DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Alumnae Become Principals: ਜਿੱਥੇ ਪੜ੍ਹੀਆਂ ਉਥੇ ਪ੍ਰਿੰਸੀਪਲ ਬਣੀਆਂ

ਦੋ ਵਿਦਿਆਰਥਣਾਂ ਨੇ ਗਿਆਨ ਭੂਮੀ ਨੂੰ ਕਰਮ ਭੂਮੀ ਵਿੱਚ ਬਦਲਿਆ

  • fb
  • twitter
  • whatsapp
  • whatsapp
featured-img featured-img
ਡਾ. ਰਮਨਦੀਪ ਕੌਰ ਡਾ. ਇੰਦੂ ਰੱਤੀ
Advertisement

ਇਥੋਂ ਦੇ ਦੋ ਕਾਲਜਾਂ ਵਿੱਚ ਪੜ੍ਹੀਆਂ ਵਿਦਿਆਰਥਣਾਂ ਨੇ ਉਨ੍ਹਾਂ ਹੀ ਕਾਲਜਾਂ ਵਿੱਚ ਪ੍ਰਿੰਸੀਪਲ ਦਾ ਰੁਤਬਾ ਹਾਸਲ ਕੀਤਾ। ਇਹ ਉਪਲਬਧੀ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਪ੍ਰਿੰਸੀਪਲ ਵਜੋਂ ਡਾ. ਰਮਨਦੀਪ ਕੌਰ ਅਤੇ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਵਜੋਂ ਡਾ. ਇੰਦੂ ਰੱਤੀ ਵਜੋਂ ਹੋਈ। ਪ੍ਰਿੰਸੀਪਲ ਡਾ. ਰਮਨਦੀਪ ਕੌਰ ਨੇ ਕਿਹਾ ਕਿ ਜਦੋਂ ਪੜ੍ਹਾਈ ਦੌਰਾਨ ਲਗਨ ਤੇ ਮਿਹਨਤ ਨਾਲ ਦਿਲੀ ਨਾਤਾ ਜੋੜ ਕੇ ਮਿਸ਼ਨ ਧਾਰਿਆ ਜਾਂਦਾ ਹੈ ਤਾਂ ਸਫ਼ਲਤਾ, ਰੁਤਬੇਦਾਰੀ ਅਤੇ ਸਥਾਪਤੀ ਆਪ ਮੁਹਾਰੇ ਆ ਜੁੜਦੀ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਪ੍ਰਾਪਤੀ ਲਈ ਮਾਪਿਆਂ, ਅਧਿਆਪਕਾਂ ਦੇ ਧੰਨਵਾਦੀ ਹਨ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਇਵੇਂ ਹੀ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਵੀ ਇਸੇ ਕਾਲਜ ਵਿੱਚ ਵਿੱਦਿਆ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਅਦਾਰੇ ਵਿੱਚ ਵਿੱਦਿਆ ਹਾਸਲ ਕਰਨ ਮਗਰੋਂ ਇਸੇ ਕਾਲਜ ਦੀ ਮੁਖੀ ਬਣਨ ’ਤੇ ਮਾਣ ਮਹਿਸੂਸ ਹੋ ਰਿਹਾ ਹੈ। ਸਿੱਖ ਨੈਸ਼ਨਲ ਕਾਲਜ ਦੀ ਸਥਾਨਕ ਕਮੇਟੀ ਦੇ ਸਕੱਤਰ ਜਰਨੈਲ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਡਾ. ਇੰਦੂ ਰੱਤੀ ਨੂੰ ਇਹ ਮਾਣ ਮਿਲਣ ਦੀ ਬੇਹੱਦ ਖੁਸ਼ੀ ਹੈ। ਸਮਾਜਿਕ ਸਾਂਝ ਸੰਸਥਾ ਬੰਗਾ ਦੇ ਪ੍ਰਧਾਨ ਸਰਪੰਚ ਹਰਮਿੰਦਰ ਸਿੰਘ ਤਲਵੰਡੀ ਤੇ ਮਹਿਲਾ ਵਿਕਾਸ ਮੰਚ ਦੇ ਸੰਸਥਾਪਕ ਬੀਬੀ ਬਚਿੱਤਰ ਕੌਰ ਮਾਹਲ ਨੇ ਦੋਵਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ।

Advertisement
Advertisement
×