ਫਾਈਨਲ ਐੱਲ ਪੀ ਯੂ ਦੀ ਟੀਮ ਨੇ ਜਿੱਤਿਆ ਜਦਕਿ ਗਰੇਟਰਜ਼ ਕਲੱਬ ਗੜ੍ਹਦੀਵਾਲਾ ਦੂਜੇ ਸਥਾਨ ’ਤੇ ਰਿਹਾ। ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸੇਠੀ ਨੇ ਵੀ ਸ਼ਿਰਕਤ ਕੀਤੀ।
ਬਾਸਕਟਬਾਲ-ਅੰਡਰ-17 ਵਿੱਚ ਟਾਂਡਾ ਦੀ ਟੀਮ ਨੇ ਪਹਿਲ ਅਤੇ ਬਲੱਗੜਾਂ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਕਬੱਡੀ ਮੁਕਾਬਲਿਆਂ ਵਿੱਚ 65 ਕਿਲੋ ਓਪਨ ਭਾਰ ਵਰਗ ਵਿੱਚ ਬੁੱਢੀ ਪਿੰਡ ਦੀ ਟੀਮ ਨੇ ਪਹਿਲਾ ਅਤੇ ਜੌਹਲਾਂ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਕਲੱਬ ਪੱਧਰੀ ਕਬੱਡੀ ਮੁਕਾਬਲੇ ਦੇ ਫਾਈਨਲ ’ਚ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਕਲੱਬ (ਭੱਜਲਾ) ਨੇ ਸੈਦੋਵਾਲ ਕਪੂਰਥਲਾ ਕਲੱਬ ਨੂੰ ਹਰਾਇਆ। ਜੇਤੂ ਟੀਮ ਨੂੰ 51,000 ਅਤੇ ਉਪਜੇਤੂ 41000 ਰੁਪਏ ਦਾ ਇਨਾਮ ਦਿੱਤਾ ਗਿਆ। ਮੁੱਖ ਮਹਿਮਾਨ ਸਾਬਕਾ ਚੇਅਰਮੈਨ ਹਰਮੀਤ ਸਿੰਘ ਔਲਖ ਨੇ ਪ੍ਰਬੰਧਕਾਂ ਨੂੰ ਖੇਡ ਮੇਲੇ ਦੀ ਵਧਾਈ ਦਿੱਤੀ। ਇਸ ਮੌਕੇ ਕਲੱਬ ਸਰਪ੍ਰਸਤ ਡਾ. ਗੁਰਸੇਵਕ ਸਿੰਘ, ਪ੍ਰਧਾਨ ਸੁਖਪਾਲ ਸਿੰਘ ਢੱਟ, ਬਖਤਾਵਰ ਸਿੰਘ ਢੱਟ ਆਦਿ ਵੀ ਹਾਜ਼ਰ ਸਨ।

