ਸ਼ਰਾਬ ਕਾਂਡ: ਸਰਕਾਰ ਵਿਰੁੱਧ ਸੜਕਾਂ ’ਤੇ ਊੱਤਰੀ ‘ਆਪ’

ਜੰਡਿਆਲਾ ਗੁਰੂ, ਗੜ੍ਹਸ਼ੰਕਰ, ਦਸੂਹਾ ਅਤੇ ਬਲਾਚੌਰ ਵਿੱਚ ਆਪ ਵਰਕਰਾਂ ਨੇ ਸਰਕਾਰ ਵਿਰੁੱਧ ਕੀਤੇ ਮੁਜ਼ਾਹਰੇ

ਸ਼ਰਾਬ ਕਾਂਡ: ਸਰਕਾਰ ਵਿਰੁੱਧ ਸੜਕਾਂ ’ਤੇ ਊੱਤਰੀ ‘ਆਪ’

ਜੰਡਿਆਲਾ ਗੁਰੂ ਵਿੱਚ ਪ੍ਰਦਰਸ਼ਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਰਕਰ। -ਫੋਟੋ: ਬੇਦੀ।

ਸਿਮਰਤਪਾਲ ਸਿੰਘ ਬੇਦੀ

ਜੰਡਿਆਲਾ ਗੁਰੂ, 2 ਅਗਸਤ

ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਵਿਰੁੱਧ ਜੰਡਿਆਲਾ ਗੁਰੂ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਹਰਭਜਨ ਸਿੰਘ ਈਟੀਓ ਦੀ ਅਗਵਾਈ ਹੇਠ ਵਾਲਮੀਕ ਚੌਕ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਰਾਬ ਦਾ ਗੈਰਕਾਨੂੰਨੀ ਧੰਦਾ ਰਾਜਨੀਤਕ ਅਾਗੂਆਂ ਦੀ ਸ਼ਹਿ ’ਤੇ  ਧੜਾਧੜ ਚਲ ਰਿਹਾ ਹੈ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਸਿਰਫ ਦੋ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕਰਨਾ ਬੇਇਨਸਾਫੀ ਹੈ। ਉਨ੍ਹਾਂ ਸਰਕਾਰ ਪਾਸੋਂ ਘਟੋ ਘੱਟ 20 ਲੱਖ ਰੁਪਏ ਦੀ ਰਾਸ਼ੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਸੀਬੀਆਈ ਨੂੰ ਸੌਂਪਣੀ ਚਾਹੀਦੀ ਹੈ। ਇਸ ਮੌਕੇ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਛਣਾਖ ਸਿੰਘ, ਸਰਬਜੀਤ ਸਿੰਘ ਡਿੰਪੀ, ਨਰੇਸ਼ ਪਾਠਕ, ਗੁਰਵਿੰਦਰ ਸਿੰਘ ਖੱਬੇ, ਸਤਿੰਦਰ ਸਿੰਘ, ਰਣਜੀਤ ਸਿੰਘ ਮੌਜੂਦ ਸਨ।

ਨਵਾਂ ਸ਼ਹਿਰ ’ਚ ਨਸ਼ਿਆਂ ਖਿਲਾਫ਼ ਪ੍ਰਦਰਸ਼ਨ ਦੌਰਾਨ ਆਪ ਆਗੂ ਸਤਨਾਮ ਸਿੰਘ ਜਲਵਾਹਾ ਤੇ ਹੋਰ। -ਫ਼ੋਟੋ-ਮਜਾਰੀ

ਨਵਾਂ ਸ਼ਹਿਰ (ਸੁਰਜੀਤ ਮਜਾਰੀ): ਪੰਜਾਬ ਅੰਦਰ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਖ਼ਿਲਾਫ਼ ਆਮ ਆਦਮੀਂ ਪਾਰਟੀ ਵਲੋਂ ਨਵਾਂ ਸ਼ਹਿਰ ਅਤੇ ਬੰਗਾ ’ਚ ਰੋਸ ਪ੍ਰਦਰਸ਼ਨ ਕੀਤੇ ਗਏ। ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਦੇ ਮੁੱਖ ਗੇਟ ਅੱਗੇ ਇੱਕਤਰਤਾ ’ਚ ਪਾਰਟੀ ਦੇ ਹਲਕਾ ਇੰਚਾਰਜ ਸਤਨਾਮ ਸਿੰਘ ਜਲਵਾਹਾ, ਰਾਜਦੀਪ ਸ਼ਰਮਾਂ, ਸੁਰਿੰਦਰ ਸਿੰਘ ਸੰਘਾ ਨੇ ਕਿਹਾ ਕਿ ਨਸ਼ਿਆਂ ਨਾਲ ਪੰਜਾਬ ਅੰਦਰ ਮੌਤਾਂ ਦਾ ਜਾਲ ਵਿਛ ਰਿਹਾ ਹੈ ਅਤੇ ਸਰਕਾਰ ਆਪਣੀ ਅਰਾਮਪ੍ਰਸਤੀ ’ਚ ਗੁਲਤਾਨ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੋਣਾਂ ਸਮੇਂ ਪੰਜਾਬ ਨੂੰ ਨਸ਼ਾਮੁਕਤ ਕਰਨ ਦਾ ਵਾਅਦਾ ਯਾਦ ਕਰਾਉਂਦਿਆਂ ਦੋਸ਼ ਲਾਇਆ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਨਸ਼ੇ ਪਹਿਲਾਂ ਦੇ ਮੁਕਾਬਲੇ ਹੋਰ ਵਧੇ ਹਨ। ਇਵੇਂ ਬੰਗਾ ਦੇ ਬੱਸ ਅੱਡੇ ’ਚ ਹਲਕਾ ਇੰਚਾਰਜ ਰਣਬੀਰ ਸਿੰਘ ਰਾਣਾ, ਮਨੋਹਰ ਲਾਲ ਗਾਬਾ, ਸ਼ਿਵ ਕੌੜਾ ਨੇ ਕਿਹਾ ਕਿ ਪੰਜਾਬ ਅੰਦਰ ਅੱਜ ਸਭ ਤੋਂ ਵੱਧ ਨਸ਼ਿਆਂ ਦੀ ਮਾਰ ਪੈ ਰਹੀ ਹੈ ਜਿਸ ਦੀ ਰੋਕ ਲਈ ਸਰਕਾਰ ਕੋਲ ਕਈ ਉਪਾਅ ਨਜ਼ਰ ਨਹੀਂ ਆ ਰਿਹਾ ਹੈ। ਗੜ੍ਹਸ਼ੰਕਰ(ਜੇ.ਬੀ.ਸੇਖੋਂ): ਪੰਜਾਬ ਦੇ ਮਾਝਾ ਇਲਾਕੇ ਵਿੱਚ ਪਿਛਲੇ ਦੋ ਦਿਨ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਸਬੰਧੀ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਸਥਾਨਕ ਸ਼ਹਿਰ ਦੇ ਬੰਗਾ ਚੌਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਮਾਮਲੇ ’ਤੇ ਅਸਤੀਫਾ ਦੇਣ ਦੀ ਮੰਗ ਕੀਤੀ ਗਈ।  ਇਸ ਮੌਕੇ ਆਪ ਦੇ ਆਗੂ ਸੋਮ ਨਾਥ ਬੰਗੜ,ਚਰਨਜੀਤ ਚੰਨੀ, ਸੰਜੀਵ ਰੋਡਮਜਾਰਾ,ਰਣਜੀਤ ਬਿੰਜੋ,ਗੁਰਦਿਆਲ ਭਨੋਟ,ਮਨਪ੍ਰੀਤ ਸਿੰਘ, ਨਰਿੰਦਰ ਘਾਰੋਂ ਆਦਿ ਸਮੇਤ ਅਨੇਕਾਂ ਵਰਕਰ ਹਾਜ਼ਰ ਸਨ।

ਦਸੂਹਾ (ਭਗਵਾਨ ਦਾਸ ਸੰਦਲ):  ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਰੋਸ ਵਜੋਂ ਅੱਜ ਆਮ ਆਦਮੀ ਪਾਰਟੀ ਹਲਕਾ ਦਸੂਹਾ ਵੱਲੋਂ ਜਗਮੋਹਣ ਸਿੰਘ ਬੱਬੂ ਘੁੰਮਣ ਤੇ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਦਿਲਬਾਗ ਸਿੰਘ ਗਾਲੋਵਾਲ, ਨਿਰਮਲ ਸਿੰਘ ਮੀਆਂ ਦਾ ਪਿੰਡ, ਬਲਕਾਰ ਸਿੰਘ ਪਨਵਾਂ, ਅਮਰਪ੍ਰੀਤ ਸਿੰਘ ਖਾਲਸਾ, ਮਾ. ਨਰਿੰਦਰਜੀਤ ਸਿੰਘ, ਮਨਜਿੰਦਰ ਸਿੰਘ ਗਿੱਲ, ਪਰਮਜੀਤ ਸਿੰਘ ਪੰਮਾ, ਅੰਕੁਸ਼ ਸੂਦ, ਕੇਪੀ ਸੰਧੂ, ਅੰਮ੍ਰਿਤ ਵਾਲੀਆ, ਰਸ਼ਪਿੰਦਰ ਸਿੰਘ ਸਹਿਗਾ, ਸੁੱਚਾ ਸਿੰਘ ਬੁਧੋਬਰਕਤ ਆਦਿ ਪ੍ਰਰਦਰਸ਼ਨਕਾਰੀ ਮੌਜੂਦ ਸਨ।

ਬਲਾਚੌਰ(ਸੁਭਾਸ਼ ਜੋਸ਼ੀ): ਅੱਜ ਆਮ ਆਦਮੀ ਪਾਰਟੀ ਹਲਕਾ ਬਲਾਚੌਰ ਦੇ ਵਲੰਟੀਅਰਾਂ ਨੇ ਪੰਜਾਬ ਵਿੱਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਬਲਾਚੌਰ ਚੌਕ ਵਿਚ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।ਇਸ ਮੌਕੇ ਸ਼ਿਵਕਰਨ ਚੇਚੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਨੇ ਸੰਬੋਧਨ ਕੀਤਾ। ਸਤਨਾਮ ਜਲਾਲਪੁਰ ਅਤੇ ਸੰਤੋਸ਼ ਕਟਾਰੀਆ ਨੇ ਰਣਬੀਰ ਚੇਚੀ ਮੀਡੀਆ ਇੰਚਾਰਜ, ਬਲਵੀਰ ਮੀਲੂ, ਉਂਕਾਰ ਬਾਠ, ਰਜਿੰਦਰ ਲੋਟੀਆ, ਕਰਨ, ਅਮਰੀਕ, ਸੰਜੂ ਜਲਾਲਪੁਰ, ਲਾਲ ਸਿੰਘ, ਅਵਤਾਰ ਸਿੰਘ ਅਤੇ ਜੀਤਾ ਵੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All